ਤਾਲਿਬਾਨ ਨੇ 'ਸੰਗੀਤ' ਨੂੰ ਦੱਸਿਆ ਅਨੈਤਿਕ, ਤਬਲਾ, ਗਿਟਾਰ ਤੇ ਹਾਰਮੋਨੀਅਮ ਕੀਤੇ ਅੱਗ ਦੇ ਹਵਾਲੇ

Monday, Jul 31, 2023 - 10:58 AM (IST)

ਤਾਲਿਬਾਨ ਨੇ 'ਸੰਗੀਤ' ਨੂੰ ਦੱਸਿਆ ਅਨੈਤਿਕ, ਤਬਲਾ, ਗਿਟਾਰ ਤੇ ਹਾਰਮੋਨੀਅਮ ਕੀਤੇ ਅੱਗ ਦੇ ਹਵਾਲੇ

ਕਾਬੁਲ: ਅਫਗਾਨਿਸਤਾਨ ਦੇ ਉਪ ਮੰਤਰਾਲੇ ਦੇ ਅਧਿਕਾਰੀਆਂ ਨੇ ਸੰਗੀਤ ਨੂੰ ਅਨੈਤਿਕ ਮੰਨਦੇ ਹੋਏ ਹਫ਼ਤੇ ਦੇ ਅੰਤ ਵਿੱਚ ਹੇਰਾਤ ਸੂਬੇ ਵਿੱਚ ਜ਼ਬਤ ਕੀਤੇ ਗਏ ਸੰਗੀਤ ਯੰਤਰਾਂ ਅਤੇ ਉਪਕਰਣਾਂ ਨੂੰ ਅੱਗ ਲਗਾ ਦਿੱਤੀ। ਨੇਕੀ ਨੂੰ ਵਧਾਵਾ ਦੇਣ ਅਤੇ ਬੁਰਾਈ ਦੀ ਰੋਕਥਾਮ ਲਈ ਮੰਤਰਾਲੇ ਦੇ ਹੇਰਾਤ ਵਿਭਾਗ ਦੇ ਮੁਖੀ ਅਜ਼ੀਜ਼ ਅਲ-ਰਹਿਮਾਨ ਅਲ-ਮੁਹਾਜਿਰ ਨੇ ਕਿਹਾ ਕਿ "ਸੰਗੀਤ ਨੂੰ ਉਤਸ਼ਾਹਿਤ ਕਰਨ ਨਾਲ ਨੈਤਿਕ ਭ੍ਰਿਸ਼ਟਾਚਾਰ ਹੁੰਦਾ ਹੈ ਅਤੇ ਇਸ ਨੂੰ ਵਜਾਉਣਾ ਨੌਜਵਾਨਾਂ ਨੂੰ ਕੁਰਾਹੇ ਪਾਉਂਦਾ ਹੈ।" 

ਅਗਸਤ 2021 ਵਿੱਚ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਦੇ ਅਧਿਕਾਰੀਆਂ ਨੇ ਲਗਾਤਾਰ ਕਾਨੂੰਨ ਅਤੇ ਨਿਯਮਾਂ ਨੂੰ ਲਾਗੂ ਕੀਤਾ ਹੈ ਜੋ ਇਸਲਾਮ ਪ੍ਰਤੀ ਉਹਨਾਂ ਦੇ ਪਵਿੱਤਰ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ - ਜਿਸ ਵਿੱਚ ਜਨਤਕ ਤੌਰ 'ਤੇ ਸੰਗੀਤ ਵਜਾਉਣ 'ਤੇ ਪਾਬੰਦੀ ਵੀ ਸ਼ਾਮਲ ਹੈ। ਸ਼ਨੀਵਾਰ ਦੀ ਅੱਗ 'ਤੇ ਸੈਂਕੜੇ ਡਾਲਰਾਂ ਦਾ ਸੰਗੀਤਕ ਸਾਜ਼ੋ-ਸਾਮਾਨ ਧੂੰਏਂ ਦੇ ਭੇਟ ਚੜ੍ਹ ਗਿਆ - ਇਹਨਾਂ ਵਿਚੋਂ ਬਹੁਤ ਸਾਰੇ ਸੰਗੀਤ ਯੰਤਰ ਸ਼ਹਿਰ ਦੇ ਵਿਆਹ ਹਾਲਾਂ ਤੋਂ ਇਕੱਠਾ ਕੀਤੇ ਗਏ ਸਨ। ਇਸ ਵਿੱਚ ਇੱਕ ਗਿਟਾਰ, ਦੋ ਹੋਰ ਤਾਰ ਵਾਲੇ ਸਾਜ਼, ਇੱਕ ਹਾਰਮੋਨੀਅਮ ਅਤੇ ਇੱਕ ਤਬਲਾ - ਇੱਕ ਕਿਸਮ ਦਾ ਡਰੱਮ - ਦੇ ਨਾਲ-ਨਾਲ ਐਂਪਲੀਫਾਇਰ ਅਤੇ ਸਪੀਕਰ ਸ਼ਾਮਲ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਵੋਂਗ ਨੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਸ਼ਲਾਘਾ 

ਉੱਧਰ ਔਰਤਾਂ ਨੂੰ ਨਵੇਂ ਸਰਕਾਰੀ ਨਿਯਮਾਂ ਦੀ ਮਾਰ ਝੱਲਣੀ ਪਈ ਹੈ ਅਤੇ ਉਨ੍ਹਾਂ ਨੂੰ ਹਿਜਾਬ ਪਹਿਨੇ ਬਿਨਾਂ ਜਨਤਕ ਤੌਰ 'ਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਅਲ੍ਹੜ ਉਮਰ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਜਾਣ 'ਤੇ ਪਾਬੰਦੀ ਹੈ ਅਤੇ ਪਾਰਕਾਂ, ਖੇਡ ਦੇ ਮੈਦਾਨਾਂ ਅਤੇ ਜਿੰਮਾਂ ਵਿੱਚ ਦਾਖਲ ਹੋਣ ਦੀ ਵੀ ਮਨਾਹੀ ਹੈ। ਪਿਛਲੇ ਹਫ਼ਤੇ, ਦੇਸ਼ ਭਰ ਵਿੱਚ ਹਜ਼ਾਰਾਂ ਸੁੰਦਰਤਾ ਸੈਲੂਨ ਬੰਦ ਕਰ ਦਿੱਤੇ ਗਏ ਸਨ ਕਿਉਂਕਿ ਅਧਿਕਾਰੀਆਂ ਨੇ ਕੁਝ ਮੇਕਓਵਰ ਨੂੰ ਬਹੁਤ ਮਹਿੰਗਾ ਜਾਂ ਗੈਰ-ਇਸਲਾਮਿਕ ਸਮਝਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News