ਸੁਪਰੀਮ ਕੋਰਟ ਨੇ PM ਇਮਰਾਨ ਖਾਨ ਨੂੰ ਜਾਰੀ ਕੀਤਾ ਨੋਟਿਸ

Friday, Mar 11, 2022 - 04:38 PM (IST)

ਸੁਪਰੀਮ ਕੋਰਟ ਨੇ PM ਇਮਰਾਨ ਖਾਨ ਨੂੰ ਜਾਰੀ ਕੀਤਾ ਨੋਟਿਸ

ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਵੀਰਵਾਰ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਾਬਕਾ ਨੈਸ਼ਨਲ ਅਸੈਂਬਲੀ ਸਪੀਕਰ ਆਯਾਜ਼ ਸਾਦਿਕ ਨੂੰ ਅਹੁਦੇ ਤੋਂ ਹਟਾਉਣ ਦੇ ਮਾਮਲੇ ’ਚ ਵੀਰਵਾਰ ਨੂੰ ਨੋਟਿਸ ਜਾਰੀ ਕੀਤਾ। ‘ਡਾਨ’ ਦੀ ਰਿਪੋਰਟ ਦੇ ਮੁਤਾਬਕ ਸੁਪਰੀਮ ਕੋਰਟ ਨੇ ਪੀ. ਐੱਮ. ਐੱਲ. (ਐੱਨ) ਦੇ ਸੰਸਦ ਮੈਂਬਰ ਆਯਾਜ਼ ਸਾਦਿਕ ਦੀ ਸੱਤ ਸਾਲ ਪੁਰਾਣੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਕ ਚੋਣ ਟ੍ਰਿਬਿਊਨਲ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ। ਇਸ ਪਟੀਸ਼ਨ ’ਚ 2013 ਦੀਆਂ ਆਮ ਚੋਣਾਂ ਵਿਚ ਲਾਹੌਰ ਦੇ ਐੱਨ. ਏ. 122 ਹਲਕੇ ਤੋਂ ਉਨ੍ਹਾਂ ਦੀ (ਸਾਦਿਕ ਦੀ) ਚੋਣ ਜਿੱਤ ਨੂੰ ਰੱਦ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸਾਦਿਕ ਨੇ 2013 ਦੀਆਂ ਆਮ ਚੋਣਾਂ ਵਿਚ ਐੱਨ. ਏ. 122 ਹਲਕੇ ਤੋਂ ਇਮਰਾਨ ਖਾਨ ਨੂੰ ਹਰਾਇਆ ਸੀ, ਜਿਸ ਤੋਂ ਬਾਅਦ ਪੀ. ਟੀ. ਆਈ. ਮੁਖੀ ਨੇ ਨਤੀਜਿਆਂ ਨੂੰ ਚੁਣੌਤੀ ਦਿੱਤੀ ਸੀ।

ਪੰਜਾਬ ਚੋਣ ਕਮਿਸ਼ਨ ਦੇ ਟ੍ਰਿਬਿਊਨਲ ਨੇ 15 ਅਗਸਤ 2015 ਨੂੰ ਐੱਨ. ਏ. -122 ’ਚ ਫਿਰ ਤੋਂ ਵੋਟਿੰਗ ਦਾ ਹੁਕਮ ਦਿੱਤਾ ਸੀ। ਇਸ ਚੋਣ ਹਲਕੇ ਵਿਚ 2013 ਦੀ ਚੋਣ ਨੂੰ ਰੱਦ ਕਰ ਦਿੱਤਾ ਸੀ। ਪੀ. ਐੱਮ. ਐੱਲ. (ਐੱਨ) ਨੇਤਾ ਨੇ ਸਤੰਬਰ 2015 ਵਿਚ ਟ੍ਰਿਬਿਊਨਲ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਚੋਟੀ ਦੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ‘ਡਾਨ’ ਦੀ ਰਿਪੋਰਟ ਮੁਤਾਬਕ ਅੱਜ ਦੀ ਸੁਣਵਾਈ ਵਿਚ ਸੁਪਰੀਮ ਕੋਰਟ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ ਨਾਦਰਾ ਤੇ ਪ੍ਰਧਾਨ ਮੰਤਰੀ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।


author

Manoj

Content Editor

Related News