ਭਾਰਤੀ ਪਹਿਰਾਵੇ 'ਚ ਅਭਿਜੀਤ ਬੈਨਰਜੀ ਨੇ ਲਿਆ ਨੋਬਲ ਪੁਰਸਕਾਰ, ਵੀਡੀਓ

12/11/2019 11:27:05 AM

ਸਟਾਕਹੋਲਮ (ਬਿਊਰੋ): ਸਵੀਡਨ ਦੀ ਰਾਜਧਾਨੀ ਸਟਾਕਹੋਲਮ ਵਿਚ ਆਯੋਜਿਤ ਪੁਰਸਕਾਰ ਸਮਾਰੋਹ ਵਿਚ ਭਾਰਤੀ-ਅਮਰੀਕੀ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੂੰ ਅਰਥਸ਼ਾਸਤਰ ਵਿਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਭਿਜੀਤ ਨੇ ਭਾਰਤੀ ਪਹਿਰਾਵਾ ਪਹਿਨਿਆ ਹੋਇਆ ਸੀ, ਜਿਸ ਵਿਚ ਉਹਨਾਂ ਨੇ ਇਕ ਬੰਦਗਲਾ ਜੈਕਟ ਅਤੇ ਧੋਤੀ ਪਹਿਨੀ ਸੀ। ਐਸਟਰ ਡਫਲੋ, ਜਿਹਨਾਂ ਨੇ ਪੁਰਸਕਾਰ ਸਾਂਝਾ ਕੀਤਾ, ਉਹਨਾਂ ਨੇ ਵੀ ਨੀਲੇ ਰੰਗ ਦੀ ਸਾੜੀ ਪਹਿਨੀ ਸੀ। ਉੱਥੇ ਉਹਨਾਂ ਦੇ ਸਹਿਯੋਗੀ ਮਾਈਕਲ ਕ੍ਰੇਮਰ ਨੇ ਸੂਟ ਪਹਿਨਿਆ ਸੀ। 

PunjabKesari

ਤਿੰਨੇ ਜੇਤੂਆਂ ਨੂੰ 9 ਮਿਲੀਅਨ ਸਵੀਡਿਸ਼ ਕਰੋਨਾ (ਲੱਗਭਗ 6.5 ਕਰੋੜ ਰੁਪਏ) ਇਨਾਮ ਦੇ ਰੂਪ ਵਿਚ ਦਿੱਤੇ ਗਏ, ਜਿਸ ਨੂੰ ਉਹ ਬਰਾਬਰ ਹਿੱਸਿਆਂ ਵਿਚ ਵੰਡਣਗੇ। 21 ਫਰਵਰੀ, 1961 ਨੂੰ ਮੁੰਬਈ ਵਿਚ ਜਨਮੇ ਬੈਨਰਜੀ ਅਰਥਸ਼ਾਸ਼ਤਰ ਵਿਚ ਨੋਬਲ ਪੁਰਸਕਾਰ ਜਿੱਤਣ ਵਾਲੇ ਅਮਰਤੈ ਸੈਨ ਦੇ ਬਾਅਦ ਦੂਜੇ ਭਾਰਤੀ ਹਨ। ਸੇਨ ਦੀ ਤਰ੍ਹਾਂ ਬੈਨਰਜੀ ਵੀ ਪ੍ਰੈਸੀਡੈਂਸੀ ਕਾਲਜ ਦੇ ਸਾਬਕਾ ਵਿਦਿਆਰਥੀ ਹਨ, ਜੋ ਹੁਣ ਪ੍ਰੈਸੀਡੈਂਸੀ ਯੂਨੀਵਰਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

 

ਜ਼ਿਕਰਯੋਗ ਹੈ ਕਿ ਬੈਨਰਜੀ ਅਤੇ ਡਫਲੋ ਦੋਵੇਂ ਮੈਸਾਚੁਸੇਟਸ ਇੰਸਟੀਚਿਊਟ ਆਫ ਤਕਨਾਲੋਜੀ (ਐੱਮ.ਆਈ.ਟੀ.) ਵਿਚ ਅਰਥਸ਼ਾਸਤਰ ਦੇ ਵਿਭਾਗ ਵਿਚ ਪ੍ਰੋਫੈਸਰ ਹਨ, ਉੱਥੇ ਕ੍ਰੋਮਰ ਹਾਵਰਡ ਯੂਨੀਵਰਸਿਟੀ ਵਿਚ ਅਰਥਸ਼ਾਸਤਰ ਵਿਭਾਗ ਵਿਚ ਪ੍ਰੋਫੈਸਰ ਹਨ।


Vandana

Content Editor

Related News