ਅਫ਼ਗਾਨਿਸਤਾਨ ''ਚ ਵਿਨਾਸ਼ਕਾਰੀ ਭੂਚਾਲ ਕਾਰਨ 1000 ਤੋਂ ਵੱਧ ਮੌਤਾਂ, ਤਾਲਿਬਾਨ ਨੇ ਮੰਗੀ ਅੰਤਰਰਾਸ਼ਟਰੀ ਮਦਦ
Thursday, Jun 23, 2022 - 09:49 AM (IST)
ਕਾਬੁਲ (ਏਜੰਸੀ) - ਅਫ਼ਗਾਨਿਸਤਾਨ ਵਿਚ ਭੂਚਾਲ ਨਾਲ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 1,100 ਤੱਕ ਪਹੁੰਚ ਗਈ ਹੈ ਅਤੇ ਜ਼ਖ਼ਮੀਆਂ ਦੀ ਸੰਖਿਆ 16,50 ਤੋਂ ਜ਼ਿਆਦਾ ਹੈ। ਉਥੇ ਦੇਸ਼ ਵਿਚ ਹੋਈ ਇਸ ਤਬਾਹੀ ਦੇ ਬਾਅਦ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੇ ਅੰਤਰਰਾਸ਼ਟਰੀ ਸਹਾਇਤਾ ਦੀ ਅਪੀਲ ਕੀਤੀ ਹੈ। ਭੂਚਾਲ ਦਾ ਕੇਂਦਰ ਖੋਸਤ ਸ਼ਹਿਰ ਤੋਂ 44 ਕਿਲੋਮੀਟਰ ਦੂਰ ਸੀ ਅਤੇ ਭੂਚਾਲ ਦੇ ਝਟਕੇ ਪਾਕਿਸਤਾਨ ਅਤੇ ਭਾਰਤ ਤੱਕ ਮਹਿਸੂਸ ਕੀਤੇ ਗਏ।
ਬੀਬੀਸੀ ਦੀ ਰਿਪੋਰਟ ਮੁਤਾਬਕ ਤਾਲਿਬਾਨ ਦੇ ਸੀਨੀਅਰ ਅਧਿਕਾਰੀ ਅਬਦੁਲ ਕਾਹਰ ਬਲਖੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਾਸਨ ਵਿੱਤੀ ਤੌਰ 'ਤੇ ਲੋਕਾਂ ਦੀ ਉਸ ਹੱਦ ਤੱਕ ਸਹਾਇਤਾ ਕਰਨ ਵਿੱਚ ਅਸਮਰੱਥ ਹੈ ਜਿਸਦੀ ਲੋੜ ਹੈ, ਕਿਉਂਕਿ ਅਫ਼ਗਾਨਿਸਤਾਨ ਮਾਨਵਤਾਵਾਦੀ ਅਤੇ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ। ਸਹਾਇਤਾ ਏਜੰਸੀਆਂ, ਗੁਆਂਢੀ ਦੇਸ਼ਾਂ ਅਤੇ ਵਿਸ਼ਵ ਸ਼ਕਤੀਆਂ ਦੀ ਮਦਦ ਦੇ ਬਾਵਜੂਦ, ਉਨ੍ਹਾਂ ਕਿਹਾ ਕਿ 'ਸਹਾਇਤਾ ਨੂੰ ਬਹੁਤ ਵੱਡੇ ਪੱਧਰ ਤੱਕ ਵਧਾਉਣ ਦੀ ਜ਼ਰੂਰਤ ਹੈ, ਕਿਉਂਕਿ ਇਹ ਇੱਕ ਵਿਨਾਸ਼ਕਾਰੀ ਭੂਚਾਲ ਹੈ, ਜੋ ਦਹਾਕਿਆਂ ਵਿੱਚ ਅਨੁਭਵ ਨਹੀਂ ਕੀਤਾ ਗਿਆ ਸੀ।'
ਇਹ ਵੀ ਪੜ੍ਹੋ: ਮਿਆਮੀ ਏਅਰਪੋਰਟ 'ਤੇ ਧੜੰਮ ਕਰਕੇ ਡਿੱਗੇ ਜਹਾਜ਼ ਨੂੰ ਲੱਗੀ ਭਿਆਨਕ ਅੱਗ, 126 ਲੋਕ ਸਨ ਸਵਾਰ (ਵੀਡੀਓ)
ਇਸ ਦੌਰਾਨ ਤਾਲਿਬਾਨ ਦੇ ਸਰਵਉੱਚ ਨੇਤਾ ਹਿਬਤੁੱਲਾ ਅਖੁੰਦਜ਼ਾਦਾ ਨੇ ਦਾਅਵਾ ਕੀਤਾ ਕਿ ਸੈਂਕੜੇ ਘਰ ਤਬਾਹ ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ, ਕਿਉਂਕਿ ਬਚਾਅ ਟੀਮਾਂ ਅਤੇ ਐਮਰਜੈਂਸੀ ਕਰਮਚਾਰੀ ਅਜੇ ਵੀ ਮਲਬੇ ਵਿੱਚ ਦੱਬੇ ਲੋਕਾਂ ਨੂੰ ਲੱਭ ਰਹੇ ਹਨ।
ਇਹ ਵੀ ਪੜ੍ਹੋ: ਇਮਰਾਨ ਖਾਨ ਦੇ ਕਤਲ ਦੀ ਸਾਜ਼ਿਸ਼, ਅਫਗਾਨ ਅੱਤਵਾਦੀ ‘ਕੋਚੀ’ ਨੂੰ ਦਿੱਤੀ ਸੁਪਾਰੀ
ਖਾਮਾ ਪ੍ਰੈਸ ਨੇ ਸਥਾਨਕ ਲੋਕਾਂ ਦੇ ਹਵਾਲੇ ਨਾਲ ਦੱਸਿਆ ਕਿ ਇੱਕ ਐਮਰਜੈਂਸੀ ਮੀਟਿੰਗ ਦੌਰਾਨ ਘਟਨਾ ਦੇ ਲਗਭਗ ਅੱਠ ਘੰਟੇ ਬਾਅਦ ਤਾਲਿਬਾਨ ਮੰਤਰੀ ਮੰਡਲ ਦੇ ਮੈਂਬਰਾਂ ਨੇ ਡਾਕਟਰੀ ਨਿਕਾਸੀ ਦੀ ਸਹੂਲਤ ਲਈ 5 ਹੈਲੀਕਾਪਟਰ ਘਟਨਾ ਸਥਾਨ 'ਤੇ ਭੇਜੇ ਗਏ ਸਨ। ਦੱਸਿਆ ਜਾਂਦਾ ਹੈ ਕਿ ਤਾਲਿਬਾਨ ਦੀ ਰਾਹਤ ਟੀਮ ਪੀੜਤਾਂ ਦੀ ਮਦਦ ਲਈ ਕਰੀਬ 11 ਘੰਟੇ ਬਾਅਦ ਘਟਨਾ ਵਾਲੀ ਥਾਂ 'ਤੇ ਪਹੁੰਚੀ। ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਪੀੜਤ ਪਰਿਵਾਰਾਂ ਨੂੰ 100,000 ਅਤੇ ਜ਼ਖ਼ਮੀਆਂ ਨੂੰ 50,000 ਰੁਪਏ ਦੇਵੇਗੀ।