ਸਵੀਡਨ ਨੇ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਮਾਡਰਨਾ ਟੀਕੇ ਲਾਉਣੇ ਕੀਤੇ ਬੰਦ
Wednesday, Oct 06, 2021 - 11:27 PM (IST)
ਕੋਪਨਹੇਗਨ-ਸਵੀਡਨ ਦੀਆਂ ਸਿਹਤ ਏਜੰਸੀਆਂ ਨੇ ਬੁੱਧਵਾਰ ਨੂੰ ਮਾਡਰਨਾ ਕੋਵਿਡ-19 ਰੋਕੂ ਟੀਕੇ ਨੂੰ 30 ਅਤੇ ਉਸ ਤੋਂ ਘੱਟ ਉਮਰ ਦੇ ਲੋਕਾਂ ਨੂੰ ਦੇਣ ਦੀ ਇਜਾਜ਼ਤ ਵਾਪਸ ਲੈ ਲਈ ਅਤੇ ਕਿਹਾ ਕਿ ਅਜਿਹਾ ਸਾਵਧਾਨੀ ਦੇ ਚੱਲਦੇ ਕੀਤਾ ਗਿਆ। ਸਵੀਡਨ ਦੀ ਜਨ ਸਿਹਤ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਮਾਡਰਨਾ ਟੀਕਾ ਦੇਣਾ ਮੁਅੱਤਲ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਸ ਨਾਲ ਦਿਲ ਦੀਆਂ ਸਾਮਪੇਸ਼ੀਆਂ 'ਚ ਸੋਜਸ਼ ਵਰਗੇ ਮਾੜੇ ਪ੍ਰਭਾਵਾਂ ਦਾ ਖਤਰਾ ਹੈ।
ਇਹ ਵੀ ਪੜ੍ਹੋ : ਅਮਰੀਕਾ : ਟੈਕਸਾਸ ਦੇ ਹਾਈ ਸਕੂਲ 'ਚ ਹੋਈ ਗੋਲੀਬਾਰੀ, 4 ਲੋਕ ਜ਼ਖਮੀ
ਬਿਆਨ 'ਚ ਕਿਹਾ ਗਿਆ ਹੈ ਕਿ ਇਸ ਨਾਲ ਪ੍ਰਭਾਵਿਤ ਹੋਣ ਦਾ ਖਤਰਾ ਬੇਹਦ ਘੱਟ ਹੈ। ਸਵੀਡਨ ਦੇ ਮੁੱਖ ਮਹਾਮਾਰੀ ਵਿਗਿਆਨ ਮਾਹਰ ਐਂਡਰਸ ਟੇਗਨੇਲ ਨੇ ਕਿਹਾ ਕਿ ਸਥਿਤੀ ਦਾ ਬਾਰੀਕੀ ਨਾਲ ਅਧਿਐਨ ਕੀਤਾ ਜਾਂਦਾ ਹੈ ਅਤੇ ਤੁਰੰਤ ਕਾਰਵਾਈ ਕਰਦੇ ਹਨ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਕੋਵਿਡ-19 ਰੋਕੂ ਟੀਕਾ ਸੁਰੱਖਿਅਤ ਹੋਵੇ ਅਤੇ ਮਹਾਮਾਰੀ ਨਾਲ ਪ੍ਰਭਾਵੀ ਸੁਰੱਖਿਆ ਦੇ ਸਕੇ।
ਇਹ ਵੀ ਪੜ੍ਹੋ : ਪੱਤਰਕਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੂਸ ਦੀ ਅਖ਼ਬਾਰ ਨੇ ਬੰਦ ਕੀਤੀ ਬੇਲਾਰੂਸ ਬ੍ਰਾਂਚ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।