ਸਵੀਡਨ ''ਚ ਖੁੱਲ੍ਹੇ ਰੈਸਟੋਰੈਂਟ, ਸਕੂਲ ਤੇ ਦੁਕਾਨਾਂ, ਇੰਝ ਲੜ ਰਿਹੈ ਕੋਰੋਨਾ ਨਾਲ ਜੰਗ

Monday, Apr 27, 2020 - 06:07 PM (IST)

ਸਵੀਡਨ ''ਚ ਖੁੱਲ੍ਹੇ ਰੈਸਟੋਰੈਂਟ, ਸਕੂਲ ਤੇ ਦੁਕਾਨਾਂ, ਇੰਝ ਲੜ ਰਿਹੈ ਕੋਰੋਨਾ ਨਾਲ ਜੰਗ

ਸਟਾਕਹੋਲਮ (ਬਿਊਰੋ): ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਨੂੰ ਫੈਲਣ ਤੋਂ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਦੀ ਸਥਿਤੀ ਵਿਚ ਹਨ। ਪਰ ਇਕ ਦੇਸ਼ ਅਜਿਹਾ ਵੀ ਹੈ ਜਿੱਥੇ ਲਾਕਡਾਊਨ ਨਹੀਂ ਹੈ ਅਤੇ ਉਹ ਕੋਰੋਨਾ ਨਾਲ ਜੰਗ ਲੜ ਰਿਹਾ ਹੈ। ਵੱਖਰੇ ਤਰੀਕੇ ਨਾਲ ਕੋਰੋਨਾਵਾਇਰਸ ਨਾਲ ਲੜਨ ਕਾਰਨ ਹੁਣ ਦੁਨੀਆ ਭਰ ਵਿਚ ਸਵੀਡਨ ਦੀ ਚਰਚਾ ਹੋ ਰਹੀ ਹੈ ਪਰ ਕਈ ਲੋਕ ਸਰਕਾਰ ਦੀ ਵਿਵਸਥਾ 'ਤੇ ਵੀ ਸਵਾਲ ਕਰ ਰਹੇ ਹਨ। ਸਵੀਡਨ ਵਿਚ ਕੋਰੋਨਾਵਾਇਰਸ ਨਾਲ 2194 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 18,600 ਤੋਂ ਵਧੇਰੇ ਮਾਮਲੇ ਹੋ ਚੁੱਕੇ ਹਨ। ਫਿਰ ਵੀ ਇਸ ਦੇਸ਼ ਵਿਚ ਰੈਸਟੋਰੈਂਟ, ਬਾਰ, ਦੁਕਾਨਾਂ ਅਤੇ ਸਕੂਲ ਖੁੱਲ੍ਹੇ ਹਨ। 

PunjabKesari

ਸਵੀਡਨ ਵਿਚ ਦੁਕਾਨਾਂ ਅਤੇ ਬਾਰ ਖੋਲ੍ਹਣ ਦਾ ਫੈਸਲਾ ਕਿਸੇ ਸਿਆਸਤਦਾਨ ਨੇ ਨਹੀਂ ਸਗੋਂ ਦੇਸ਼ ਦੇ ਵੱਡੇ ਡਾਕਟਰਾਂ ਨੇ ਲਿਆ। ਦੇਸ਼ ਦੇ ਛੂਤ ਦੇ ਰੋਗਾਂ ਦੇ ਮਾਹਰ ਐਨਡਰਜ਼ ਟੇਗਨੇਲ ਨੇ ਕੋਰੋਨਾ ਨਾਲ ਲੜਨ ਲਈ ਰਣਨੀਤੀ ਤਿਆਰ ਕੀਤੀ ਹੈ। ਦੇਸ ਵਿਚ ਬਹੁਤ ਸਾਰੇ ਲੋਕ ਉਹਨਾਂ ਦੀ ਤਾਰੀਫ ਕਰ ਰਹੇ ਹਨ। ਕੋਰੋਨਾ ਦੇ ਦੌਰ ਵਿਚ ਬਾਰ ਖੋਲ੍ਹਣ ਨੂੰ ਲੈ ਕੇ ਸਵੀਡਨ ਵਿਚ ਨਿਯਮ ਬਣਾਇਆ ਗਿਆ ਹੈ ਕਿ ਕੋਈ ਵੀ ਬਾਰ ਵਿਚ ਖੜ੍ਹਾ ਨਹੀਂ ਰਹੇਗਾ ਅਤੇ ਇਕ-ਦੂਜੇ ਤੋਂ 5 ਫੁੱਟ ਦੀ ਦੂਰੀ ਬਣਾਈ ਰੱਖੇਗਾ। ਉੱਥੇ 50 ਤੋਂ ਵਧੇਰੇ ਲੋਕਾਂ ਦੇ ਇਕੱਠਾ ਹੋਣ 'ਤੇ ਵੀ ਰੋਕ ਹੈ। ਐਤਵਾਰ ਨੂੰ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜਿਹੜੇ ਰੈਸਟੋਰੈਂਟ ਅਤੇ ਬਾਰ ਵਿਚ ਲੋਕ ਨਿਯਮ ਤੋੜਦੇ ਮਿਲ ਰਹੇ ਹਨ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ।

PunjabKesari

ਇੱਥੇ ਲੋਕ ਪਾਰਕਾਂ ਵਿਚ ਵੀ ਜਾ ਰਹੇ ਹਨ ਅਤੇ ਸਨਬਾਥ ਲੈ ਰਹੇ ਹਨ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਵਾਇਰਸ ਨਾਲ ਕੁਝ ਹੱਦ ਤੱਕ ਐਕਸਪੋਜ਼ਰ ਦੇ ਨਾਲ ਆਮ ਲੋਕਾਂ ਵਿਚ ਇਮਿਊਨਿਟੀ ਡਿਵੈਲਪ ਕਰਨ ਅਤੇ ਜਿਹੜੇ ਲੋਕਾਂ ਨੂੰ ਜ਼ਿਆਦਾ ਖਤਰਾ ਹੈ ਉਹਨਾਂ ਨੂੰ ਬਚਾਉਣ ਲਈ ਸਵੀਡਨ ਨੇ ਕੁਝ ਗਾਈਡਲਾਈਨ ਬਣਾਈਆਂ ਹਨ। ਇੱਥੇ ਦੱਸ ਦਈਏ ਕਿ ਸਵੀਡਨ ਦੀ ਆਬਾਦੀ ਕਰੀਬ 1 ਕਰੋੜ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ 24 ਘੰਟੇ 'ਚ 1508 ਨਵੇਂ ਮਾਮਲੇ, ਦੁਨੀਆ 'ਚ ਇਨਫੈਕਟਿਡਾਂ ਦਾ ਅੰਕੜਾ 30 ਲੱਖ ਦੇ ਕਰੀਬ

ਕਈ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਅਰਥਵਿਵਸਥਾ ਨੂੰ ਚਾਲੂ ਰੱਖਣ ਲਈ ਸਵੀਡਨ ਵਿਚ ਅਜਿਹਾ ਕੀਤਾ ਗਿਆ ਹੈ। ਭਾਵੇਂਕਿ ਕੋਰੋਨਾ ਨਾਲ ਲੜਾਈ ਲਈ ਨਿਯਮ ਬਣਾਉਣ ਦੌਰਾਨ ਅਰਥਵਿਵਸਥਾ ਦੇ ਕਰੈਸ਼ ਕਰਨ ਦੀ ਗੱਲ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ। ਆਰਥਿਕ ਸੰਕਟ ਪੈਦਾ ਹੋਣ ਕਾਰਨ 2009 ਵਿਚ ਗ੍ਰੀਸ ਵਿਚ ਖੁਦਕੁਸ਼ੀ ਦੇ ਮਾਮਲੇ 40 ਫੀਸਦੀ ਵੱਧ ਗਏ ਸਨ। ਛੂਤ ਦੇ ਰੋਗਾਂ ਦੇ ਮਾਹਰ ਐਨਡਰਜ਼ ਟੇਗਨੇਲ ਨੇ ਕਿਹਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਰੇ ਦੇਸ਼ਾਂ ਨੂੰ ਹਰਡ ਇਮਿਊਨਿਟੀ (Herd immunity) ਹਾਸਲ ਕਰਨੀ ਹੀ ਹੋਵੇਗੀ ਤਾਂ ਜੋ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਟੇਗਨੇਲ ਦਾ ਕਹਿਣਾ ਹੈ ਕਿ ਸਵੀਡਨ ਦੀ ਰਾਜਧਾਨੀ ਸਟਾਕਹੋਲਮ ਵਿਚ ਹਰਡ ਇਮਿਊਨਿਟੀ ਕੁਝ ਹਫਤਿਆਂ ਵਿਚ ਹਾਸਲ ਕੀਤੀ ਜਾ ਸਕਦੀ ਹੈ। ਭਾਵੇਂਕਿ ਉਹਨਾਂ ਨੇ ਇਹ ਵੀ ਮੰਨਿਆ ਕਿ ਉਹਨਾਂ ਦੇ ਕੋਲ ਸਾਰੇ ਸਵਾਲਾਂ ਦੇ ਜਵਾਬ ਨਹੀਂ ਹਨ ਕਿਉਂਕਿ ਵਾਇਰਸ ਦੇ ਬਾਰੇ ਵਿਚ ਹਾਲੇ ਕਾਫੀ ਕੁਝ ਜਾਣਨਾ ਬਾਕੀ ਹੈ।


author

Vandana

Content Editor

Related News