ਸਿਡਨੀ ''ਚ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ : ਪ੍ਰੀਮੀਅਰ

Thursday, Dec 24, 2020 - 05:59 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਨੇ ਇਸ ਗੱਲ ਨੂੰ ਪ੍ਰਮਾਣਿਕ ਤੌਰ 'ਤੇ ਕਿਹਾ ਹੈ ਕਿ 31 ਦਿਸੰਬਰ (ਵੀਰਵਾਰ) ਦੀ ਰਾਤ ਨੂੰ ਸਿਡਨੀ ਦੇ ਓਪਰਾ ਹਾਊਸ ਵਿਖੇ ਪਟਾਕੇ ਚਲਾ ਕੇ ਮਨਾਇਆ ਜਾਣ ਵਾਲਾ ਨਵੇਂ ਸਾਲ ਦਾ ਜਸ਼ਨ ਜ਼ਰੂਰ ਮਨਾਇਆ ਜਾਵੇਗਾ। ਉਨ੍ਹਾਂ ਨੇ ਅਪੀਲ ਕਰਦਿਆਂ ਇਹ ਵੀ ਕਿਹਾ ਕਿ ਲੋਕ ਆਪਣੇ ਘਰਾਂ ਦੇ ਅੰਦਰ ਰਹਿ ਕੇ ਹੀ ਇਸ ਜਸ਼ਨ ਦਾ ਆਨੰਦ ਲੈਣ ਅਤੇ ਖਾਸ ਥਾਂਵਾਂ 'ਤੇ ਭੀੜ ਦੇ ਰੂਪ ਵਿਚ ਮੌਜੂਦ ਨਾ ਰਹਿਣ ਕਿਉਂਕਿ ਕੋਰੋਨਾ ਦਾ ਖ਼ਤਰਾ ਪੂਰਨ ਰੂਪ ਵਿਚ ਬਰਕਰਾਰ ਹੈ ਅਤੇ ਸਾਰਿਆਂ ਦੀ ਸਿਹਤ ਤੇ ਤੰਦਰੁਸਤੀ ਪੂਰਨ ਰੂਪ ਵਿਚ ਜ਼ਰੂਰੀ ਹੈ। 

ਪੜ੍ਹੋ ਇਹ ਅਹਿਮ ਖਬਰ- ਬੰਦਰਗਾਹ 'ਤੇ ਫਸੇ ਜਹਾਜ਼ਾਂ 'ਚ ਭਾਰਤੀ ਮੈਂਬਰਾਂ ਪ੍ਰਤੀ ਚੀਨ ਦਾ ਸਖਤ ਰਵੱਈਆ 

ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰੇ 7 ਮਿੰਟ ਦਾ ਪਟਾਕਿਆਂ ਦਾ ਇਹ ਸ਼ੋਅ ਆਯੋਜਿਤ ਕੀਤਾ ਜਾਵੇਗਾ ਅਤੇ ਮੈਂ ਖੁਦ ਵੀ ਇਸ ਨੂੰ ਆਪਣੇ ਘਰ ਅੰਦਰ ਬੈਠ ਕੇ, ਟੀ.ਵੀ. ਦੇ ਜ਼ਰੀਏ ਹੀ ਦੇਖਾਂਗੀ। ਉਨ੍ਹਾਂ ਨੇ ਇੱਕ ਹੋਰ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਹਿਣ-ਸਹਿਣ ਅਤੇ ਖਾਣ-ਵੀਣ ਦੀਆਂ ਥਾਂਵਾਂ ਨੂੰ ਪਹਿਲਾਂ ਵਾਲੀ ਹਦਾਇਤ (ਇੱਕ ਵਿਅਕਤੀ ਪ੍ਰਤੀ 2 ਵਰਗ ਮੀਟਰ) ਨੂੰ ਹੁਣ ਬਦਲ ਕੇ ਇੱਕ ਵਿਅਕਤੀ ਪ੍ਰਤੀ ਚਾਰ ਵਰਗ ਮੀਟਰ ਕਰ ਦਿੱਤਾ ਗਿਆ ਹੈ ਅਤੇ ਅਜਿਹੀਆਂ ਥਾਂਵਾਂ ਦੀ ਹੁਣ ਸਮਰੱਥਾ ਅੱਧੀ ਕਰ ਦਿੱਤੀ ਗਈ ਹੈ। ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਵੇ।

ਨੋਟ- ਸਿਡਨੀ 'ਚ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News