ਤਾਲਿਬਾਨ ਨੇ ਮਹਿਲਾ ਮਾਮਲਿਆਂ ਦੇ ਮੰਤਰਾਲਾ ਨੂੰ ਨੀਤੀ ਮੰਤਰਾਲਾ ’ਚ ਬਦਲਿਆ

Saturday, Sep 18, 2021 - 12:23 PM (IST)

ਤਾਲਿਬਾਨ ਨੇ ਮਹਿਲਾ ਮਾਮਲਿਆਂ ਦੇ ਮੰਤਰਾਲਾ ਨੂੰ ਨੀਤੀ ਮੰਤਰਾਲਾ ’ਚ ਬਦਲਿਆ

ਕਾਬੁਲ (ਵਾਰਤਾ) : ਤਾਲਿਬਾਨ ਨੇ ਕਾਬੁਲ ਸਥਿਤ ਮਹਿਲਾ ਮਾਮਲਿਆਂ ਦੇ ਮੰਤਰਾਲਾ ਦੀਆਂ ਮਹਿਲਾ ਮੈਂਬਰਾਂ ’ਤੇ ਵੀਰਵਾਰ ਨੂੰ ਇਮਾਰਤ ਵਿਚ ਦਾਖ਼ਲ ਹੋਣ ਤੋਂ ਰੋਕ ਲਗਾ ਦਿੱਤੀ ਅਤੇ ਵਿਭਾਗ ਨੂੰ ਨੀਤੀ ਮੰਤਰਾਲਾ ਵਿਚ ਬਦਲ ਦਿੱਤਾ ਹੈ। ਮਹਿਲਾ ਮੰਤਰਾਲਾ ਦੀ ਜਗ੍ਹਾ ‘ਮਿਨਿਸਟਰੀ ਆਫ ਪ੍ਰਮੋਸ਼ਨ ਵਰਚਿਊ ਐਂਡ ਪ੍ਰਿਵੈਂਸ਼ਨ ਆਫ ਵਾਈਸ’ ਨੂੰ ਸਰਗਰਮ ਕਰ ਦਿੱਤਾ ਗਿਆ ਹੈ।

ਇਮਾਰਤ ਦੇ ਬਾਹਰ ਬਣਾਈ ਗਈ ਵੀਡੀਓ ਮੁਤਾਬਕ ਮਹਿਲਾ ਕਰਮਚਾਰੀਆਂ ਨੇ ਦੱਸਿਆ ਕਿ ਉਹ ਕਈ ਹਫ਼ਤਿਆਂ ਤੋਂ ਕੰਮ ’ਤੇ ਆਉਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਉਨ੍ਹਾਂ ਨੂੰ ਆਪਣੇ ਘਰ ਪਰਤਣ ਲਈ ਕਿਹਾ ਗਿਆ ਹੈ। ਵੀਰਵਾਰ ਨੂੰ ਆਖ਼ਿਰਕਾਰ ਇਮਾਰਤ ਦੇ ਦਰਵਾਜ਼ੇ ਨੂੰ ਬੰਦ ਕਰ ਦਿੱਤਾ ਗਿਆ। ਮੇਲ ਆਨਲਾਈਨ ਦੀ ਰਿਪੋਰਟ ਮੁਤਾਬਕ ਤਾਲਿਬਾਨ ਦੇ ਇਕ ਸੀਨੀਅਰ ਨੇਤਾ ਨੇ ਪਹਿਲਾਂ ਕਿਹਾ ਸੀ ਕਿ ਸਰਕਾਰੀ ਮੰਤਰਾਲਿਆਂ ਵਿਚ ਔਰਤਾਂ ਨੂੰ ਪੁਰਸ਼ਾਂ ਨਾਲ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਸੇ ਦਿਨ ਹੀ ਔਰਤਾਂ ਨੇ ਰਾਸ਼ਟਰਪਤੀ ਭਵਨ ਦੇ ਬਾਹਰ ਇਕੱਠੇ ਹੋ ਕੇ ਤਾਲਿਬਾਨ ਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਕੁੜੀਆਂ ਨੂੰ ਪੜ੍ਹਾਉਣ ਅਤੇ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ।

ਤਾਲਿਬਾਨ ਨੇ ਸਰਕਾਰ ਦਾ ਐਲਾਨ ਕਰਨ ਤੋਂ ਪਹਿਲਾ ਦਾਅਵਾ ਕੀਤਾ ਸੀ ਕਿ ਉਹ ਇਸ ਵਾਰ ਜ਼ਿਆਦਾ ਸੰਜਮ ਨਾਲ ਸ਼ਾਸਨ ਕਰਨਗੇ। ਉਨ੍ਹਾਂ ਦੀ ਸਰਕਾਰ ਵਿਚ ਔਰਤਾਂ ਨੂੰ ਕੰਮ ਕਰਨ ਅਤੇ ਪੜ੍ਹਨ ਦੀ ਇਜਾਜ਼ਤ ਹੋਵੇਗੀ।
 


author

cherry

Content Editor

Related News