ਇਸ ਦੇਸ਼ ''ਚ ਬਣਾਈ ਗਈ ਹੈ ਦੁਨੀਆ ਦੀ ਸਭ ਤੋਂ ਸਿੱਧੀ ਚੜ੍ਹਾਈ ਵਾਲੀ ਰੇਲਵੇ ਲਾਈਨ (ਤਸਵੀਰਾਂ)

12/16/2017 10:39:06 AM

ਜ਼ਿਊਰਿਖ(ਬਿਊਰੋ)— ਸਵਿਟਜ਼ਰਲੈਂਡ ਵਿਚ ਦੁਨੀਆ ਦੀ ਸਭ ਤੋਂ ਸਿੱਧੀ ਚੜ੍ਹਾਈ ਵਾਲੀ ਰੇਲਵੇ ਲਾਈਨ ਬਣਾਈ ਗਈ ਹੈ। ਇਹ ਰੇਲਵੇ ਟਰੈਕ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਪ੍ਰੋਜੈਕਟ ਨੂੰ ਪੂਰਾ ਹੋਣ ਵਿਚ 14 ਸਾਲ ਦਾ ਸਮਾਂ ਲੱਗਾ। ਇਹ ਟਰੇਨ ਅਲਪਾਈਨ ਰਿਜ਼ੋਰਟ ਵਿਚ ਸ਼ੁੱਕਰਵਾਰ ਨੂੰ ਪਹਿਲੀ ਵਾਰ ਚਲਾਈ ਗਈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦਾ ਉਦਘਾਟਨ ਰਾਸ਼ਟਰਪਤੀ ਡੋਰਿਸ ਲਿਓਥਰਡ ਦੇ ਹੱਥੋਂ ਬਾਅਦ ਵਿਚ ਕੀਤਾ ਜਾਵੇਗਾ। ਸੈਲਾਨੀਆਂ ਲਈ ਇਹ ਟਰੇਨ ਕੱਲ ਭਾਵ ਐਤਵਾਰ ਤੋਂ ਸ਼ੁਰੂ ਕੀਤੀ ਜਾਵੇਗੀ।
ਰੇਲਵੇ ਬੁਲਾਰੇ ਇਵਾਨ ਸਿਟਨਰ ਨੇ ਦੱਸਿਆ ਕਿ ਦੁਨੀਆ ਦੀ ਸਭ ਤੋਂ ਸਿੱਧੀ ਚੜ੍ਹਾਈ ਵਾਲੀ ਰੇਲਵੇ ਲਾਈਨ ਨੂੰ ਵਿਛਾਉਣ ਵਿਚ ਕਰੀਬ 338.96 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਨਾਲ ਇਲਾਕੇ ਵਿਚ ਸੈਰ-ਸਪਾਟਾ ਕਾਰੋਬਾਰ 110% ਤੱਕ ਵਧਣ ਦੀ ਉਮੀਦ ਹੈ। ਪ੍ਰੋਜੈਕਟ 'ਤੇ ਕੰਮ 2003 ਵਿਚ ਸ਼ੁਰੂ ਹੋਇਆ। ਸੁਰੰਗ ਦੀ ਡ੍ਰਿਲਿੰਗ ਅਤੇ ਨਿਰਮਾਣ ਕੰਮ ਵਿਚ ਆਉਣ ਵਾਲੀਆਂ ਮੁਸ਼ਕਲਾਂ ਦੇ ਚਲਦੇ ਇਸ ਨੂੰ ਪੂਰਾ ਹੋਣ ਵਿਚ 14 ਸਾਲ ਦਾ ਸਮਾਂ ਲੱਗਾ ਗਿਆ। ਇਹ ਟਰੇਨ 36 ਕਿਲੋਮੀਟਰ/ਘੰਟੇ ਦੀ ਰਫਤਾਰ ਨਾਲ ਚੱਲੇਗੀ। ਕਰੀਬ 1738 ਮੀਟਰ ਲੰਬਾ ਢਲਾਣਕਾਰ ਟਰੈਕ 743 ਮੀਟਰ ਤੱਕ ਉਚਾ ਹੈ। ਇਹ ਸਮੁੰਦਰ ਤਲ ਤੋਂ 6227 ਫੁੱਟ ਦੀ ਉਚਾਈ 'ਤੇ ਸਥਿਤ ਹੈ।
ਯਾਤਰੀਆਂ ਦੀ ਸੁਵਿਧਾ ਦਾ ਖਾਸ ਧਿਆਨ
ਸਿੱਧੀ ਢਲਾਣ ਵਿਚ ਯਾਤਰੀਆਂ ਦਾ ਸੰਤੁਲਨ ਬਣਿਆ ਰਹੇ, ਇਸ ਲਈ ਡੱਬਿਆਂ ਨੂੰ ਖਾਸ ਬੇਲਨਾਕਾਰ ਡਿਜ਼ਾਇਨ ਵਿਚ ਬਣਾਇਆ ਗਿਆ ਹੈ। ਇਸ ਨਾਲ ਯਾਤਰੀ ਨੂੰ ਢਲਾਣ ਵਿਚ ਸੰਤੁਲਨ ਬਣਾਉਣ ਵਿਚ ਮੁਸ਼ਕਲ ਨਹੀਂ ਹੋਵੇਗੀ। ਭਾਵ ਯਾਤਰੀ ਸਿੱਧੀ ਚੜ੍ਹਾਈ 'ਤੇ ਵੀ ਆਸਾਨੀ ਨਾਲ ਖੜ੍ਹੇ ਜਾਂ ਬੈਠੇ ਰਹਿ ਸਕਦੇ ਹਨ।


Related News