ਅਰਬ ਗੈਸ ਪਾਈਪਲਾਈਨ 'ਚ ਧਮਾਕਾ, ਬਿਜਲੀ ਸਪਲਾਈ ਠੱਪ

08/24/2020 11:08:49 AM

ਦਮਿਸ਼ਕ (ਬਿਊਰੋ): ਅਰਬ ਗੈਸ ਪਾਈਪਲਾਈਨ ਵਿਚ ਹੋਏ ਧਮਾਕੇ ਨਾਲ ਸੀਰੀਆ ਵਿਚ ਬਿਜਲੀ ਸੇਵਾ ਠੱਪ ਹੋ ਗਈ ਹੈ। ਇਸ ਧਮਾਕੇ ਨਾਲ ਸ਼ੁਰੂਆਤੀ ਸੰਕੇਤ ਮਿਲ ਰਹੇ ਹਨ ਕਿ ਪਾਈਪਲਾਈਨ 'ਤੇ ਹਮਲਾ ਕੀਤਾ ਗਿਆ ਹੈ। ਦੇਸ਼ ਦੇ ਊਰਜਾ ਮੰਤਰੀ ਨੇ ਸੋਮਵਾਰ ਨੂੰ ਰਾਜ ਵੱਲੋਂ ਸੰਚਾਲਿਤ ਟੀਵੀ ਨੂੰ ਇਸ ਦੀ ਜਾਣਕਾਰੀ ਦਿੱਤੀ।ਇੱਥੇ ਦੱਸ ਦਈਏ ਕਿ ਅਰਬ ਗੈਸ ਪਾਈਪਲਾਈਨ ਪ੍ਰਣਾਲੀ ਮਿਸਰ ਤੋਂ ਜੋਰਡਨ ਤੱਕ ਫੈਲੀ ਹੋਈ ਹੈ।

 

ਇਖਬਰੀਆ ਟੀਵੀ ਚੈਨਲ ਨੇ ਧਮਾਕੇ ਦੀਆਂ ਤਸਵੀਰਾਂ ਪ੍ਰਸਾਰਿਤ ਕੀਤੀਆਂ, ਜਿਸ ਵਿਚ ਧਮਾਕੇ ਦੇ ਬਾਅਦ ਅੱਗ ਦੀਆਂ ਲਪਟਾਂ ਉੱਠ ਰਹੀਆਂ ਦੇਖੀਆਂ ਜਾ ਸਕਦੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਧਮਾਕਾ ਰਾਜਧਾਨੀ ਦਮਿਸ਼ਕ ਦੇ ਉੱਤਰ-ਪੱਛਮ ਵਿਚ ਸਥਿਤ ਸੀਰੀਆਈ ਕਸਬੇ ਐਡ ਡੁਮਾਇਰ ਅਤੇ ਆਦਰਾ ਦੇ ਵਿਚ ਹੋਇਆ ਹੈ। ਪੈਟਰੋਲੀਅਮ ਅਤੇ ਖਣਿਜ ਸਰੋਤ ਮੰਤਰੀ ਅਲੀ ਘਨਮ ਨੇ ਟੀਵੀ ਚੈਨਲ ਨੂੰ ਦੱਸਿਆ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਿਆ ਹੈ ਕਿ ਪਾਈਪਲਾਈਨ 'ਤੇ ਹਮਲਾ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਕ੍ਰਾਈਸਟਚਰਚ ਮਸਜਿਦ ਦੇ ਹਮਲਾਵਰ ਬ੍ਰੈਂਟਨ ਟੈਰੇਂਟ ਦੀ ਸੁਣਵਾਈ ਸ਼ੁਰੂ

ਉਹਨਾਂ ਨੇ ਕਿਹਾ ਕਿ ਦੱਖਣ ਵਿਚ ਸਥਿਤ ਊਰਜਾ ਸਟੇਸ਼ਨਾਂ ਨੂੰ ਇਸ ਪਾਈਪਲਾਈਨ ਦੇ ਜ਼ਰੀਏ ਬਾਲਣ ਪਹੁੰਚਾਇਆ ਜਾਂਦਾ ਹੈ। ਫਿਲਹਾਲ ਇਸ ਧਮਾਕੇ ਦੇ ਅਸਲੀ ਕਾਰਨਾਂ ਨੂੰ ਜਾਂਚਣ ਲਈ ਇਕ ਤਕਨਾਲੋਜੀ ਟੀਮ ਘਟਨਾਸਥਲ 'ਤੇ ਪਹੁੰਚ ਚੁੱਕੀ ਹੈ। ਉੱਥੇ ਬਿਜਲੀ ਮੰਤਰੀ ਨੇ ਪਾਈਪਲਾਈਨ ਧਮਾਕੇ ਸਬੰਧੀ ਰਾਜ ਦੀ ਸਮਾਚਾਰ ਏਜੰਸੀ ਸਨਾ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਦੇ ਸੂਬਿਆਂ ਵਿਚ ਬਿਜਲੀ ਸਪਲਾਈ ਹੌਲੀ-ਹੌਲੀ ਬਹਾਲ ਹੋਣੀ ਸ਼ੁਰੂ ਹੋ ਗਈ ਹੈ। ਗੌਰਤਲਬ ਹੈ ਕਿ 2013 ਵਿਚ ਦੇਸ਼ ਦੇ ਗ੍ਰਹਿਯੁੱਧ ਦੌਰਾਨ ਬਾਗੀਆਂ ਵੱਲੋਂ ਕੀਤੀ ਗੋਲੀਬਾਰੀ ਨਾਲ ਗੈਸ ਦੀ ਪਾਈਪਲਾਈਨ ਵਿਚ ਧਮਾਕਾ ਹੋ ਗਿਆ ਸੀ ਅਤੇ ਪੂਰੇ ਸੀਰੀਆ ਦੀ ਬਿਜਲੀ ਸਰਵਿਸ ਠੱਪ ਹੋ ਗਈ ਸੀ।


Vandana

Content Editor

Related News