ਸਵੀਡਨ ''ਚ 18-65 ਸਾਲ ਦੀ ਉਮਰ ਦੇ ਲੋਕਾਂ ਨੂੰ ਬੂਸਟਰ ਖੁਰਾਕ ਲੈਣ ਦੀ ਸਿਫਾਰਿਸ਼
Wednesday, Nov 24, 2021 - 09:44 PM (IST)
ਕੋਪੇਨਹੇਗਨ-ਸਵੀਡਨ ਨੇ ਬੁੱਧਵਾਰ ਨੂੰ 18-65 ਸਾਲ ਦੀ ਉਮਰ ਵਰਗ ਦੇ ਸਾਰੇ ਲੋਕਾਂ ਨੂੰ ਟੀਕਿਆਂ ਦੀ ਦੂਜੀ ਖੁਰਾਕ ਲੱਗਣ ਦੇ 6 ਮਹੀਨੇ ਬਾਅਦ ਬੂਸਟਰ ਖੁਰਾਕ ਲੈਣ ਦੀ ਸਿਫਾਰਿਸ਼ ਕੀਤੀ। ਸਮਾਜਿਕ ਮਾਮਲਿਆਂ ਦੀ ਮੰਤਰੀ ਲੀਨਾ ਹਾਲੇਨਗ੍ਰੇਨ ਨੇ ਕਿਹਾ ਕਿ ਸਵੀਡਨ 'ਚ 70 ਲੱਖ ਲੋਕਾਂ ਨੇ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਇਥੇ ਦੀ ਕੁੱਲ ਆਬਾਦੀ ਇਕ ਕਰੋੜ ਹੈ। ਪਰ ਉਨ੍ਹਾਂ ਨੇ ਕੋਵਿਡ-19 ਦੇ ਮਾਮਲਿਆਂ 'ਚ ਵਾਧੇ 'ਤੇ ਚਿੰਤਾ ਜਤਾਈ ਹੈ।
ਇਹ ਵੀ ਪੜ੍ਹੋ : ਪਤੀ ਕੈਪਟਨ ਨਾਲ ਜਾਣ 'ਤੇ ਪ੍ਰਨੀਤ ਕੌਰ ਨੂੰ ਕਾਂਗਰਸ ਦਾ ਨੋਟਿਸ
ਹਾਲੇਨਗ੍ਰੇਨ ਨੇ ਕਿਹਾ ਕਿ ਦੁਨੀਆਭਰ 'ਚ ਇਨਫੈਕਸ਼ਨ ਦੇ ਕਹਿਰ ਦੇ ਮੁੱਦੇ ਨੂੰ ਸਰਕਾਰ ਗੰਭੀਰਤਾ ਨਾਲ ਲੈਂਦੀ ਹੈ ਅਤੇ ਬੂਸਟਰ ਖੁਰਾਕ ਦਾ ਉਦੇਸ਼ ਸਥਿਤੀ ਦੇ ਵਿਗੜਦੇ ਦੇ ਖ਼ਦਸ਼ੇ 'ਚ ਖੁਦ ਨੂੰ ਤਿਆਰ ਕਰਨਾ ਹੈ। ਸਵੀਡਿਸ਼ ਪਬਲਿਕ ਹੈਲਥ ਏਜੰਸੀ ਦੇ ਮੁਖੀ ਕਾਰੀਨ ਤੇਗਮਾਰਕ ਵਿਸੇਲ ਨੇ ਕਿਹਾ ਕਿ ਟੀਕਾ ਮਹਾਮਾਰੀ ਨਾਲ ਲੜਨ ਦਾ ਮਹੱਤਵਪੂਰਨ ਹਥਿਆਰ ਹੈ। ਮਹਾਮਾਰੀ ਦੀ ਰੋਕਥਾਮ 'ਚ ਯੂਰਪ 'ਚ ਤੁਲਨਾਤਮਕ ਰੂਪ ਨਾਲ ਸਵੀਡਨ ਦੀ ਪ੍ਰਤੀਕਿਰਿਆ ਬਿਹਤਰ ਰਹੀ। ਇਥੇ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਪਹਿਲਾਂ ਹੀ ਬੂਸਟਰ ਖੁਰਾਕ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਉਮਰ ਵਰਗ ਦੇ 26 ਫੀਸਦੀ ਲੋਕਾਂ ਨੂੰ ਬੂਸਟਰ ਖੁਰਾਕ ਲਈ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ 'ਤੇ ਜਮ ਕੇ ਵਰ੍ਹੇ ਕੇਜਰੀਵਾਲ, ਦੇਖੋ Exclusive ਇੰਟਰਵਿਊ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।