ਤਾਹੇਸ਼ਾ ਵੇਅ ਨੇ ਨਿਊਜਰਸੀ ਦੀ ਲੈਫਟੀਨੈਂਟ ਗਵਰਨਰ ਵਜੋਂ ਚੁੱਕੀ ਸਹੁੰ

09/10/2023 1:38:51 AM

ਨਿਊਜਰਸੀ (ਰਾਜ ਗੋਗਨਾ) : ਨਿਊਜਰਸੀ ਸੂਬੇ ਦੇ ਗਵਰਨਰ ਫਿਲ ਮਰਫੀ ਨੇ ਰਾਜ ਦੇ ਅਗਲੇ ਲੈਫਟੀਨੈਂਟ ਗਵਰਨਰ ਵਜੋਂ ਨਿਊਜਰਸੀ ਰਾਜ ਦੇ ਸਕੱਤਰ ਤਾਹੇਸ਼ਾ ਵੇਅ ਨੂੰ ਨਾਮਜ਼ਦ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪਹਿਲੇ ਸ਼ੀਲਾ ਓਲੀਵਰ ਦੀ ਕਿਸੇ ਬਿਮਾਰੀ ਕਾਰਨ ਮੌਤ ਹੋ ਜਾਣ 'ਤੇ ਗਵਰਨਰ ਫਿਲ ਮਰਫੀ ਨੇ ਤਾਹੇਸ਼ਾ ਵੇਅ ਨੂੰ ਨਿਊਜਰਸੀ ਰਾਜ ਦੀ ਅਗਲੀ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਕਿਉਂਕਿ ਰਾਜ ਦੇ ਸੰਵਿਧਾਨ ਨੂੰ ਨਾਮਜ਼ਦਗੀ ਲਈ ਸੈਨੇਟ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। ਚੀਫ ਜਸਟਿਸ ਸਟੂਅਰਟ ਰਾਬਨਰ ਨੇ ਬੀਤੇ ਦਿਨ ਸ਼ੁੱਕਰਵਾਰ ਨੂੰ ਗਵਰਨਰ ਦੇ ਦਫ਼ਤਰ ਦੇ ਬਾਹਰ ਉਸ ਨੂੰ ਸਹੁੰ ਚੁਕਾਈ ਗਈ। ਸੰਵਿਧਾਨ ਦੇ ਤਹਿਤ ਲੈਫਟੀਨੈਂਟ ਗਵਰਨਰ ਕੋਲ ਕੈਬਨਿਟ ਦਾ ਅਹੁਦਾ ਵੀ ਹੁੰਦਾ ਹੈ।

ਇਹ ਵੀ ਪੜ੍ਹੋ : G20 Dinner 'ਚ ਛਾਈ ਸਾੜ੍ਹੀ, ਦੇਖੋ ਜਾਪਾਨ ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀਆਂ ਦੀਆਂ ਪਤਨੀਆਂ ਦੀ Look

ਨਵੀਂ ਲੈਫ. ਗਵਰਨਰ ਤਾਹੇਸ਼ਾ ਵੇਅ ਆਪਣੀਆਂ 4 'ਚੋਂ 3 ਧੀਆਂ ਅਤੇ ਪਤੀ ਚਾਰਲਸ ਵੇਅ ਨਾਲ ਪਹੁੰਚੀ ਹੋਈ ਸੀ ਅਤੇ ਸੇਵਾ ਕਰਨ ਦੇ ਮੌਕੇ ਲਈ ਉਨ੍ਹਾਂ ਆਪਣਾ ਧੰਨਵਾਦ ਪ੍ਰਗਟ ਕੀਤਾ ਅਤੇ ਜੀਵਨ ਦੀ ਲਾਗਤ ਨੂੰ ਘੱਟ ਰੱਖਣ ਤੇ ਬੁਨਿਆਦੀ ਆਜ਼ਾਦੀ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ। ਆਪਣੇ ਸੰਬੋਧਨ 'ਚ ਤਾਹੇਸ਼ਾ ਵੇਅ ਨੇ ਕਿਹਾ ਕਿ "ਮੈਂ ਆਪਣੇ ਜੀਵਨ ਦਾ ਹਰ ਦਿਨ ਆਪਣੇ ਰਾਜ ਦੇ ਭੁੱਲੇ ਹੋਏ ਪਰਿਵਾਰਾਂ ਲਈ ਲੜਨ ਨੂੰ ਸਮਰਪਿਤ ਕਰਾਂਗੀ।" ਰਾਜ ਦੀ ਸਕੱਤਰ ਹੋਣ ਦੇ ਨਾਤੇ ਉਨ੍ਹਾਂ ਸ਼ੁਰੂਆਤੀ ਵਿਅਕਤੀਗਤ ਵੋਟਿੰਗ ਦੇ ਨਾਲ-ਨਾਲ 2020 ਦੀਆਂ ਚੋਣਾਂ ਨੂੰ ਲਾਗੂ ਕਰਨ ਦੀ ਵੀ ਨਿਗਰਾਨੀ ਕੀਤੀ, ਜੋ ਕਿ ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਲਗਭਗ ਪੂਰੀ ਤਰ੍ਹਾਂ ਮੇਲ-ਇਨ ਬੈਲਟ ਨਾਲ ਹੋਈ ਸੀ।

ਇਹ ਵੀ ਪੜ੍ਹੋ : ਰਾਸ਼ਟਰਪਤੀ ਮੁਰਮੂ ਤੇ PM ਮੋਦੀ ਨੇ G20 ਨੇਤਾਵਾਂ ਤੇ ਪ੍ਰਤੀਨਿਧੀਆਂ ਦਾ ਡਿਨਰ ਮੌਕੇ ਕੀਤਾ ਸ਼ਾਨਦਾਰ ਸਵਾਗਤ

ਨਵੀਂ ਲੈਫ. ਗਵਰਨਰ ਤਾਹੇਸ਼ਾ ਵੇਅ ਨੇ ਓਲੀਵਰ ਦੀ ਥਾਂ ਲਈ ਹੈ, ਜਿਸ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ, ਜਦੋਂ ਗਵਰਨਰ ਮਰਫੀ ਦੇਸ਼ ਤੋਂ ਬਾਹਰ ਸੀ। ਤਾਹੇਸ਼ਾ ਵੇਅ ਗਵਰਨਰ ਮਰਫੀ ਵਰਗੀ ਡੈਮੋਕਰੇਟ ਪਾਰਟੀ ਨਾਲ ਸਬੰਧਤ ਸੰਨ 2018 ਦੇ ਸ਼ੁਰੂ ਵਿੱਚ ਮਰਫੀ ਦੇ ਪ੍ਰਸ਼ਾਸਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰਾਜ ਦੇ ਸਕੱਤਰ ਵਜੋਂ ਸੇਵਾ ਨਿਭਾ ਰਹੀ ਹੈ। ਉਹ ਪਹਿਲਾਂ ਪੈਸੈਕ ਕਾਉਂਟੀ ਬੋਰਡ ਆਫ਼ ਸੋਸ਼ਲ ਸਰਵਿਸਿਜ਼ ਦੀ ਵਿਸ਼ੇਸ਼ ਸਲਾਹਕਾਰ ਵੀ ਰਹੀ ਸੀ। ਉਹ ਬ੍ਰਾਊਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਸਕੂਲ ਆਫ਼ ਲਾਅ ਦੀ ਗ੍ਰੈਜੂਏਟ ਹੈ ਅਤੇ ਪਹਿਲਾਂ ਪਾਸੈਕ (ਨਿਊਜਰਸੀ) ਵਿੱਚ ਇਕ ਕਾਉਂਟੀ ਅਹੁਦੇਦਾਰ ਅਤੇ ਇਕ ਪ੍ਰਸ਼ਾਸਕੀ ਕਾਨੂੰਨ ਜੱਜ ਵਜੋਂ ਕੰਮ ਕਰਦੀ ਰਹੀ ਸੀ। ਵੇਅ ਲੈਫਟੀਨੈਂਟ ਗਵਰਨਰ ਦਾ ਅਹੁਦਾ ਸੰਭਾਲਣ ਵਾਲੀ ਸਿਰਫ਼ ਤੀਜੀ ਔਰਤ ਹੈ। ਰਾਜ ਸਰਕਾਰ ਦਾ ਇਹ ਨਵਾਂ ਅਹੁਦਾ ਪਿਛਲੀ ਗਵਰਨਰ ਕ੍ਰਿਸ ਕ੍ਰਿਸਟੀ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਇਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News