ਤਾਈਵਾਨ ਦੀ ਵੈਬਸਾਈਟ ''ਤੇ ਤਸਵੀਰ, ਭਗਵਾਨ ਰਾਮ ਨੇ ਚੀਨੀ ਡ੍ਰੈਗਨ ''ਤੇ ਵਿੰਨ੍ਹਿਆ ਨਿਸ਼ਾਨਾ

Thursday, Jun 18, 2020 - 06:04 PM (IST)

ਤਾਇਪੇ (ਬਿਊਰੋ): ਤਾਈਵਾਨ ਜਿਸ ਨੂੰ ਚੀਨ ਅਕਸਰ ਧਮਕਾਉਂਦਾ ਰਹਿੰਦਾ ਹੈ ਹੁਣ ਖੁੱਲ੍ਹ ਕੇ ਭਾਰਤ ਅਤੇ ਇੰਡੀਅਨ ਆਰਮੀ ਦੇ ਸਮਰਥਨ ਵਿਚ ਆ ਗਿਆ ਹੈ।ਲੱਦਾਖ ਦੀ ਸੀਮਾ 'ਤੇ ਭਾਰਤ ਅਤੇ ਚੀਨ ਦੇ ਵਿਚ ਹੋਈ ਝੜਪ ਦੇ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਦੋਹਾਂ ਦੇਸ਼ਾਂ ਵਿਚ ਯੁੱਧ ਚੱਲ ਰਿਹਾਹੈ । ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਦਿਖਾਇਆ ਜਾ ਰਿਹਾ ਹੈ ਕਿ ਭਾਰਤ ਦੇ ਭਗਵਾਨ ਰਾਮ ਨੇ ਚੀਨ ਦੇ ਡ੍ਰੈਗਨ ਨੂੰ ਮਾਰਨ ਲਈ ਧਨੁਸ਼ ਤੀਰ ਚੁੱਕ ਲਿਆ ਹੈ।

 

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਤਸਵੀਰ ਵਿਚ ਲਿਖਿਆ ਹੈ ਕਿ 'We Conquer, We Kill' ਮਤਲਬ ਅਸੀਂ ਨਸ਼ਟ ਕਰਦੇ ਹਾਂ, ਅਸੀਂ ਮਾਰਦੇ ਹਾਂ। ਇਸ ਵਿਚ ਉੱਪਰ ਵੱਲ ਭਗਵਾਨ ਰਾਮ ਧਨੁਸ਼ 'ਤੇ ਤੀਰ ਚੜ੍ਹਾ ਕੇ ਨਿਸ਼ਾਨਾ ਲਗਾਉਣ ਦੀ ਤਿਆਰੀ ਵਿਚ ਹਨ ਜਦਕਿ ਹੇਠਾਂ ਵੱਲ ਚੀਨ ਦਾ ਡ੍ਰੈਗਨ ਉਹਨਾਂ ਵੱਲ ਦੇਖ ਰਿਹਾ ਹੈ। 

ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਹਾਂਗਕਾਂਗ ਦੀ ਸੋਸ਼ਲ ਮੀਡੀਆ ਸਾਈਟ LIHKG ਨੇ ਅਤੇ ਫਿਰ  ਹਸਾਈਲੀ ਨਾਮ ਦੇ ਟਵਿੱਟਰ ਹੈਂਡਲ ਨੇ ਟਵੀਟ ਕੀਤਾ। ਜਲਦੀ ਦੀ ਇਹ ਤਸਵੀਰ ਵਾਇਰਲ ਹੋ ਗਈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਲੱਦਾਖ ਦੀ ਗਲਵਾਨ ਘਾਟੀ ਵਿਚ ਝੜਪ ਹੋਈ। ਜਿਸ ਦੇ ਬਾਅਦ ਭਾਰਤ ਦੇ ਇਕ ਕਰਨਲ ਸਮੇਤ 20 ਜਵਾਨ ਸ਼ਹੀਦ ਹੋ ਗਏ। ਉੱਧਰ ਚੀਨ ਵੱਲ ਵੀ 30 ਫੌਜੀ ਮਾਰੇ ਜਾਣ ਦੀ ਸੂਚਨਾ ਹੈ। 

ਪੜ੍ਹੋ ਇਹ ਅਹਿਮ ਖਬਰ- ਨਸਲੀ ਮੁਹਿੰਮ ਨੂੰ ਲੈ ਕੇ ਚੀਨ ਨੂੰ ਸਜ਼ਾ ਦੇਣ ਸੰਬੰਧੀ ਬਿੱਲ 'ਤੇ ਟਰੰਪ ਨੇ ਕੀਤੇ ਦਸਤਖ

ਹੁਣ ਤਾਈਵਾਨ ਨਿਊਜ਼ ਦੇ ਇਸ ਇਲਸਟ੍ਰੇਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਟਵਿੱਟਰ ਅਤੇ ਰੀਟਵੀਟਸ ਕੀਤੇ ਜਾ ਰਹੇ ਹਨ। ਲੋਕ ਤਾਈਵਾਨ ਨੂੰ ਵਧਾਈ ਦੇ ਰਹੇ ਹਨ। ਕੁਝ ਲੋਕ ਧੰਨਵਾਦ ਵੀ ਕਹਿ ਰਹੇ ਹਨ। ਤਾਈਵਾਨ ਨਿਊਜ਼ ਵੈਬਸਾਈਟ ਦੇ ਇਸ ਇਲਟ੍ਰੇਸ਼ਨ ਨੂੰ ਦੇਖ ਕੇ ਟਵਿੱਟਰ ਹੈਂਡਲ ਗੱਪੀਸਤਾਨ ਰੇਡੀਓ ਨੇ ਲਿਖਿਆ ਹੈ ਕਿ ਤਾਈਵਾਨ ਨੂੰ ਧੰਨਵਾਦ ਕਿਵੇਂ ਕਹੀਏ ਉਹਨਾਂ ਨੂੰ ਤਾਂ HCQ ਵੀ ਨਹੀਂ ਚਾਹੀਦਾ।

 


Vandana

Content Editor

Related News