ਤਾਲਿਬਾਨ ਨੇ ਪਾਕਿਸਤਾਨ ਏਅਰਲਾਈਨ ਦੇ ਮੈਨੇਜਰ ਨੂੰ ਬਣਾ ਲਿਆ ਬੰਧਕ, ਦਿੱਤੀ ਧਮਕੀ
Sunday, Oct 17, 2021 - 12:31 PM (IST)
ਕਾਬੁਲ: ਤਾਲਿਬਾਨ ਨੇ ਵੀਰਵਾਰ ਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (PIA) ਦੇ ਕੰਟਰੀ ਮੈਨੇਜਰ ਨੂੰ 2 ਘੰਟੇ ਦੇ ਲਈ ਬੰਧੀ ਬਣਾ ਲਿਆ। ਮੀਡੀਆ ਰਿਪੋਰਟ ਮੁਤਾਬਕ ਰੱਖਿਆ ਅਤਾਸ਼ੇ ਸਮੇਤ ਸੀਨੀਅਰ ਅਧਿਕਾਰੀਆਂ ਦੇ ਦਸਤਖ਼ਤ ਦੇ ਬਾਅਦ ਕੰਟਰੀ ਮੈਨੇਜਰ ਨੂੰ ਰਿਹਾਅ ਕਰ ਦਿੱਤਾ ਗਿਆ। ਸੂਤਰਾਂ ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨੀ ਦੂਤਾਵਾਸ ਤੋਂ ਬਾਹਰ ਨਿਕਲਣ ’ਤੇ ਅਫ਼ਗਾਨ ਵੀਜ਼ਾ ਮੁੱਦੇ ’ਤੇ ਪੀ.ਆਈ.ਏ. ਦੇ ਕੰਟਰੀ ਮੈਨੇਜਰ ਨੂੰ ਬੰਧਕ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ, ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (PIA) ਨੇ ਵੀਰਵਾਰ ਨੂੰ ਅਫ਼ਗਾਨਿਸਤਾਨ ਦੇ ਲਈ ਉਡਾਣ ਸੰਚਾਲ ਨੂੰ ਮੁਅੱਤਲ ਕਰ ਦਿੱਤਾ ਹੈ।
ਰਿਪੋਰਟ ਦੇ ਮੁਤਾਬਕ ਕਾਬੁਲ ਹਵਾਈ ਅੱਡੇ ’ਤੇ ਅਸੰਤੋਸ਼ਜਨਕ ਯਾਤਰਾ ਅਤੇ ਤਕਨੀਕੀ ਉਪਾਏ ਦੇ ਕਾਰਨ ਅਫ਼ਗਾਨਿਸਤਾਨ ਦੇ ਲਈ ਵਿਸ਼ੇਸ਼ ਉਡਾਣ ਸੰਚਾਲਨ ਅਣਮਿੱਥੇ ਕਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। (PIA) ਦੇ ਇਕ ਬੁਲਾਰੇ ਨੇ ਕਿਹਾ ਕਿ ਕਾਬੁਲ ਦੇ ਲਈ ਉਡਾਣ ਸੰਚਾਲਨ ਅਗਲੇ ਆਦੇਸ਼ ਤੱਕ ਮੁਲਤਵੀ ਰਹੇਗਾ। ਇਸ ਦੇ ਇਲਾਵਾ ਤਾਲਿਬਾਨ ਨੇ ਪੀ.ਆਈ.ਏ. ਅਤੇ ਅਫ਼ਗਾਨਿਸਤਾਨ ਦੇ ਕੰਮ ਏਅਰ ਨੂੰ ਕਾਬੁਲ ਤੋਂ ਇਸਲਾਮਾਬਾਦ ਦੀ ਉਡਾਣਾ ਦੇ ਲਈ ਕਿਰਾਏ ਨੂੰ ਕੰਮ ਕਰਨ ਅਤੇ ਉਨ੍ਹਾਂ ਨੂੰ ਅਫ਼ਗਾਨਿਸਤਾਨ ’ਚ ਉਤਰਨ ਤੋਂ ਪ੍ਰਤੀਬੰਧਿਤ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ।
ਖਾਮਾ ਪ੍ਰੈੱਸ ਨੇ ਅਫ਼ਗਾਨਿਸਤਾਨ ਦੇ ਨਾਗਰਿਕ ਹਵਾਬਾਜ਼ੀ ਪ੍ਰਸ਼ਾਸਨ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ, ‘ਪਾਕਿਸਤਾਨ ਦੇ (PIA) ਅਤੇ ਅਫ਼ਗਾਨਿਸਤਾਨ ਦੇ ਕੰਮ ਏਅਰ ਜੇਕਰ ਆਪਣੇ ਕਬਜ਼ੇ ਤੋਂ ਪਹਿਲਾਂ ਦੀ ਤਰ੍ਹਾਂ ਦੀ ਕੀਮਤ ਨਹੀਂ ਲੈਂਦੇ ਹਨ ਤਾਂ ਉਨ੍ਹਾਂ ’ਤੇ ਕਾਬੁਲ ਤੋਂ ਇਸਲਾਮਾਬਾਦ ਦੇ ਲਈ ਉਡਾਣਾ ਸੰਚਾਲਿਤ ਕਰਨ ’ਤੇ ਪਾਬੰਦੀ ਲਗਾ ਦਿੱਤੀ ਜਾਵੇਗਾ। ਤਾਲਿਬਾਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਏਅਰਲਾਈਨ ਨਿਯਮਾਂ ਦੀ ਉਲੰਘਣਾ ਕਰਦੀ ਹੈ ਤਾਂ ਉਨ੍ਹਾਂ ’ਤੇ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਰਿਪੋਰਟ ਦੇ ਮੁਤਾਬਕ ਅਫ਼ਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਨੇ (PIA) ਵਲੋਂ ਕਾਬੁਲ ਤੋਂ ਇਸਲਾਮਾਬਾਦ ਦੇ ਲਈ ਹਰ ਟਿਕਟ ਦੇ ਲਈ 2,500 ਅਮਰੀਕੀ ਡਾਲਰ ਤੱਕ ਚਾਰਜ ਕਰਨਾ ਸ਼ੁਰੂ ਕਰਨ ਦੇ ਬਾਅਦ ਏਅਰਲਾਈਨਸ ਨੂੰ ਇਹ ਚਿਤਾਵਨੀ ਦਿੱਤੀ ਹੈ।