ਤਾਲਿਬਾਨ ਦੀ ਦੋ-ਟੁੱਕ, ਮਰਦੇ ਦਮ ਤੱਕ ਅਮਰੀਕਾ ਨੂੰ ਨਹੀਂ ਸੌਂਪਾਂਗੇ ਬਗਰਾਮ ਏਅਰਬੇਸ

Wednesday, Sep 24, 2025 - 04:57 AM (IST)

ਤਾਲਿਬਾਨ ਦੀ ਦੋ-ਟੁੱਕ, ਮਰਦੇ ਦਮ ਤੱਕ ਅਮਰੀਕਾ ਨੂੰ ਨਹੀਂ ਸੌਂਪਾਂਗੇ ਬਗਰਾਮ ਏਅਰਬੇਸ

ਕਾਬੁਲ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ ਵਿਚ ਬਗਰਾਮ ਏਅਰਬੇਸ ’ਤੇ ਮੁੜ ਕਬਜ਼ਾ ਕਰਨ ਦਾ ਐਲਾਨ ਕੀਤਾ ਹੈ। ਇਸ ਕਾਰਨ ਅਫਗਾਨ ਤਾਲਿਬਾਨ ਗੁੱਸੇ ’ਚ  ਹਨ। ਹਰ ਸੀਨੀਅਰ ਤਾਲਿਬਾਨ ਨੇਤਾ ਕਾਬੁਲ ਤੋਂ ਕੰਧਾਰ ਦਾ ਦੌਰਾ ਕਰ ਰਿਹਾ ਹੈ।  ਇਸ ਦੌਰਾਨ ਕੰਧਾਰ ਵਿਚ ਹੋਈ ਇਕ ਉੱਚ-ਪੱਧਰੀ ਮੀਟਿੰਗ ’ਚ ਤਾਲਿਬਾਨ ਨੇ ਅਮਰੀਕਾ ਨੂੰ ਬਗਰਾਮ ਏਅਰਬੇਸ ’ਤੇ ਕਬਜ਼ਾ ਕਰਨ ਵਿਰੁੱਧ ਚਿਤਾਵਨੀ ਦਿੰਦਿਆਂ   ਕਿਹਾ ਕਿ ਉਹ ਏਅਰਬੇਸ ਨੂੰ  ਮਰਦੇ ਦਮ ਤੱਕ ਉਸ ਦੇ ਹਵਾਲੇ ਨਹੀਂ ਕਰਨਗੇ। 

ਤਾਲਿਬਾਨ ਨੇ ਸਹੁੰ ਖਾਧੀ ਕਿ ਜੇਕਰ ਅਮਰੀਕਾ ਅਫਗਾਨਿਸਤਾਨ ਵਾਪਸ ਆਉਂਦਾ ਹੈ ਤਾਂ ਉਹ ਇਕ ਨਵੀਂ ਜੰਗ ਲਈ ਪੂਰੀ ਤਰ੍ਹਾਂ ਤਿਆਰ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਅਮਰੀਕੀ ਯਤਨਾਂ ਲਈ ਪਾਕਿਸਤਾਨੀ ਸਮਰਥਨ ਇਸਲਾਮਾਬਾਦ ਨੂੰ ਤਾਲਿਬਾਨ ਨਾਲ ਸਿੱਧੇ ਟਕਰਾਅ ’ਚ ਪਾ ਦੇਵੇਗਾ।


author

Inder Prajapati

Content Editor

Related News