ਨਕਲੀ ਬੰਦੂਕ ਦਿਖਾ ਕੇ ਲੁੱਟ ਕੇ ਲੈ ਗਏ ਸਟੋਰ, ਪੁਲਸ ਕਰ ਰਹੀ ਹੈ ਭਾਲ

Friday, Jul 21, 2017 - 02:46 PM (IST)

ਨਕਲੀ ਬੰਦੂਕ ਦਿਖਾ ਕੇ ਲੁੱਟ ਕੇ ਲੈ ਗਏ ਸਟੋਰ, ਪੁਲਸ ਕਰ ਰਹੀ ਹੈ ਭਾਲ

ਹਮਿਲਟਨ— ਕੈਨੇਡਾ ਦੇ ਹਮਿਲਟਨ ਐਵੇਨਿਊ ਦੇ 500 ਬਲਾਕ 'ਚ ਇਕ ਸਟੋਰ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਸੀ, ਜਿਸ ਸੰਬੰਧੀ ਦੋਸ਼ੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਸਟੋਰ ਮਾਲਕ ਨੇ ਦੱਸਿਆ ਕਿ ਦੋ ਲੁਟੇਰਿਆਂ ਨੇ 18 ਜੂਨ ਨੂੰ ਉਨ੍ਹਾਂ ਦੇ ਸਟੋਰ ਨੂੰ ਨਿਸ਼ਾਨਾ ਬਣਾਇਆ। ਪੁਲਸ ਨੇ ਸੀ.ਸੀ.ਟੀ.ਵੀ.ਕੈਮਰੇ ਦੀ ਮਦਦ ਨਾਲ ਦੋ ਸ਼ੱਕੀਆਂ ਦੀਆਂ ਤਸਵੀਰਾਂ ਲੱਭ ਕੇ ਜਾਰੀ ਕੀਤੀਆਂ ਹਨ।

PunjabKesari

PunjabKesari

ਸਟੋਰ ਮਾਲਕ ਦਾ ਕਹਿਣਾ ਹੈ ਕਿ ਉਸ ਸਮੇਂ ਸਟੋਰ 'ਚ ਗਾਹਕ ਵੀ ਮੌਜੂਦ ਸਨ ਅਤੇ ਇਕ ਦੋਸ਼ੀ ਨੇ ਅੰਦਰ ਦਾਖਲ ਹੁੰਦਿਆਂ ਹੀ ਗੋਲੀਆਂ ਚਲਾਈਆਂ ਅਤੇ ਬੰਦੂਕ ਦੀ ਨੋਕ 'ਤੇ ਨਕਦੀ ਲੁੱਟ ਲਈ। ਦੋਹਾਂ ਵਿਅਕਤੀਆਂ ਨੂੰ ਲੱਭਣ ਲਈ ਪੁਲਸ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਇਕ ਲੁਟੇਰਾ 5ਫੁੱਟ 7 ਇੰਚ ਅਤੇ ਦੂਜਾ 5 ਫੁੱਟ 3 ਇੰਚ ਉੱਚਾ ਸੀ। ਦੋਵੇਂ ਗੋਰੇ ਰੰਗ ਦੇ ਨੌਜਵਾਨ ਸਨ ਅਤੇ ਦੋਹਾਂ ਦੇ ਵਾਲਾਂ ਦਾ ਰੰਗ ਕਾਲਾ ਸੀ। ਪੁਲਸ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਇਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਪੁਲਸ ਨੂੰ ਜ਼ਰੂਰ ਦੱਸਣ।


Related News