ਭੂਚਾਲ ਨਾਲ ਤਬਾਅ ਹੋਈਆਂ ਇਮਾਰਤਾਂ ਦੇ ਮਲਬੇ ''ਚੋਂ 8 ਵਿਦੇਸ਼ੀ ਨਾਗਰਿਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ

09/23/2017 3:34:48 PM

ਮੈਕਸੀਕੋ ਸਿਟੀ,(ਭਾਸ਼ਾ) — ਮੈਕਸੀਕੋ ਸਿਟੀ ਵਿਚ ਭੂਚਾਲ ਨਾਲ ਤਬਾਅ ਹੋਈਆਂ ਇਮਾਰਤਾਂ ਦੇ ਮਲਬੇ ਤੋਂ 8 ਵਿਦੇਸ਼ੀ ਨਾਗਰਿਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਮੈਕਸੀਕੋ ਦੇ ਹਾਈ ਕੋਰਟ ਨੇ ਫੋਰੈਂਸਿਕ ਸੰਸਥਾ ਦੇ ਹਵਾਲੇ ਨਾਲ ਇਕ ਬਿਆਨ ਵਿਚ ਦੱਸਿਆ ਹੈ ਕਿ ਇਨ੍ਹਾਂ ਲਾਸ਼ਾਂ 'ਚੋਂ ਤਾਈਵਾਨ ਦੀਆਂ ਚਾਰ ਅਤੇ ਪਨਾਮਾ ਦੀ ਇਕ ਮਹਿਲਾ ਦੀ ਲਾਸ਼ ਹੈ। ਇਸ ਤੋਂ ਇਲਾਵਾ ਕੋਰੀਆ, ਸਪੇਨ ਅਤੇ ਅਰਜੇਂਟੀਨਾ ਦੇ ਇਕ-ਇਕ ਆਦਮੀ ਦੀ ਲਾਸ਼ ਵੀ ਹੈ। ਬਿਆਨ ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਨ੍ਹਾਂ ਲਾਸ਼ਾਂ ਨੂੰ ਕਦੋਂ ਅਤੇ ਕਿੱਥੋ ਕੱਢੀਆ ਗਈਆਂ ਹਨ। ਮੈਕਸੀਕੋ ਸਿਟੀ ਅਤੇ ਨੇੜੇ ਦੇ ਖੇਤਰਾਂ ਵਿਚ ਮੰਗਲਵਾਰ ਨੂੰ ਆਏ ਸ਼ਕਤੀਸ਼ਾਲੀ 7.1 ਤੀਬਰਤਾ ਦੇ ਭੂਚਾਲ 'ਚ 300 ਲੋਕਾਂ ਦੀ ਮੌਤ ਹੋ ਗਈ ਸੀ।


Related News