ਸੀਰੀਆ : ਰੂਸੀ ਹਵਾਈ ਹਮਲੇ ''ਚ ਆਈ.ਐੱਸ. ਦੇ 200 ਅੱਤਵਾਦੀ ਢੇਰ

08/21/2017 7:07:34 PM

ਦਮਿਸ਼ਕ— ਸੀਰੀਆ ਦੇ ਡੀਰ ਅਲ ਜੋਰ 'ਚ ਰੂਸ ਦੀ ਏਅਰਫੋਰਸ ਨੇ ਇਸਲਾਮਿਕ ਸਟੇਟ ਦੇ 200 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਰੂਸ ਦੀਆਂ ਨਿਊਜ਼ ਏਜੰਸੀਆਂ ਨੇ ਡਿਫੈਂਸ ਮਨਿਸਟਰੀ ਦੇ ਹਵਾਲੇ ਤੋਂ ਇਸ ਹਮਲੇ ਦੀ ਜਾਣਕਾਰੀ ਦਿੱਤੀ। 
ਰੂਸ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੀ ਹਵਾਈ ਫੌਜ ਵਲੋਂ ਕੀਤੇ ਗਏ ਹਵਾਈ ਹਮਲਿਆਂ 'ਚ ਆਈ.ਐੱਸ. ਨੂੰ ਰੱਕਾ ਤੇ ਹੋਮਜ਼ ਪ੍ਰਾਂਤ ਤੋਂ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਗਿਆ। ਇਸ ਹਮਲੇ 'ਚ ਅੱਤਵਾਦੀਆਂ ਦੇ ਹਥਿਆਰਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ। ਹਾਲਾਂਕਿ ਮੰਤਰਾਲੇ ਨੇ ਹਮਲੇ ਦੀ ਤਾਰੀਕ ਨਹੀਂ ਦੱਸੀ ਹੈ ਪਰ ਮਾਨੀਟਰਿੰਗ ਗਰੁਪ ਦੇ ਮੁਤਾਬਕ ਇਹ ਹਮਲੇ ਪਿਛਲੇ ਸ਼ੁੱਕਰਵਾਰ ਨੂੰ ਹੋਏ ਸਨ। ਦੱਸਣਯੋਗ ਹੈ ਕਿ ਰੂਸ ਨੇ ਦੋ ਸਾਲ ਪਹਿਲਾਂ ਇਕ ਮਿਲਟਰੀ ਕੈਂਪੇਨ ਲਾਂਚ ਕੀਤਾ ਸੀ, ਜਿਸ ਦੇ ਤਹਿਤ ਰੂਸ ਆਈ.ਐੱਸ.ਆਈ.ਐੱਸ. ਦੇ ਅੱਤਵਾਦੀਆਂ ਨੂੰ ਖਤਮ ਕਰਨ 'ਚ ਸੀਰੀਆ ਦੀ ਮਦਦ ਕਰੇਗਾ।


Related News