ਅਫਗਾਨਿਸਤਾਨ ਫੋਰਸ ਦੀ ਨਿਗਰਾਨ ਚੌਕੀ ''ਤੇ ਤਾਲਿਬਾਨ ਦਾ ਹਮਲਾ, 13 ਦੀ ਮੌਤ

11/05/2018 4:18:22 PM

ਕਾਬੁਲ (ਏ.ਪੀ.)— ਤਾਲਿਬਾਨ ਨੇ ਪੂਰਬੀ ਗਜ਼ਨੀ ਸੂਬੇ 'ਚ ਇਕ ਨਿਗਰਾਨ ਚੌਕੀ 'ਤੇ ਹਮਲਾ ਕਰ ਕੇ ਘੱਟ ਤੋਂ ਘੱਟ 13 ਫੌਜੀਆਂ ਅਤੇ ਪੁਲਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ। ਸੂਬੇ ਦੇ ਗਵਰਨਰ ਦੇ ਬੁਲਾਰੇ ਆਰਿਫ ਨੂਰੀ ਨੇ 7 ਫੌਜੀਆਂ ਅਤੇ 6 ਪੁਲਸ ਮੁਲਾਜ਼ਮਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਖੋਗਯਾਨੀ ਜ਼ਿਲੇ 'ਚ ਫੌਜ ਅਤੇ ਪੁਲਸ ਦੀ ਸਾਂਝੀ ਨਿਗਰਾਨ ਚੌਕੀ 'ਤੇ ਸੋਮਵਾਰ ਤੜਕੇ ਹੋਏ ਇਸ ਹਮਲੇ 'ਚ 4 ਫੌਜੀ ਜ਼ਖਮੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਅਫਗਾਨ ਫੋਰਸਾਂ ਨਾਲ 3 ਘੰਟੇ ਤਕ ਚੱਲੇ ਮੁਕਾਬਲੇ 'ਚ 6 ਅੱਤਵਾਦੀ ਮਾਰੇ ਗਏ ਅਤੇ 10 ਤੋਂ ਜ਼ਿਆਦਾ ਜ਼ਖਮੀ ਹੋ ਗਏ। ਤਾਲਿਬਾਨ ਦੇ ਬੁਲਾਰੇ ਜ਼ਬੀਹੱਲਾ ਮੁਜ਼ਾਹਿਦ ਵਲੋਂ ਮੀਡੀਆ ਨੂੰ ਭੇਜੇ ਗਏ ਬਿਆਨ 'ਚ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।


Related News