ਸੁਪਰੀਮ ਸਿੱਖ ਸੁਸਾਇਟੀ ਬੀਬੀਆਂ ਨੂੰ ਕਮਾਨ ਦੇਣ ਵਾਲੀ ਬਣੀ ਦੁਨੀਆ ਦੀ ਪਹਿਲੀ ਸਿੱਖ ਸੰਸਥਾ

08/14/2022 3:36:14 PM

ਆਕਲੈਂਡ (ਬਿਊਰੋ): ਨਿਊਜ਼ੀਲੈਂਡ ਹੀ ਨਹੀਂ ਦੁਨੀਆ ਭਰ ‘ਚ ਆਪਣੇ ਨਿਵੇਕਲੇ ਕੰਮਾਂ ਲਈ ਜਾਣੀ ਜਾਂਦੀ 'ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ' ਦੁਨੀਆ ਦੀ ਪਹਿਲੀ ਸਿੱਖ ਸੰਸਥਾਂ ਬਣ ਗਈ ਹੈ ਕਿ ਜਿਸਨੇ ਆਪਣੀ ਸਮੁੱਚੀ ਕਾਰਜਕਾਰਨੀ ਦੀ ਚੋਣ ‘ਚ ਸਾਰੇ ਪ੍ਰਮੁੱਖ ਅਹੁਦੇ ਸਰਬਸੰਮਤੀ ਨਾਲ ਇਸ ਬਾਰ ਬੀਬੀਆਂ (ਔਰਤਾਂ) ਨੂੰ ਦੇ ਦਿੱਤੇ ਹਨ। ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੂੰ ਹੋਂਦ ਵਿੱਚ ਆਏ 43 ਸਾਲ ਹੋ ਚੁੱਕੇ ਹਨ। ਇਸ ਸਾਲ ਜਦੋਂ ਦੋ ਸਾਲਾਂ ਲਈ ਕਮੇਟੀ ਦੀ ਚੋਣ ਲਈ ਇਜਲਾ, ਦਾ ਆਯੋਜਨ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕੀਤਾ ਗਿਆ ਤਾਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੇ ਇਜਲਾਸ ‘ਚ ਮਤਾ ਲਿਆਂਦਾ ਕਿ ਜਦੋਂ ਘਰਾਂ ਦੀ ਸਮੁੱਚੀ ਜ਼ਿੰਮੇਵਾਰੀ ਔਰਤਾਂ ਤਨਦੇਹੀ ਨਾਲ ਨਿਭਾਉਂਦੀਆਂ ਹਨ ਤਾਂ ਗੁਰੂ ਘਰ ਦੀ ਕਿਉਂ ਨਹੀਂ? 

PunjabKesari

ਜਿਸਦੇ ਇਜਲਾਸ ‘ਚ ਸੰਗਤ ਨੇ ਜੈਕਾਰਿਆਂ ਨਾਲ ਉਕਤ ਮਤੇ ਨੂੰ ਪਾਸ ਕਰ ਦਿੱਤਾ। ਜਿਸ ਤੋਂ ਬਾਅਦ ਹੋਈ ਚੋਣ ਵਿੱਚ ਮੁੱਖ ਕਮੇਟੀ ‘ਚ ਜਸਵੀਰ ਕੌਰ (ਪ੍ਰਧਾਨ), ਕੁਲਦੀਪ ਕੌਰ (ਮੀਤ ਪ੍ਰਧਾਨ), ਹਰਵਿੰਦਰ ਕੌਰ (ਸਹਾਇਕ ਸਕੱਤਰ),ਅਰਵਿੰਦਰ ਕੌਰ (ਈਵੈਂਡ ਆਰਗਨਾਈਜਰ) ਅਤੇ ਮਹਿੰਦਰ ਕੌਰ (ਐਗਜੀਕਿਊਟਵ ਮੈਂਬਰ) ਚੁਣੇ ਗਏ ਹਨ। ਇਸੇ ਤਰੀਕੇ ਸਿੱਖ ਹੈਰੀਟੇਜ ਸਕੂਲ ‘ਚ ਕੁਲਜੀਤ ਕੌਰ (ਚੇਅਰਪਰਸਨ), ਮਨਦੀਪ ਕੌਰ (ਪ੍ਰਧਾਨ), ਪ੍ਰਿੰ ਕੰਵਲਪ੍ਰੀਤ ਕੌਰ ਪੰਨੂ (ਸੈਕਟਰੀ) ਚੁਣੇ ਗਏ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਖੁਸ਼ਖ਼ਬਰੀ : ਆਸਟ੍ਰੇਲੀਆ ਨੇ ਪ੍ਰਵਾਸੀਆਂ ਦੇ ਦਾਖਲੇ ਨੂੰ ਵਧਾਉਣ ਦੀ ਯੋਜਨਾ ਨੂੰ ਦਿੱਤੀ ਹਰੀ ਝੰਡੀ

ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ ਕਮੇਟੀ ਦੀ ਚੋਣ ‘ਚ ਜਿੱਥੇ ਨੌਜਵਾਨ ਪ੍ਰਤੀਨਿਧਤਾ ਦਾ ਖਿਆਲ ਰੱਖਿਆ ਗਿਆ। ਉੱਥੇ ਹੀ ਨਿਊ਼ਜ਼ੀਲੈਂਡ ਵਿਚ ਪੈਦਾ ਹੋਈਆਂ ਤੇ ਪਰਵਾਨ ਚੜੀਆਂ ਕੁੜੀਆਂ ਵਿੱਚੋਂ ਦਿਲਰਾਜ ਕੌਰ ਬੋਲੀਨਾ (ਪ੍ਰਧਾਨ), ਜਾਨਵੀਰ ਕੌਰ (ਸੈਕਟਰੀ), ਚੰਦਨਦੀਪ ਕੌਰ (ਖਜ਼ਾਨਾ ਮੰਤਰੀ) ਵਜੋਂ ਚੁਣੀਆਂ ਗਈਆਂ ਹਨ।

PunjabKesari

ਸੁਪਰੀਮ ਸਿੱਖ ਸੁਸਾਇਟੀ ਦੇ ਕਿੰਡਰਗਾਰਟਨ ਜਾਣੀ ਚਿਲਡ ਚੁਆਇਸ ਟਰੱਸਟ ਦੀ ਕਮੇਟੀ ‘ਚ ਪ੍ਰਿੰ ਕੰਵਲਪ੍ਰੀਤ ਕੌਰ ਪੰਨੂ (ਪ੍ਰਧਾਨ) ਅਤੇ ਸਰਬਜੀਤ ਕੌਰ (ਵਾਈਸ ਪ੍ਰੈਜੀਡੈਂਟ) ਚੁਣੇ ਗਏ ਹਨ। ਇਸ ਮੌਕੇ ਜਿੱਥੇ ਹੋਰ ਅਹੁਦਿਆਂ ਦੀ ਵੀ ਚੋਣ ਹੋਈ ਹੈ। ਜਿਹਨਾਂ ਬਾਬਤ ਇਕੱਲੀ ਇਕੱਲੀ ਕਮੇਟੀ ਅਨੁਸਾਰ ਅਲੱਗ ਅਲੱਗ ਖ਼ਬਰ ਪ੍ਰਕਾਸ਼ਿਤ ਤੇ ਸਾਂਝੀ ਕੀਤੀ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਦੇ 560 ਵਿੱਤੀ ਮੈਂਬਰ ਹਨ ਤੇ 81 ਬੋਰਡ ਆਫ ਟਰੱਸਟੀ ਹਨ।


Vandana

Content Editor

Related News