ਤਾਲਿਬਾਨ ਦੀ ਜਿੱਤ ਨੇ ਵਧਾਇਆ ਸੰਕਟ, ਦੂਸਰੇ ਦੇਸ਼ ਬੰਦ ਕਰਨ ਲੱਗੇ ਦੂਤਘਰ

Wednesday, Jul 07, 2021 - 04:54 PM (IST)

ਤਾਲਿਬਾਨ ਦੀ ਜਿੱਤ ਨੇ ਵਧਾਇਆ ਸੰਕਟ, ਦੂਸਰੇ ਦੇਸ਼ ਬੰਦ ਕਰਨ ਲੱਗੇ ਦੂਤਘਰ

ਕਾਬੁਲ (ਭਾਸ਼ਾ) - ਤਾਲਿਬਾਨ ਇਕ ਵਾਰ ਫਿਰ ਤੋਂ ਅਫਗਾਨਿਸਤਾਨ ਵਿਚ ਆਪਣੇ ਪੈਰ ਫੈਲਾਉਂਦਾ ਜਾ ਰਿਹਾ ਹੈ। ਉੱਤਰ ਅਫਗਾਨਿਸਤਾਨ ਦੇ ਇਲਾਕਿਆਂ ਵਿਚ ਤਾਲਿਬਾਨ ਨੂੰ ਮਿਲ ਰਹੀ ਜਿੱਤ ਨੇ ਸੰਕਟ ਵਧਾ ਦਿੱਤਾ ਹੈ ਜਿਸਨੂੰ ਦੇਖਦਿਆਂ ਕੁਝ ਦੇਸ਼ਾਂ ਨੇ ਉਸ ਇਲਾਕੇ ਵਿਚ ਸਥਿਤ ਆਪਣੇ ਵਪਾਰਕ ਦੂਤਘਰ ਬੰਦ ਕਰ ਦਿੱਤੇ ਹਨ ਜਦਕਿ ਤਾਜਿਕਿਸਤਾਨ ਵਿਚ ਰਾਖਵੇਂ ਫੌਜੀਆਂ ਨੂੰ ਦੱਖਣੀ ਸਰਹੱਦ ’ਤੇ ਸੁਰੱਖਿਆ ਹੋਰ ਚਾਕ-ਚੌਬੰਦ ਕਰਨ ਲਈ ਬੁਲਾਇਆ ਜਾ ਰਿਹਾ ਹੈ। ਲਗਭਗ 1000 ਅਫਗਾਨ ਫੌਜੀ ਤਾਲਿਬਾਨ ਫੋਰਸਾਂ ਦੇ ਅੱਗੇ ਵੱਧਣ ਦੇ ਮੱਦੇਨਜ਼ਰ ਸਰਹੱਦ ਪਾਰ ਕਰ ਤਾਜਿਕਿਸਤਾਨ ਭੱਜ ਗਏ ਹਨ।

ਤਾਜਿਕਿਸਤਾਨ ਸਰਕਾਰ ਵਲੋਂ ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਰਾਸ਼ਟਰਪਤੀ ਇਮੋਮਾਲੀ ਰਖਮੋਨ ਨੇ ਅਫਗਾਨਿਸਤਾਨ ਨਾਲ ਲੱਗਣ ਵਾਲੀ ਸਰਹੱਦ ਨੂੰ ਹੋਰ ਮਜਬੂਤ ਕਰਨ ਲਈ 20 ਹਜ਼ਾਰ ਰਾਖਵੇਂ ਫੌਜੀਆਂ ਨੂੰ ਭੇਜਣ ਦਾ ਹੁਕਮ ਦਿੱਤਾ ਹੈ। ਤਾਲਿਬਾਨ ਦੇ ਉੱਤਰ-ਪੂਰਬ ਬਦਖਸ਼ਾਂ ਸੂਬੇ ਦੇ ਜ਼ਿਆਦਾਤਰ ਜ਼ਿਲਿਆਂ ’ਤੇ ਕਬਜੇ ਤੋਂ ਬਾਅਦ ਅਫਗਾਨ ਫੌਜ ਦੀ ਇਹ ਹਿਜ਼ਰਤ ਸਾਹਮਣੇ ਆਈ ਹੈ। ਕਈ ਜ਼ਿਲਿਆਂ ਵਿਚ ਬਿਨਾਂ ਕਿਸੇ ਸੰਘਰਸ਼ ਦੇ ਹਥਿਆਰ ਸੁੱਟ ਦਿੱਤੇ ਜਦਕਿ ਤਾਜਿਕਿਸਤਾਨ ਨਾਲ ਲੱਗਣ ਵਾਲੇ ਸੂਬੇ ਦੀ ਉੱਤਰੀ ਸਰਹੱਦ ’ਤੇ ਅਫਗਾਨ ਨੈਸ਼ਨਲ ਸਕਿਓਰਿਟੀ ਐਂਡ ਡਿਫੈਂਸ ਫੋਰਸਿਜ ਦੇ ਸੈਂਕੜੇ ਫੌਜੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਸਰਹੱਦ ਪਾਰ ਕੀਤੀ।

ਉਥੇ ਤਾਜਿਕਿਸਤਾਨ ਸਰਕਾਰ ਨੇ ਕਿਹਾ ਕਿ ਅਫਗਾਨ ਫੌਜੀਆਂ ਨੂੰ ਮਨੁੱਖੀ ਆਧਾਰ ’ਤੇ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿੱਤੀ ਗਈ ਪਰ ਤਾਜਿਕ ਪੱਖ ਦੀ ਸਰਹੱਦੀ ਚੌਕੀਆਂ ’ਤੇ ਦੇਸ਼ ਦੀਆਂ ਫੋਰਸਾਂ ਦਾ ਕੰਟਰੋਲ ਹੈ ਅਤੇ ਤਾਜਿਕ ਪੱਖ ਵਲੋਂ ਤਾਲਿਬਾਨ ਨਾਲ ਕੋਈ ਝੜਪ ਨਹੀਂ ਹੋ ਰਹੀ ਹੈ। ਰੂਸ ਵੀ ਘਟਨਾਚੱਕਰ ’ਤੇ ਚਿੰਤਾ ਪ੍ਰਗਟਾ ਚੁੱਕਾ ਹੈ। ਕ੍ਰੇਮਲਿਨ ਦੇ ਬੁਲਾਰੇ ਦਿਮਿਤ੍ਰੀ ਪੇਸਕੋਵ ਨੇ ਕਿਹਾ ਕਿ ਉਥੇ ਜਾਰੀ ਲੜਾਈ ਸਬੰਧੀ ਚਿੰਤਾ ਵਧੀ ਹੈ, ਪਰ ਉਨ੍ਹਾਂ ਦੇ ਦੇਸ਼ ਦਾ ਪੂਰਬ ਗਣਰਾਜ ਦੀ ਸਹਾਇਤਾ ਲਈ ਫੌਜੀ ਭੇਜਣ ਦੀ ਕੋਈ ਯੋਜਨਾ ਨਹੀਂ ਹੈ।


author

cherry

Content Editor

Related News