ਟੋਰਾਂਟੋ ਪੁਲਸ ਹੈੱਡਕੁਆਟਰ 'ਤੇ ਸ਼ੱਕੀ ਪੈਕਟ ਰੱਖਣ ਵਾਲਾ ਦੋਸ਼ੀ ਹਿਰਾਸਤ 'ਚ

Friday, Oct 13, 2017 - 11:54 AM (IST)

ਟੋਰਾਂਟੋ, (ਬਿਊਰੋ)— ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਪੁਲਸ ਹੈੱਡਕੁਆਟਰ ਦੇ ਬਾਹਰਲੇ ਗੇਟ 'ਤੇ ਇਕ ਵਿਅਕਤੀ ਨੇ ਸ਼ੱਕੀ ਪੈਕਟ ਰੱਖਿਆ ਸੀ, ਜਿਸ ਦੀ ਜਾਂਚ ਮਗਰੋਂ ਪੁਲਸ ਨੇ ਇਸ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। ਅਜੇ ਇਹ ਨਹੀਂ ਪਤਾ ਲੱਗਾ ਕਿ ਉਸ ਨੂੰ ਕੀ ਸਜ਼ਾ ਮਿਲੇਗੀ। ਸੀ.ਸੀ.ਟੀ.ਵੀ. ਦੀ ਰਿਕਾਰਡਿੰਗ 'ਚ ਪਤਾ ਲੱਗਾ ਹੈ ਕਿ ਵੀਰਵਾਰ ਦੁਪਹਿਰ 1.15 ਵਜੇ ਇਕ ਵਿਅਕਤੀ ਇਮਾਰਤ ਦੇ ਬਾਹਰ ਇਕ ਪੈਕਟ ਰੱਖ ਰਿਹਾ ਹੈ। ਪੁਲਸ ਬੁਲਾਰੇ ਮੀਘਨ ਗਰੇ ਨੇ ਦੱਸਿਆ ਕਿ ਉਹ ਅਜੇ ਇਸ ਪੈਕਟ ਦੀ ਜਾਂਚ ਕਰ ਰਹੇ ਹਨ। ਜਿਸ ਥਾਂ 'ਤੋਂ ਇਹ ਪੈਕਟ ਮਿਲਿਆ, ਇਸ ਨੂੰ ਬੰਦ ਕੀਤਾ ਗਿਆ ਹੈ ਅਤੇ ਪਿਛਲੇ ਦਰਵਾਜ਼ੇ ਨੂੰ ਆਉਣ-ਜਾਣ ਲਈ ਖੋਲ੍ਹ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਬੇਅ ਅਤੇ ਯੋਂਗ ਸਟਰੀਟ ਦੀ ਵਿਚਕਾਰਲੀ ਕਾਲਜ ਸਟਰੀਟ ਨੂੰ ਜਾਂਚ ਲਈ 4.15 ਵਜੇ ਤਕ ਬੰਦ ਰੱਖਿਆ ਗਿਆ ਸੀ ਤੇ ਮੁੜ ਖੋਲ੍ਹ ਦਿੱਤਾ ਗਿਆ ਹੈ।


Related News