ਨਵੇਂ ਸਾਲ ''ਤੇ ਤਾਈਵਾਨ ਦੀ ਚੀਨ ਨੂੰ ਨਸੀਹਤ- ''ਆਜ਼ਾਦੀ ਜੁਰਮ ਨਹੀਂ, ਤਾਨਾਸ਼ਾਹੀ ਖ਼ਿਲਾਫ਼ ਲੜਾਂਗੇ ਜੰਗ''
Saturday, Jan 01, 2022 - 07:03 PM (IST)
ਇੰਟਰਨੈਸ਼ਨਲ ਡੈਸਕ- ਚੀਨ ਦੀਆਂ ਧਮਕੀਆਂ ਤੇ ਹਮਲਾਵਰਤਾ ਤੋਂ ਪਰੇਸ਼ਾਨ ਤਾਈਵਾਨ ਨੇ ਵੀ ਹੁਣ ਬੈਕ ਫ਼ਾਇਰ ਸ਼ੁਰੂ ਕਰ ਦਿੱਤਾ ਹੈ। ਨਵੇਂ ਸਾਲ 'ਤੇ ਤਾਈਵਾਨ ਨੇ ਚੀਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਆਜ਼ਾਦੀ ਜੁਰਮ ਨਹੀਂ ਹੈ ਤੇ ਤਾਨਾਸ਼ਾਹੀ ਦੇ ਖ਼ਿਲਾਫ਼ ਲੋਕਤੰਤਰ ਦੀ ਜੰਗ ਹੋਵੇਗੀ। ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਚੀਨ ਵਲੋਂ ਮਿਲਟਰੀ ਤੇ ਡਿਪਲੋਮੈਟਿਕ ਦਬਾਅ ਦੀ ਵਜ੍ਹਾ ਨਾਲ ਤਾਈਵਾਨ ਨੂੰ ਆਪਣੀ ਆਜ਼ਾਦੀ ਤੇ ਲੋਕਤੰਤਰ ਨੂੰ ਲੈ ਕੇ ਕਾਫ਼ੀ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ : ਭਾਰਤ ਨੇ ਅਫ਼ਗਾਨਿਸਤਾਨ ਨੂੰ ਐਂਟੀ-ਕੋਵੈਕਸੀਨ ਦੀਆਂ 5 ਲੱਖ ਖੁਰਾਕਾਂ ਕੀਤੀਆਂ ਸਪਲਾਈ
ਨਵੇਂ ਸਾਲ ਦੇ ਮੌਕੇ 'ਤੇ ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਨੇ ਕਿਹਾ, 'ਲੋਕਤੰਤਰ ਤੇ ਆਜ਼ਾਦੀ ਲਈ ਕੰਮ-ਕਾਜ ਅਪਰਾਧ ਨਹੀਂ। ਹਾਂਗਕਾਂਗ ਦੇ ਸਮਰਥਨ 'ਚ ਤਾਈਵਾਨ ਦੀ ਸਥਿਤੀ ਨਹੀਂ ਬਦਲੇਗੀ। ਆਪਣੀਆਂ ਚਿੰਤਾਵਾਂ ਨੂੰ ਜ਼ਾਹਰ ਕਰਨ ਦੇ ਬਾਵਜੂਦ ਮੁਸ਼ਕਲਾਂ ਨਾਲ ਹਾਸਲ ਕੀਤੀ ਗਈ ਆਜ਼ਾਦੀ ਤੇ ਲੋਕਤੰਤਰ ਨੂੰ ਲੈ ਕੇ ਅਸੀਂ ਕਾਫ਼ੀ ਗੰਭੀਰ ਹਾਂ ਤੇ ਇਸ ਦਾ ਆਨੰਦ ਵੀ ਮਾਣਦੇ ਹਾਂ।' ਤਾਈਵਾਨ ਦੀ ਰਾਸ਼ਟਰਪਤੀ ਨੇ ਚੀਨ ਦਾ ਨਾਂ ਲੈ ਕੇ ਕਿਹਾ ਕਿ ਅਸੀਂ ਤਾਈਵਾਨ ਨੂੰ ਪਹਿਲਾਂ ਤੋਂ ਵੀ ਬਿਹਤਰ ਬਣਾਵਾਂਗੇ। ਅਸੀਂ ਦੁਨੀਆ ਨੂੰ ਵਿਖਾ ਦੇਵਾਂਗੇ ਕਿ ਲੋਕਤੰਤਰਕ ਤਾਈਵਾਨ 'ਚ ਹੌਸਲਾ ਹੈ ਕਿ ਉਹ ਸੱਤਾਵਾਦੀ ਚੀਨ ਦੇ ਸਾਏ ਤੋਂ ਬਾਹਰ ਨਿਕਲ ਕੇ ਹੋਰ ਵੀ ਬਿਹਤਰ ਬਣ ਸਕਦਾ ਹੈ ਤੇ ਅਸੀਂ ਦਬਾਅ ਝੱਲ ਸਕਦੇ ਹਾਂ।
ਇਹ ਵੀ ਪੜ੍ਹੋ : ਫਰਾਂਸ 'ਚ ਕੋਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਹੋਈ 1 ਕਰੋੜ
ਜ਼ਿਕਰਯੋਗ ਹੈ ਕਿ ਦਹਾਕਿਆਂ ਤੋਂ ਤਾਈਵਾਨ 'ਚ ਅਲਗ ਸ਼ਾਸਨ ਹੈ। ਬਾਵਜੂਦ ਇਸ ਦੇ ਚੀਨ, ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਚੀਨ ਦੇ ਹਮਲਾਵਰ ਰੁਖ਼ ਦਾ ਜਵਾਬ ਦੇਣ ਲਈ ਤਾਈਵਾਨ ਯੂ. ਐੱਸ. ਸਮੇਤ ਕਈ ਹੋਰ ਲੋਕਤੰਤਰਕ ਦੇਸ਼ਾਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰ ਰਿਹਾ ਹੈ। ਚੀਨ ਨੇ ਤਾਂ ਤਾਈਵਾਨ ਨੂੰ ਇੱਥੋਂ ਤਕ ਧਮਕੀ ਦਿੱਤੀ ਹੈ ਕਿ ਉਸ ਦੀ ਆਜ਼ਾਦੀ ਦਾ ਮਤਲਬ ਜੰਗ ਹੈ। ਚੀਨ ਵਲੋਂ ਡਿਪਲੋਮੈਟਿਕ ਦਬਾਅ ਵਧਣ ਦੀ ਵਜ੍ਹਾ ਨਾਲ ਤਾਈਵਾਨ ਦੀ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ, ਲੋਕਤੰਤਰ ਨੂੰ ਬਚਾਏ ਰੱਖਣ ਲਈ ਦੁਨੀਆ ਨਾਲ ਜੁੜਨਾ ਜ਼ਰੂਰੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।