ਕੋਵਿਡ-19 : ਤਾਇਵਾਨ ''ਚ ਵਿਗੜੇ ਹਾਲਾਤ, ਇਕ ਹਫ਼ਤੇ ''ਚ 3100 ਵਿਅਕਤੀ ਪੀੜਤ

Sunday, May 23, 2021 - 05:05 PM (IST)

ਕੋਵਿਡ-19 : ਤਾਇਵਾਨ ''ਚ ਵਿਗੜੇ ਹਾਲਾਤ, ਇਕ ਹਫ਼ਤੇ ''ਚ 3100 ਵਿਅਕਤੀ ਪੀੜਤ

ਤਾਇਪੇ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਦਾ ਕਹਿਰ ਜਾਰੀ ਹੈ। ਕਈ ਦੇਸ਼ਾਂ ਵਿਚ ਕੰਟਰੋਲ ਕੀਤੇ ਜਾਣ ਦੇ ਬਾਵਜੂਦ ਕੋਰੋਨਾ ਮੁੜ ਤਬਾਹੀ ਮਚਾ ਰਿਹਾ ਹੈ। ਇਸੇ ਤਰ੍ਹਾਂ ਲੱਗਭਗ 18 ਮਹੀਨੇ ਤੱਕ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੂਰ ਰੱਖਣ ਵਾਲਾ ਤਾਇਵਾਨ ਇਨਫੈਕਸ਼ਨ ਦੇ ਪਹਿਲੇ ਵੱਡੇ ਦੌਰ ਵਿਚ ਚਪੇਟ ਵਿਚ ਹੈ। ਇੱਥੇ ਦੁਨੀਆ ਵਿਚ ਸਭ ਤੋਂ ਲੰਬੇ ਸਮੇਂ ਤੱਕ ਇਕ ਵੀ ਕੇਸ ਨਾ ਮਿਲਣ ਦਾ ਰਿਕਾਰਡ ਹੈ। ਸਮੁੱਚੀ ਮਹਾਮਾਰੀ ਦੌਰਾਨ ਇੱਥੇ ਕੁੱਲ ਮਾਮਲੇ 1300 ਤੋਂ ਘੱਟ ਸਨ। ਹੁਣ ਇਹ ਇਕ ਹਫ਼ਤੇ ਵਿਚ ਵੱਧ ਕੇ 3100 ਹੋ ਗਏ ਹਨ। 

ਕਈ ਦਫਤਰਾਂ ਵਿਚ ਕਰਮਚਾਰੀਆਂ ਨੂੰ ਬੁਲਾਇਆ ਨਹੀਂ ਜਾ ਰਿਹਾ। ਰਾਜਧਾਨੀ ਤਾਇਪੇ ਦੀਆਂ ਸੜਕਾਂ ਖਾਲੀ ਪਈਆਂ ਹਨ। ਸਰਕਾਰ ਨੇ ਵੈਕਸੀਨ ਲਈ ਭੱਜ-ਦੌੜ ਸ਼ੁਰੂ ਕਰ ਦਿੱਤੀ ਹੈ। ਤਾਇਵਾਨ ਵਿਚ ਸਿਰਫ 2 ਫੀਸਦੀ ਲੋਕਾਂ ਨੂੰ ਵੈਕਸੀਨ ਲੱਗੀ ਹੈ।ਇਨਫੈਕਸ਼ਨ ਵੱਧਣ ਦੇ ਦੋ ਪ੍ਰਮੁੱਖ ਸਰੋਤ ਹਨ- ਜਿਹਨਾਂ ਵਿਚ ਇਕ ਸਥਾਨਕ ਲਾਯੰਸ ਕਲੱਬ ਦਾ ਅੰਤਰਰਾਸ਼ਟਰੀ ਸੰਮੇਲਨ ਅਤੇ ਤਾਇਪੇ ਦੇ ਵਾਨਹੁਆ ਰੈੱਡਲਾਈਟ ਜ਼ਿਲ੍ਹੇ ਦੇ ਟੀ ਹਾਊਸ ਸ਼ਾਮਲ ਹਨ। ਪਹਿਲਾਂ ਮੰਨਿਆ ਗਿਆ ਸੀ ਕਿ ਇਹਨਾਂ ਦੋ ਥਾਵਾਂ ਦਾ ਕੋਈ ਸੰਬੰਧ ਨਹੀਂ ਹੈ ਫਿਰ ਲਾਯੰਸ ਕਲੱਬ ਦੇ ਇਕ ਸਾਬਕਾ ਪ੍ਰੈਜੀਡੈਂਟ ਨੇ ਦੱਸਿਆ ਕਿ ਉਹ ਇਕ ਟੀ-ਹਾਊਸ ਵਿਚ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ - ਸਕਾਟਲੈਂਡ ਅਤੇ ਵੇਲਜ਼ ਨੇ ਕੋਰੋਨਾ ਸੰਕਟ ਦੌਰਾਨ ਭਾਰਤ ਲਈ ਭੇਜੀ ਮੈਡੀਕਲ ਸਹਾਇਤਾ

ਤਾਇਵਾਨ ਨੇ ਸਖ਼ਤ ਕੰਟਰੋਲ ਉਪਾਅ ਅਪਨਾਉਣ ਦੇ ਬਾਅਦ ਪਿਛਲੀਆਂ ਗਰਮੀਆਂ ਵਿਚ ਢਿੱਲ ਦੇਣੀ ਸ਼ੁਰੂ ਕੀਤੀ ਸੀ।ਇਸ ਮਗਰੋਂ ਹਜ਼ਾਰਾਂ ਲੋਕਾਂ ਦੀ ਭੀੜ ਸੰਗੀਤ ਸੰਮੇਲਨਾਂ, ਬੇਸਬਾਲ ਮੈਚਾਂ ਅਤੇ ਧਾਰਮਿਕ ਉਤਸਵਾਂ ਵਿਚ ਇਕੱਠੀ ਹੋਣ ਲੱਗੀ। ਸੁਰੱਖਿਆ ਉਪਾਵਾਂ ਵਿਚ ਢਿੱਲ ਦਾ ਨਤੀਜਾ ਅਪ੍ਰੈਲ ਵਿਚ ਸਾਹਮਣੇ ਆਉਣ ਲੱਗਾ। ਇਨਫੈਕਸ਼ਨ ਦੇ ਤਾਜ਼ਾ ਮਾਮਲੇ ਬ੍ਰਿਟੇਨ ਵਿਚ ਸਭ ਤੋਂ ਪਹਿਲਾਂ ਪਾਏ ਗਏ ਵਾਇਰਸ ਵੈਰੀਐਂਟ ਦੇ ਹਨ। ਤਾਇਪੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਕਾਰਗੋ ਜਹਾਜ਼ ਦੇ ਚਾਲਕ ਦਲ, ਲਾਯੰਸ ਕਲੱਬ ਦੇ ਆਯੋਜਨ ਅਤੇ ਰੈੱਡਲਾਈਟ ਜ਼ਿਲ੍ਹੇ ਦੇ ਟੀ ਹਾਊਸ ਵਿਚ ਪਾਏ ਗਏ ਪੀੜਤ ਲੋਕ ਇਸ ਵੈਰੀਐਂਟ ਨਾਲ ਪ੍ਰਭਾਵਿਤ ਹੋਏ ਹਨ। ਟੀ ਹਾਊਸ ਨੂੰ ਇਨਫੈਕਸ਼ਨ ਦਾ ਬਹੁਤ ਵੱਡਾ ਸਰੋਤ ਮੰਨਿਆ ਗਿਆ ਹੈ। ਇਹਨਾਂ ਵਿਚ ਮੱਧ ਉਮਰ ਦੀਆਂ ਔਰਤਾਂ ਬਜ਼ੁਰਗਾਂ ਨਾਲ ਚਾਹ ਦੌਰਾਨ ਗੱਲਬਾਤ ਕਰਦੀਆਂ ਹਨ। ਦੱਸਿਆ ਜਾਂਦਾ ਹੈ ਕਿ ਕੁਝ ਟੀ ਹਾਊਸ ਦੀ ਆੜ ਵਿਚ ਵੇਸਵਾਪੁਣਾ ਹੁੰਦਾ ਹੈ। ਇੱਥੇ ਤਾਇਵਾਨ ਵਿਚ ਗੈਰ ਕਾਨੂੰਨੀ ਤੌਰ 'ਤੇ ਆਈਆਂ ਵਿਦੇਸ਼ੀ ਔਰਤਾਂ ਕੰਮ ਕਰਦੀਆਂ ਹਨ।

ਪੜ੍ਹੋ ਇਹ ਅਹਿਮ ਖਬਰ-  ਪਾਕਿ : ਸਿੰਧ ਦੇ 12 ਜ਼ਿਲ੍ਹਿਆਂ 'ਚ 6 ਜੂਨ ਤੱਕ ਬੰਦ ਰਹਿਣਗੇ ਸਕੂਲ


author

Vandana

Content Editor

Related News