ਸੁਰੇਸ਼ ਡਾਬਰ ਬਣੇ ਕੇਸਰੀਆ ਭਾਰਤ ਅੰਤਰਰਾਸ਼ਟਰੀ ਹਿੰਦੂ ਸੰਗਠਨ ਇਟਲੀ ਦੇ ਰਾਸ਼ਟਰੀ ਪ੍ਰਧਾਨ

Thursday, Mar 25, 2021 - 10:07 AM (IST)

ਰੋਮ (ਕੈਂਥ): ਕੇਸਰੀਆ ਭਾਰਤ ਅੰਤਰਰਾਸ਼ਟਰੀ ਹਿੰਦੂ ਸੰਗਠਨ ਜੋ ਕਿ ਇਕ ਅੰਤਰਰਾਸ਼ਟਰੀ ਹਿੰਦੂ ਸੰਗਠਨ ਹੈ, ਕਈ ਦੇਸ਼ਾਂ ਵਿੱਚ ਹਿੰਦੂਤਵ ਦੀ ਵਿਚਾਰਧਾਰਾ ਨੂੰ ਅੱਗੇ ਵਧਾ ਰਿਹਾ ਹੈ। ਜਿਸ ਦੇ ਲਈ ਨੀਲੋਖੇੜੀ ਬਲਾਕ ਦੇ ਪਿੰਡ ਅਮਰਗੜ੍ਹ ਦੇ ਮੂਲ ਨਿਵਾਸੀ ਸੁਰੇਸ਼ ਡਾਵਰ ਨੂੰ ਇਟਲੀ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਹੈ।

PunjabKesari

ਨਵੇਂ ਚੁਣੇ ਰਾਸ਼ਟਰੀ ਪ੍ਰਧਾਨ ਨਾਲ ਸੁਰੇਸ਼ ਡਾਵਰ ਨਾਲ ਜਦੋਂ ਪੱਤਰਕਾਰਾਂ ਨੇ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਸੰਗਠਨ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਸ 'ਤੇ ਉਹ ਸੰਗਠਨ ਦੇ ਆਗੂਆਂ ਦਾ ਧੰਨਵਾਦ ਕਰਦੇ ਹਨ।ਉਨ੍ਹਾਂ ਕਿਹਾ ਕਿ ਉਹ ਸੰਗਠਨ ਦੁਆਰਾ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।ਉਨ੍ਹਾਂ ਅੱਗੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਇਟਲੀ ਦੇ ਹਰ ਨਾਗਰਿਕ ਨੂੰ ਹਿੰਦੀ ਦਾ ਗਿਆਨ ਹੋਵੇ ਅਤੇ ਹਿੰਦੂਤਵ ਵਿਚ ਉਹਨਾਂ ਦਾ ਵਿਸ਼ਵਾਸ਼ ਹੋਵੇ। ਸੁਰੇਸ ਡਾਬਰ ਨੂੰ ਅੰਤਰਰਾਸ਼ਟਰੀ ਹਿੰਦੂ ਸੰਗਠਨ ਇਟਲੀ ਦੇ ਪ੍ਰਧਾਨ ਬਣਨ ਮੌਕੇ ਇਟਲੀ ਦੇ ਭਾਰਤੀ ਭਾਈਚਾਰੇ ਵੱਲੋ ਵਿਸ਼ੇਸ਼ ਵਧਾਈ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਸੁਰੇਸ ਡਾਬਰ ਇਟਲੀ ਵਿੱਚ ਸਮਾਜ ਸੇਵੀ ਕਾਰਜਾਂ ਲਈ ਉਚੇਚੇ ਤੌਰ 'ਤੇ ਜਾਣੇ ਜਾਂਦੇ ਹਨ।


Vandana

Content Editor

Related News