ਕੈਨੇਡਾ ’ਚ ਸਿਰਫਿਰੇ ਨੇ ਰਿਸ਼ਤੇਦਾਰਾਂ ਨੂੰ ਗੋਲੀਆਂ ਨਾਲ ਭੁੰਨਿਆ, 2 ਹਲਾਕ

03/13/2024 4:53:07 PM

ਟੋਰਾਂਟੋ : ਕੈਨੇਡਾ ਵਿਖੇ ਟੋਰਾਂਟੋ ਇਕ ਸਿਰਫਿਰੇ ਨੇ ਆਪਣੇ ਤਿੰਨ ਰਿਸ਼ਤੇਦਾਰਾਂ ਨੂੰ ਗੋਲੀ ਮਾਰ ਦਿੱਤੀ, ਜਿਨ੍ਹਾਂ ਵਿਚੋਂ ਦੋ ਦਮ ਤੋੜ ਗਏ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਡਾਊਨ ਟਾਊਨ ਦੇ ਇਕ ਘਰ ਵਿਚ ਸ਼ੁਰੂ ਹੋਇਆ ਝਗੜਾ ਸੜਕ ਤੱਕ ਆ ਗਿਆ ਅਤੇ ਦਿਨ-ਦਿਹਾੜੇ ਗੋਲੀਆਂ ਚੱਲ ਗਈਆਂ। ਦੂਜੇ ਪਾਸੇ ਸ਼ੱਕੀ ਦੀ ਗ੍ਰਿਫ਼ਤਾਰੀ ਦੌਰਾਨ 2 ਪੁਲਸ ਅਫਸਰਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਰੀਜੈਂਟ ਪਾਰਕ ਵਿਖੇ ਵਾਰਦਾਤ ਦੀ ਇਤਲਾਹ ਮਿਲਣ ’ਤੇ ਪੁੱਜੇ ਪੁਲਸ ਅਫਸਰਾਂ ਨੂੰ ਇਕ ਔਰਤ ਸਣੇ ਤਿੰਨ ਜਣੇ ਜ਼ਖਮੀ ਹਾਲਤ ਵਿਚ ਮਿਲੇ, ਜਿਨ੍ਹਾਂ ਵਿਚੋਂ ਇਕ ਨੂੰ ਮੌਕੇ ’ਤੇ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦਕਿ ਦੂਜਾ ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਔਰਤ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

PunjabKesari

ਟੋਰਾਂਟੋ ਦੀ ਮੇਅਰ ਨੇ ਪ੍ਰਗਟਾਇਆ ਦੁੱਖ

ਡਿਟੈਕਟਿਵ ਸਾਰਜੈਂਟ ਟਿਫਨੀ ਕਸਟੈਲ ਨੇ ਦੱਸਿਆ ਕਿ ਸ਼ੱਕੀ ਦੀ ਗ੍ਰਿਫ਼ਤਾਰੀ ਦੌਰਾਨ ਜ਼ਖਮੀ ਹੋਏ ਪੁਲਸ ਅਫਸਰਾਂ ਵਿਚੋਂ ਇਕ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਅਤੇ ਸ਼ੱਕੀ ਵੱਲੋਂ ਵਰਤਿਆ ਹਥਿਆਰ ਬਰਾਮਦ ਹੋ ਗਿਆ ਹੈ। ਪੁਲਸ ਨੇ ਮਰਨ ਵਾਲਿਆਂ ਨਾਲ ਸ਼ੱਕੀ ਦੇ ਰਿਸ਼ਤੇ ਬਾਰੇ ਜਾਣਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਜਾਣਕਾਰੀ ਬਾਅਦ ਵਿਚ ਸਾਂਝੀ ਕੀਤੀ ਜਾਵੇਗੀ। ਪੁਲਸ ਮੁਤਾਬਕ ਆਰਨੌਲਡ ਸਟ੍ਰੀਟ ਦੇ ਇਕ ਘਰ ਵਿਚ ਆਰੰਭ ਹੋਇਆ ਘਟਨਾਕ੍ਰਮ ਸੜਕ ਤੱਕ ਕਿਵੇਂ ਪੁੱਜਾ ਅਤੇ ਗੋਲੀਆਂ ਕਿਉਂ ਚੱਲੀਆਂ ਇਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਚੰਗੀ ਗੱਲ ਇਹ ਰਹੀ ਕਿ ਦਿਨ ਦਿਹਾੜੇ ਗੋਲੀਬਾਰੀ ਦੌਰਾਨ ਕੋਈ ਹੋਰ ਇਸ ਦਾ ਨਿਸ਼ਾਨਾ ਨਹੀਂ ਬਣਿਆ। ਟੋਰਾਂਟੋ ਦੀ ਮੇਅਰ ਓਲੀਵੀਆ ਚੌਅ ਨੇ ਇਕ ਬਿਆਨ ਜਾਰੀ ਕਰਦਿਆਂ ਗੋਲੀਬਾਰੀ ਦੌਰਾਨ ਹੋਈਆਂ ਮੌਤਾਂ ’ਤੇ ਦੁੱਖ ਜ਼ਾਹਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਸ ਮੁਖੀ ਨਾਲ ਗੱਲਬਾਤ ਕਰ ਕੇ ਵਾਰਦਾਤ ਦੀ ਵਿਸਤਾਰਤ ਜਾਣਕਾਰੀ ਹਾਸਲ ਕੀਤੀ ਗਈ ਹੈ। ਮੇਅਰ ਵੱਲੋਂ ਘਟਨਾ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਣ ਦਾ ਸੱਦਾ ਵੀ ਦਿੱਤਾ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਿੱਝਰ ਕਤਲਕਾਂਡ : ਭਾਰਤ ਖ਼ਿਲਾਫ਼ ਕੈਨੇਡਾ ਦੇ ਦਾਅਵਿਆਂ 'ਤੇ ਫਾਈਵ-ਆਈਜ਼ ਪਾਰਟਨਰ ਨੇ ਜਤਾਇਆ ਸ਼ੱਕ

ਇਕ ਔਰਤ ਅਤੇ 2 ਪੁਲਸ ਅਫਸਰ ਜ਼ਖਮੀ

PunjabKesari

ਪਿਛਲੇ ਦੋ ਸਾਲ ਵਿਚ ਪਹਿਲੀ ਵਾਰ ਰੀਜੈਂਟ ਪਾਰਕ ਵਿਖੇ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ ਅਤੇ ਲੋਕਾਂ ਅੰਦਰ ਡਰ ਪੈਦਾ ਹੋਣਾ ਲਾਜ਼ਮੀ ਹੈ। ਵਾਰਦਾਤ ਦੇ ਮੱਦੇਨਜ਼ਰ ਡੰਡਾਸ ਸਟ੍ਰੀਟ ਈਸਟ ਨੂੰ ਪਾਰਲੀਮੈਂਟ ਸਟ੍ਰੀਟ ਤੋਂ ਸੈਕਵਿਲ ਸਟ੍ਰੀਟਸ ਦਰਮਿਆਨ ਬੰਦ ਰੱਖਿਆ ਗਿਆ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 416 808 7400 ’ਤੇ ਸੰਪਰਕ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News