ਸੁਸ਼ਮਾ ਨੇ ਢਾਕਾ ''ਚ ਭਾਰਤ ਦੇ ਨਵੇਂ ਚਾਂਸਰੀ ਕੰਪਲੈਕਸ ਦਾ ਕੀਤਾ ਉਦਘਾਟਨ
Monday, Oct 23, 2017 - 04:31 PM (IST)
ਢਾਕਾ(ਭਾਸ਼ਾ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਵਿਚ ਸੋਮਵਾਰ ਨੂੰ ਨਵੇਂ ਚਾਂਸਰੀ ਕੰਪਲੈਕਸ ਦਾ ਉਦਘਾਟਨ ਕੀਤਾ। ਸੋਮਵਾਰ ਨੂੰ ਸੁਸ਼ਮਾ ਦੀ ਬੰਗਲਾਦੇਸ਼ ਯਾਤਰਾ ਦਾ ਅੰਤਮ ਦਿਨ ਹੈ। ਢਾਕੇ ਦੇ ਬਰੀਧਾਰਾ ਡਿਪਲੋਮੈਟ ਐਨਕਲੇਵ ਵਿਚ ਸੁਸ਼ਮਾ ਨੇ ਦੀਵਾ ਜਗਾ ਕੇ ਇਸ ਵਿਸ਼ਾਲ ਭਵਨ ਦਾ ਉਦਘਾਟਨ ਕੀਤਾ। ਸਮਾਰੋਹ ਦੌਰਾਨ ਉਨ੍ਹਾਂ ਭਾਰਤੀ ਵਿੱਤ ਪੋਸ਼ਣ ਵਾਲੇ 15 ਵਿਕਾਸ ਪ੍ਰੋਜੈਕਟਾਂ ਦਾ ਵੀ ਨੀਂਹ ਪੱਥਰ ਰੱਖਿਆ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ. ਐਚ. ਮਹਿਮੂਦ ਅਲੀ, ਸਿਹਤ ਮੰਤਰੀ ਮੁਹੰਮਦ ਨਸੀਮ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਰਾਜਨੀਤਕ ਸਲਾਹਕਾਰ ਐਚ. ਟੀ. ਇਮਾਮ ਸਮੇਤ ਹੋਰ ਲੋਕਾਂ ਨੇ ਇਸ ਸਮਾਰੋਹ ਵਿਚ ਭਾਗ ਲਿਆ। ਸਾਲ 2014 ਵਿਚ ਵਿਦੇਸ਼ ਮੰਤਰੀ ਬਨਣ ਤੋਂ ਬਾਅਦ ਦੂਜੀ ਵਾਰ ਬੰਗਲਾਦੇਸ਼ ਦੌਰੇ ਉੱਤੇ ਆਈ ਸੁਸ਼ਮਾ ਸੋਮਵਾਰ ਦੁਪਹਿਰ ਦਿੱਲੀ ਲਈ ਰਵਾਨਾ ਹੋ ਗਈ।
