8 ਮਹੀਨੇ ਦੀ ਗਰਭਵਤੀ ਮਹਿਲਾ ਨੇ ਤਾਈਕਵਾਂਡੋ ’ਚ ਜਿੱਤਿਆ ਗੋਲਡ, ਤਾੜੀਆਂ ਦੀ ਆਵਾਜ਼ ਨਾਲ ਗੂੰਜਿਆ ਸਟੇਡੀਅਮ

Monday, Apr 12, 2021 - 07:06 PM (IST)

8 ਮਹੀਨੇ ਦੀ ਗਰਭਵਤੀ ਮਹਿਲਾ ਨੇ ਤਾਈਕਵਾਂਡੋ ’ਚ ਜਿੱਤਿਆ ਗੋਲਡ, ਤਾੜੀਆਂ ਦੀ ਆਵਾਜ਼ ਨਾਲ ਗੂੰਜਿਆ ਸਟੇਡੀਅਮ

ਲਾਗੋਸ : ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਮਹਿਲਾ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਗਰਭਵਤੀ ਹੋਣ ਦੇ ਬਾਵਜੂਦ ਵੀ ਤਾਈਕਵਾਂਡੋ ਮੁਕਾਬਲੇ ਵਿਚ ਹਿੱਸਾ ਲਿਆ। ਇੰਨਾ ਹੀ ਨਹੀਂ ਇਸ ਮਹਿਲਾ ਨੇ ਮੁਕਾਬਲਾ ਜਿੱਤ ਕੇ ਗੋਲਡ ਮੈਡਲ ਵੀ ਹਾਸਲ ਕੀਤਾ।

PunjabKesari

ਇਸ ਮਹਿਲਾ ਖਿਡਾਰੀ ਦਾ ਨਾਮ ਅਮੀਨਤ ਇਦਰੀਸ ਹੈ, ਜੋ ਕਿ ਨਾਈਜੀਰੀਆ ਦੀ ਰਹਿਣ ਵਾਲੀ ਹੈ ਅਤੇ ਇਸ ਨੇ ਦੇਸ਼ ਵਿਚ ਹੋ ਰਹੇ ਰਾਸ਼ਟਰੀ ਖੇਡ ਉਤਸਵ ਵਿਚ ਤਾਈਕਵਾਂਡੋ ਵਰਗੇ ਕਠਿਨ ਖੇਡ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਟਵਿਟਰ ’ਤੇ ਇਸ 8 ਮਹੀਨੇ ਦੀ ਗਰਭਵੀ ਅਮੀਨਤ ਇਦਰੀਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਮਹਿਲਾ ਤਾਈਕਵਾਂਡੋ ਦੀਆਂ ਵੱਖ-ਵੱਖ ਤਕਨੀਕਾਂ ਨੂੰ ਦਿਖਾਉਂਦੀ ਨਜ਼ਰ ਆ ਰਹੀ ਹੈ, ਜਿਨ੍ਹਾਂ ਨੂੰ ਦੇਖਣ ਦੇ ਬਾਅਦ ਉਥੇ ਮੌਜੂਦ ਲੋਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਉਸ ਦੀ ਹੌਂਸਲਾ ਅਫ਼ਜਾਈ ਕੀਤੀ।

ਇਹ ਵੀ ਪੜ੍ਹੋ : ਅਮਰੀਕਾ ਦਾ ਰਸ਼ਟਰਪਤੀ ਬਣਨਾ ਚਾਹੁੰਦੇ ਹਨ WWE ਸਟਾਰ ‘ਦਿ ਰੌਕ’

 

ਇਦਰੀਸ ਨੇ ਤਾਈਕਵਾਂਡੋ ਵਿਚ ਮਿਸ਼ਰਿਤ ਪੂਮਸੇ ਸ਼ੇ੍ਰਣੀ ਵਿਚ ਗੋਲਡ ਮੈਡਲ ਜਿੱਤਿਆ ਹੈ। ਉਨ੍ਹਾਂ ਦੀ ਇਸ ਉਪਲੱਬਧੀ ’ਤੇ ਉਨ੍ਹਾਂ ਨੂੰ ਕਾਫ਼ੀ ਵਾਹ-ਵਾਹੀ ਮਿਲ ਰਹੀ ਹੈ। ਆਪਣੀ ਇਸ ਕਾਮਯਾਬੀ ਨੂੰ ਲੈ ਕੇ ਇਦਰੀਸ ਨੇ ਕਿਹਾ ਇਹ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਂ ਇਸ ਨੂੰ ਲੈ ਕੇ ਪਹਿਲਾਂ ਕਈ ਵਾਰ ਟਰੈਨਿੰਗ ਲਈ ਸੀ, ਉਦੋਂ ਜਾ ਕੇ ਮੈਂ ਇਸ ਵਿਚ ਹਿੱਸਾ ਲੈਣ ਦਾ ਫ਼ੈਸਲਾ ਲਿਆ... ਮੈਂ ਕਾਫ਼ੀ ਚੰਗਾ ਮਹਿਸੂਸ ਕਰ ਰਹੀ ਹਾਂ। ਗਰਭਵਤੀ ਹੋਣ ਤੋਂ ਪਹਿਲਾਂ ਮੈਂ ਤਾਈਕਵਾਂਡੋ ਨੂੰ ਲੈ ਕੇ ਖ਼ੂਬ ਅਭਿਆਸ ਕੀਤਾ ਸੀ, ਇਸ ਲਈ  ਗਰਭ ਅਵਸਥਾ ਦੌਰਾਨ ਇਹ ਮੇਰੇ ਲਈ ਨਵਾਂ ਨਹੀਂ ਸੀ।

ਉਨ੍ਹਾਂ ਅੱਗੇ ਕਿਹਾ ਕਿ ਕਈ ਲੋਕ ਨਹੀਂ ਸਮਝਦੇ ਕਿ ਤਾਈਕਵਾਂਡੋ ਅਸਲ ਵਿਚ ਕੀ ਹੈ। ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਸ ਬਾਰੇ ਵਿਚ ਸਿੱਖਿਅਤ ਕਰਨ ਦਾ ਇਹ ਇਕ ਮੌਕਾ ਹੈ। ਦਰਅਸਲ ਤਾਈਕਵਾਂਡੋ ਦੀਆਂ 2 ਸ਼ਾਖ਼ਾਵਾਂ ਹਨ- ਜਿਸ ਵਿਚ ਇਕ ਵਿਚ ਤੁਹਾਨੂੰ ਦੂਜੇ ਖਿਡਾਰੀ ਨਾਲ ਮੁਕਾਬਲਾ ਕਰਨਾ ਹੁੰਦਾ ਹੈ, ਜਿਸ ਨੂੰ ਕਾਂਬਾਟ ਸਪੋਰਟ ਕਹਿੰਦੇ ਹਨ, ਜਦੋਂਕਿ ਦੂਜੀ ਹੈ ਪੂਮਸੇ ਸ਼ਾਖਾ, ਜੋ ਕਸਰਤ ਕਰਨ ਦਾ ਇਕ ਤਰੀਕਾ ਹੈ, ਜਿਸ ਵਿਚ ਸਿਰਫ਼ ਹੱਥ ਅਤੇ ਪੈਰ ਦੀ ਤਕਨੀਕ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਮੈਂ ਪੂਮਸੇ ਵਿਚ ਹਿੱਸਾ ਲਿਆ ਸੀ। ਮੈਨੂੰ ਲੱਗਦਾ ਹੈ ਕਿ ਇਸ ਵਿਚ ਜ਼ਿਆਦਾ ਜੋਖ਼ਮ ਨਹੀਂ ਹੈ, ਇਸ ਲਈ ਮੈਂ ਇਸ ਨੂੰ ਅਜ਼ਮਾਉਣ ਦਾ ਫ਼ੈਸਲਾ ਲਿਆ। ਮੇਰੇ ਡਾਕਟਰਾਂ ਨੇ ਵੀ ਮੈਨੂੰ ਇਸ ਲਈ ਮਨਜੂਰੀ ਦੇ ਦਿੱਤੀ ਸੀ।

ਇਹ ਵੀ ਪੜ੍ਹੋ : ਬ੍ਰਾਜ਼ੀਲ ’ਚ ਬਣ ਰਹੀ ਹੈ ਦੁਨੀਆ ਦੀ ਸਭ ਤੋਂ ਵੱਡੀ ਈਸਾ ਮਸੀਹ ਦੀ ਮੂਰਤੀ, ਵੇਖੋ ਤਸਵੀਰਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 
 


author

cherry

Content Editor

Related News