ਨਿਊਯਾਰਕ ਦੇ ਟਰੰਪ ਟਾਵਰ ''ਚ ਮਿਲਿਆ ਸ਼ੱਕੀ ਪੈਕੇਜ

Sunday, Jul 29, 2018 - 01:20 AM (IST)

ਨਿਊਯਾਰਕ— ਨਿਊਯਾਰਕ ਦੇ ਮੈਨਹਟਨ ਸਥਿਤ ਟਰੰਪ ਟਾਵਰ 'ਚ ਕਈ ਸ਼ੱਕੀ ਪੈਕੇਜ ਪਾਏ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਿਊਯਾਰਕ ਪੁਲਸ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਐੱਨ.ਵਾਈ.ਪੀ.ਡੀ. ਦੇ ਲੋਕ ਸੂਚਨਾ ਅਧਿਕਾਰੀ ਸਰਜੈਂਟ ਵਿਨਸੈਂਟ ਮਾਰਚੀਜ਼ ਦੇ ਸਮਾਚਾਰ ਏਜੰਸੀ ਸ਼ਿਨਹੁਆ ਨੂੰ ਦੱਸਿਆ ਕਿ ਜਾਂਚ ਚੱਲ ਰਹੀ ਹੈ ਤੇ ਸ਼ੁੱਕਰਵਾਰ ਨੂੰ ਮਿਲੇ ਇਨ੍ਹਾਂ ਪੈਕੇਜਾਂ 'ਚ ਹਾਲੇ ਤਕ ਕੁਝ ਵੀ ਖਤਰਨਾਕ ਨਹੀਂ ਪਾਇਆ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ 'ਤੇ ਆਧਾਰਿਤ ਗਗਨਚੁੰਬੀ ਇਮਾਰਤ ਟਰੰਪ ਟਾਵਰ 'ਚ ਇਕ ਗਾਰਡ ਨੇ ਲਾਬੀ 'ਚ ਦੋ ਸ਼ੱਕੀ ਉਪਕਰਣਾ ਦੇ ਮਿਲਣ ਬਾਰੇ ਅਧਿਕਾਰੀਆਂ ਨੂੰ ਦੱਸਿਆ। ਐੱਨ.ਬੀ.ਸੀ. ਨੇ ਦੱਸਿਆ ਕਿ ਕਾਫੀ ਖੋਜ ਦੌਰਾਨ 2 ਉਪਕਰਣ ਹੋਰ ਪਾਏ ਗਏ ਤੇ ਐੱਨ.ਵਾਈ.ਪੀ.ਡੀ. ਬੰਬ ਦਸਤੇ ਨੂੰ ਜਾਂਚ ਲਈ ਸੱਦਿਆ ਗਿਆ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਟਰੰਪ ਟਾਵਰ ਵੀ ਤਿੰਨ ਵੱਖ-ਵੱਖ ਥਾਂਵਾਂ 'ਤੇ ਕਰੀਬ ਤਿੰਨ ਸ਼ੱਕੀ ਪੈਕੇਜ ਪਾਏ ਗਏ ਹਨ। ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਪੈਕੇਜ 'ਚ ਕੀ ਹੈ ਤੇ ਇਹ ਕਿਥੋਂ ਆਏ ਹਨ।


Related News