''ਅਸੀਂ ਨਹੀਂ ਲਗਾਈ ਕੋਈ ਪਾਬੰਦੀ'', ਇੰਟਰਨੈੱਟ ਬੈਨ ''ਤੇ ਤਾਲਿਬਾਨ ਦਾ ਪਹਿਲਾ ਬਿਆਨ

Wednesday, Oct 01, 2025 - 02:49 PM (IST)

''ਅਸੀਂ ਨਹੀਂ ਲਗਾਈ ਕੋਈ ਪਾਬੰਦੀ'', ਇੰਟਰਨੈੱਟ ਬੈਨ ''ਤੇ ਤਾਲਿਬਾਨ ਦਾ ਪਹਿਲਾ ਬਿਆਨ

ਇਸਲਾਮਾਬਾਦ- ਤਾਲਿਬਾਨ ਸਰਕਾਰ ਨੇ ਬੁੱਧਵਾਰ ਨੂੰ ਅਫਗਾਨਿਸਤਾਨ 'ਚ ਇੰਟਰਨੈੱਟ 'ਤੇ ਰਾਸ਼ਟਰਵਿਆਪੀ ਪਾਬੰਦੀ ਲਗਾਏ ਜਾਣ ਦੀਆਂ ਖ਼ਬਰਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਪੁਰਾਣੇ ਫਾਈਬਰ ਆਪਟਿਕ ਕੇਬਲ ਖ਼ਰਾਬ ਹੋ ਗਏ ਹਨ ਅਤੇ ਉਨ੍ਹਾਂ ਨੂੰ ਬਦਲਿਆ ਜਾ ਰਿਹਾ ਹੈ। ਇਹ ਐਲਾਨ ਸੰਚਾਰ ਬਲੈਕਆਊਟ 'ਤੇ ਤਾਲਿਬਾਨ ਦਾ ਪਹਿਲਾ ਜਨਤਕ ਬਿਆਨ ਹੈ, ਜਿਸ ਕਾਰਨ ਬੈਂਕਿੰਗ, ਵਪਾਰਕ ਅਤੇ ਹਵਾਬਾਜ਼ੀ ਖੇਤਰ ਪ੍ਰਭਾਵਿਤ ਹੋਏ ਹਨ।

ਪਿਛਲੇ ਮਹੀਨੇ, ਕਈ ਸੂਬਿਆਂ ਨੇ ਅਨੈਤਿਕਤਾ ਨਾਲ ਨਜਿੱਠਣ ਲਈ ਤਾਲਿਬਾਨ ਨੇਤਾ ਹਿਬਤੁੱਲਾਹ ਅਖੁੰਦਜਾਦਾ ਦੇ ਇਕ ਆਦੇਸ਼ ਕਾਰਨ ਇੰਟਰਨੈੱਟ ਬੰਦ ਹੋਣ ਦੀ ਪੁਸ਼ਟੀ ਕੀਤੀ ਸੀ। ਤਾਲਿਬਾਨ ਅਧਿਕਾਰੀਆਂ ਨੇ ਪਾਕਿਸਤਾਨੀ ਪੱਤਰਕਾਰਾਂ ਨਾਲ ਇਕ ਚੈਟ ਗਰੁੱਪ 'ਚ ਤਿੰਨ ਲਾਈਨਾਂ ਦੇ ਬਿਆਨ 'ਚ ਕਿਹਾ,''ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਅਸੀਂ ਇੰਟਰਨੈੱਟ 'ਤੇ ਪਾਬੰਦੀ ਲਗਾ ਦਿੱਤੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News