ਸਿਡਨੀ : ਤਾਲਾਬੰਦੀ ਦੇ ਬਾਵਜੂਦ ਕੋਰੋਨਾ ਮਾਮਲਿਆਂ 'ਚ ਵਾਧਾ ਜਾਰੀ
Monday, Jul 19, 2021 - 02:30 PM (IST)
ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ।ਸਿਡਨੀ ਵਿਚ ਦੋ ਹਫ਼ਤਿਆਂ ਦੀ ਤਾਲਾਬੰਦੀ ਵਧਾਈ ਗਈ ਹੈ ਪਰ ਅੱਜ ਆਉਣ ਵਾਲੇ ਅੰਕੜੇ ਇਹ ਸਾਬਤ ਕਰ ਰਹੇ ਹਨ ਕਿ ਤਾਲਾਬੰਦੀ ਤੋਂ ਬਾਅਦ ਵੀ ਕੋਰੋਨਾ ਕੇਸਾਂ ਦੀ ਦਰ ਵਿੱਚ ਵਾਧਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਦੇ ਅੰਕੜਿਆਂ ਅਨੁਸਾਰ ਸਿਡਨੀ ਵਿੱਚ 98 ਕੇਸ ਸਾਹਮਣੇ ਆਏ ਹਨ। ਪਿਛਲੇ ਦਿਨ ਹੋਏ ਅੰਕੜਿਆਂ ਵਿੱਚ ਕੇਸਾਂ ਦੀ ਗਿਣਤੀ 105 ਸੀ ਪਰ ਅੱਜ ਦੇ ਅੰਕੜੇ ਵੀ ਲੱਗਭੱਗ 100 ਦੇ ਕਰੀਬ ਹਨ।
ਸਰਕਾਰ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਹਾਲਾਤ 'ਤੇ ਕਾਬੂ ਪਾਇਆ ਜਾਵੇ। ਅੱਜ ਜਿਹੜੇ ਕੇਸ ਆਏ ਹਨ ਇਹ ਲੱਗਭੱਗ 76000 ਕੋਵਿਡ ਦੇ ਟੈਸਟਾਂ ਤੋਂ ਬਾਅਦ ਦੇ ਨਤੀਜੇ ਹਨ। ਇਸ ਮੌਕੇ ਐਨ.ਐਸ.ਡਬਲਊ. ਪ੍ਰੀਮੀਅਰ ਬੇਰੇਜਿਕਲਿਅਨ ਨੇ ਕਿਹਾ ਕੇ ਜਿੰਨੀ ਜਲਦੀ ਕਮਿਊਨਿਟੀ ਦੇ ਕੇਸਾਂ ਵਿੱਚ ਗਿਰਾਵਟ ਆਵੇਗੀ, ਉਹਨਾਂ ਹੀ ਵਧੀਆ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਕੁਵੈਤ ਨੇ 12-15 ਉਮਰ ਵਰਗ ਦੇ ਬੱਚਿਆਂ ਦੇ ਟੀਕਾਕਰਨ ਦੀ ਕੀਤੀ ਸ਼ੁਰੂਆਤ
ਉਹਨਾਂ ਕੰਮਾਂ ਨੂੰ ਬੰਦ ਰੱਖਣ ਦੇ ਸੰਦਰਭ ਵਿੱਚ ਕਿਹਾ ਕਿ ਕਿਉਂਕਿ ਕੰਮ ਕਰਨ ਵਾਲੀਆਂ ਥਾਵਾਂ ਬਦਕਿਸਮਤੀ ਨਾਲ ਨਾ ਸਿਰਫ ਸਾਥੀਆਂ ਵਿੱਚ ਵਾਇਰਸ ਫੈਲਾਉਂਦੀਆਂ ਹਨ ਸਗੋਂ ਸੰਭਾਵੀ ਤੌਰ 'ਤੇ ਦੂਜੇ ਭਾਈਚਾਰਿਆਂ ਵਿੱਚ ਵੀ ਵਾਇਰਸ ਫੈਲਾਉਂਦੀਆਂ ਹਨ ਕਿਉਂਕਿ ਵੱਖ ਵੱਖ ਖੇਤਰਾਂ ਦੇ ਲੋਕ ਇੱਕ ਕੰਮ ਵਾਲੀ ਥਾਂ 'ਤੇ ਇਕੱਠੇ ਹੋ ਰਹੇ ਹਨ। ਦੱਖਣ-ਪੱਛਮ ਸਿਡਨੀ ਕੋਵਿਡ-19 ਮਾਮਲਿਆਂ ਲਈ ਇਕ ਹੌਟਸਪੌਟ ਬਣਿਆ ਹੋਇਆ ਹੈ। ਸਬੰਧਤ ਸਥਾਨਕ ਸਿਹਤ ਜ਼ਿਲ੍ਹੇ ਵਿਚ 98 ਵਿਚੋਂ 67 ਦਾ ਪਤਾ ਲਗਾਇਆ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।