ਤਾਈਵਾਨ ਹਵਾਈ ਫੌਜ ਦਾ ਲੜਾਕੂ ਜਹਾਜ਼ ਲਾਪਤਾ, ਪਾਇਲਟ ਨੂੰ ਬਚਾਇਆ

03/14/2022 6:57:42 PM

ਤਾਈਪੇ- ਤਾਈਵਾਨ ਦੀ ਹਵਾਈ ਫੌਜ ਨੇ ਕਿਹਾ ਕਿ ਉਸ ਦੇ ਫਰਾਂਸ ਵਲੋਂ ਬਣਾਏ ਮਿਰਾਜ 2000 ਲੜਾਕੂ ਹਵਾਈ ਜਹਾਜ਼ ਟਾਪੂ ਦੇ ਪੂਰਬੀ ਤਟ 'ਤੇ ਲਾਪਤਾ ਹੋ ਗਿਆ, ਪਰ ਪੈਰਾਸ਼ੂਟ ਦੀ ਮਦਦ ਨਾਲ ਪਾਇਲਟ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਹਵਾਈ ਫੌਜ ਨੇ ਕਿਹਾ ਕਿ ਲੈਫਟੀਨੈਂਟ ਕਰਨਲ ਹੁਆਂਗ ਚੁੰਗ-ਕਾਈ ਨੂੰ ਤਕਨੀਕੀ ਦਿੱਕਤਾਂ ਦੀ ਸੂਚਨਾ ਦੇ ਬਾਅਦ ਸੋਮਵਾਰ ਸਵੇਰੇ ਕਰੀਬ ਸਾਢੇ 11 ਵਜੇ ਕੱਢ ਲਿਆ ਗਿਆ।

ਉਸ ਨੇ ਦੱਸਿਆ ਕਿ ਹੁਆਂਗ ਨੇ ਨਿਯਮਿਤ ਸਿਖਲਾਈ ਮੁਹਿੰਮ ਦੇ ਤਹਿਤ ਤੈਤੁੰਗ ਹਵਾਈ ਅੱਡੇ ਤੋਂ ਕਰੀਬ ਇਕ ਘੰਟੇ ਪਹਿਲਾਂ ਉਡਾਣ ਭਰੀ ਸੀ। ਉਨ੍ਹਾਂ ਨੂੰ ਇਕ ਬਚਾਅ ਹੈਲੀਕਾਪਟਰ ਨੇ ਬਚਾਇਆ। ਹਵਾਈ ਫੌਜ ਉਪਕਰਨਾਂ ਦੇ ਪੁਰਾਣੇ ਹੋਣ ਤੇ ਚੀਨ ਵਲੋਂ ਇਸ ਟਾਪੂ ਨੂੰ ਅਲਗ-ਥਲਗ ਕਰਨ ਦੀ ਕੋਸ਼ਿਸ ਦਰਮਿਆਨ ਤਾਈਵਾਨ ਨਵੇਂ ਜਹਾਜ਼ ਖਰੀਦਣ 'ਚ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਚੀਨ ਦੇ ਹਮਲਾਵਰ ਰੁਖ਼ ਦਰਮਿਆਨ ਨੱਬੇ ਦੇ ਦਹਾਕੇ 'ਚ 55 ਮਿਰਾਜ 2000 ਹਵਾਈ ਜਹਾਜ਼ ਖਰੀਦੇ ਸਨ।


Tarsem Singh

Content Editor

Related News