ਐਪਲ ਦੇ ਸ਼ੋਅਰੂਮ ’ਚ ਜਾ ਵੜੀ ਤੇਜ਼ ਰਫ਼ਤਾਰ SUV, ਮਚੀ ਹਫੜਾ-ਦਫੜੀ
Wednesday, Nov 23, 2022 - 02:19 PM (IST)

ਗੈਜੇਟ ਡੈਸਕ– ਅਮਰੀਕਾ ਦੇ ਮੈਸਾਚੁਸੇਟਸ ਤੋਂ ਇਕ ਦਰਦਨਾਕ ਘਟਨਾ ਦੀ ਖ਼ਬਰ ਆਈ ਹੈ। ਜਾਣਕਾਰੀ ਮੁਤਾਬਕ, ਇਕ ਐੱਸ.ਯੂ.ਵੀ. ਕਾਰ ਬੇਕਾਬੂ ਹੋ ਕੇ ਐਪਲ ਸਟੋਰ ’ਚ ਜਾ ਵੜੀ। ਇਕ ਦੁਰਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 16 ਲੋਕ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਿਸ ਸ਼ਖ਼ਸ ਦੀ ਮੌਤ ਹੋਈ ਹੈ, ਉਸਦਾ ਨਾਂ ਕੈਵਿਨ ਬ੍ਰੈਡਲੀ ਹੈ। ਉਸਦੀ ਉਮਰ 65 ਸਾਲ ਦੱਸੀ ਜਾ ਰਹੀ ਹੈ। ਬ੍ਰੈਡਲੀ ਨਿਊ ਜਰਸੀ ਦਾ ਰਹਿਣ ਵਾਲਾ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ– Airtel ਨੇ ਦਿੱਤਾ ਝਟਕਾ, ਸਭ ਤੋਂ ਸਸਤੇ ਰੀਚਾਰਜ ਦੀ ਕੀਮਤ ’ਚ ਕੀਤਾ ਇੰਨਾ ਵਾਧਾ
ਜਾਣਕਾਰੀ ਮੁਤਾਬਕ, ਇਹ ਘਟਨਾ ਸੋਮਵਾਰ ਸਵੇਰੇ 10.45 ਵਜੇ ਹੋਈ। ਇਕ ਐੱਸ.ਯੂ.ਵੀ. ਕਾਰ ਡਰਬੀ ਸਟਰੀਟ ਸਥਿਤ ਐਪਲ ਸਟੋਰ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਈ। ਇਸ ਤੋਂ ਬਾਅਦ ਉੱਥੇ ਹਫੜਾ-ਦਫੜੀ ਮਚ ਗਈ। ਘਟਨਾ ਦੇ ਸਮੇਂ ਡਰਾਈਵਰ ਦਾ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਸਭ ਤੋਂ ਸਸਤੀ 7-ਸੀਟਰ ਕਾਰ, ਦੇਵੇਗੀ 27 ਕਿ.ਮੀ. ਦੀ ਮਾਈਲੇਜ
ਇਸ ਘਟਨਾ ਤੋਂ ਬਾਅਦ ਕਾਲ ਰਾਹੀਂ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ। ਉੱਥੇ ਮੌਜੂਦ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਇਕ ਤੇਜ਼ ਰਫਤਾਰ ਕਾਰ ਨੇ ਸਟੋਰ ਦਾ ਸ਼ੀਸ਼ਾ ਤੋੜ ਕੇ ਕਈ ਲੋਕਾਂ ਨੂੰ ਟੱਕਰ ਮਾਰੀ ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਈ ਜਦਕਿ ਇਕ ਸ਼ਖ਼ਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ– ਬੰਦ ਹੋ ਸਕਦੀ ਹੈ ਗਰੀਬਾਂ ਲਈ ਮੁਫ਼ਤ ਅਨਾਜ ਯੋਜਨਾ?
ਫਿਲਹਾਲ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕਾਰ ਬੇਕਾਬੂ ਹੋ ਕੇ ਸਟੋਰ ’ਚ ਦਾਖ਼ਲ ਹੋਈ ਜਾਂ ਫਿਰ ਡਰਾਈਵਰ ਨੇ ਜਾਣਬੁੱਝ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਅੱਗੇ ਕੁਝ ਕਿਹਾ ਜਾ ਸਕਦਾ ਹੈ। ਹਾਲਾਂਕਿ, ਦੋਸ਼ੀ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ– ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ’ਚ ਕੀ ਰੱਖਿਐ! 70 ਸਾਲਾ ਸ਼ਖ਼ਸ ਨੇ 19 ਸਾਲ ਦੀ ਕੁੜੀ ਨਾਲ ਕਰਵਾਈ ‘ਲਵ ਮੈਰਿਜ’