ਸਿਡਨੀ ਦੇ ਭਾਰਤੀ ਦੂਤਘਰ ’ਚ ਸੁਰੱਖਿਅਤ ਢੰਗ ਨਾਲ ਮਨਾਈ ਗਈ ਦੀਵਾਲੀ

Saturday, Nov 21, 2020 - 12:10 PM (IST)

ਸਿਡਨੀ ਦੇ ਭਾਰਤੀ ਦੂਤਘਰ ’ਚ ਸੁਰੱਖਿਅਤ ਢੰਗ ਨਾਲ ਮਨਾਈ ਗਈ ਦੀਵਾਲੀ

ਸਿਡਨੀ- ਇਸ ਸਮੇਂ ਜਦੋਂਕਿ ਪੂਰੀ ਦੁਨੀਆ ਕੋਵਿਡ-19 ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ, ਸਿਡਨੀ ਵਿਖੇ ਭਾਰਤੀ ਦੂਤਘਰ ’ਚ ਦੀਵਾਲੀ ਦਾ ਤਿਉਹਾਰ ਸੁਰੱਖਿਅਤ ਢੰਗ ਨਾਲ ਮਨਾਇਆ ਗਿਆ। ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਪਾਬੰਦੀਆਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸਵਾਮੀ ਵਿਵੇਕਾਨੰਦ ਕਲਚਰਲ ਸੈਂਟਰ (ਸੀ. ਵੀ. ਸੀ. ਸੀ.), ਕੌਂਸੂਲੇਟ ਜਨਰਲ ਆਫ ਇੰਡੀਆ (ਸੀ. ਜੀ. ਆਈ.), ਸਿਡਨੀ ਵਲੋਂ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ।

ਨਿਊ ਸਾਊਥ ਵੇਲਜ਼ ਵਿਚ ਭਾਰਤੀ ਸੰਗਠਨਾਂ ਅਤੇ ਕੈਨਬਰਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਵੀ ਪੂਰੇ ਉਤਸ਼ਾਹ ਨਾਲ ਰੌਸ਼ਨੀ ਦਾ ਤਿਉਹਾਰ ਮਨਾਇਆ। ਆਸਟ੍ਰੇਲੀਆ ਦੇ ਬਹੁਤ ਸਾਰੇ ਮਸ਼ਹੂਰ ਸੂਬਾਈ ਤੇ ਫੈਡਰਲ ਨੇਤਾਵਾਂ ਨੇ ਵੀ ਇਸ ਮੌਕੇ ਸ਼ੁੱਭਕਾਮਨਾਵਾਂ ਭੇਜੀਆਂ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਵੱਡੀ ਗਿਣਤੀ ਵਿਚ ਭਾਰਤੀ ਰਹਿੰਦੇ ਹਨ ਤੇ ਹਰ ਤਿਉਹਾਰ ਨੂੰ ਚਾਅ ਨਾਲ ਮਨਾਉਂਦੇ ਹਨ। 


author

Lalita Mam

Content Editor

Related News