ਬ੍ਰਿਟੇਨ ''ਚ ਪਾਕਿ ISI ਏਜੰਟਾਂ ਦੀ ਖਾਲਿਸਤਾਨ ਅੰਦੋਲਨ ਨੂੰ ਮਿਲ ਰਹੀ ਹਮਾਇਤ

07/06/2019 3:09:36 PM

ਟੋਰਾਂਟੋ/ਲੰਡਨ (ਏਜੰਸੀ)- ਭਾਰਤੀ ਫੌਜ ਦੇ ਰਿਟਾਇਰਡ ਮੇਜਰ ਜਨਰਲ ਨੇ ਦਾਅਵਾ ਕੀਤਾ ਹੈ ਕਿ ਭਾਰਤ ਤੋਂ ਵੱਖ ਇਕ ਦੇਸ਼ ਦੀ ਮੰਗ ਕਰਨ ਵਾਲੇ ਖਾਲਿਸਤਾਨੀ ਅੰਦੋਲਨਕਾਰੀਆਂ ਨੂੰ ਪਾਕਿਸਤਾਨੀ ਆਈ.ਐਸ.ਆਈ. ਦੀ ਹਮਾਇਤ ਮਿਲ ਰਹੀ ਹੈ। ਫੌਜ ਦੇ ਸਾਬਕਾ ਅਧਿਕਾਰੀ ਨੇ ਕਿਹਾ ਹੈ ਕਿ ਖਾਲਿਸਤਾਨੀ ਅੰਦੋਲਨ ਨੂੰ ਬ੍ਰਿਟੇਨ ਅਤੇ ਕੈਨੇਡਾ ਵਿਚ ਆਈ.ਐਸ.ਆਈ. ਹਮਾਇਤੀ ਮੁਸਲਮਾਨਾਂ ਦੀ ਹਮਾਇਤ ਪ੍ਰਾਪਤ ਹੈ ਅਤੇ ਉਹ ਇਸ ਅੰਦੋਲਨ ਵਿਚ ਸਰਗਰਮੀ ਨਾਲ ਭੂਮਿਕਾ ਨਿਭਾਅ ਰਹੇ ਹਨ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਕੁਝ ਗੁਰਦੁਆਰੇ ਖਾਲਿਸਤਾਨ ਅੰਦੋਲਨ ਦੇ ਸੂਤਰਧਾਰ ਹਨ ਅਤੇ ਉਹ ਇਸ ਨੂੰ ਜੀਵਿਤ ਰੱਖਣ ਲਈ ਭਾਰੀ ਧਨ ਦੀ ਵਰਤੋਂ ਕਰ ਰਹੇ ਹਨ। ਮੇਜਰ ਜਨਰਲ (ਰਿਟਾਇਰਡ) ਧਰੁਵ ਸੀ ਕਟੋਚ ਨੇ ਕਿਹਾ ਕਿ ਇਸ ਅੰਦੋਲਨ ਲਈ ਪੈਸਾ ਕੈਨੇਡਾ ਅਤੇ ਯੂਨਾਈਟਿਡ ਕਿੰਗਡਮ ਵਿਚੋਂ ਆ ਰਿਹਾ ਹੈ। ਹਾਲਾਂਕਿ ਉਨ੍ਹਾਂ ਨਾਲ ਸਬੰਧਿਤ ਦੇਸ਼ਾਂ ਦੀਆਂ ਸਰਕਾਰਾਂ ਹਮਾਇਤ ਨਹੀਂ ਦੇ ਰਹੀਆਂ ਹਨ। ਯੂਨਾਈਟਿਡ ਕਿੰਗਡਮ ਵਿਚ ਪਾਕਿਸਤਾਨ ਦਾ ਇਕ ਵੱਡਾ ਮੁਸਲਿਮ ਭਾਈਚਾਰਾ ਰਹਿੰਦਾ ਹੈ ਅਤੇ ਇਹ ਇਕ ਬਹੁਤ ਹੀ ਮਹੱਤਵਪੂਰਨ ਭਾਈਚਾਰਾ ਹੈ।

ਇਹ ਲੋਕ ਪਾਕਿਸਤਾਨ ਦੇ ਇੰਟਰ ਸਰਵੀਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਦੇ ਸੰਪਰਕ ਵਿਚ ਵੀ ਹਨ। ਉਹ ਯੂਨਾਈਟਿਡ ਕਿੰਗਡਮ ਦੇ ਅੰਦਰ ਇਕ ਤਰ੍ਹਾਂ ਦਾ ਅੰਦੋਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਲਈ ਮੂਲ ਰੂਪ ਨਾਲ ਵਿਦੇਸ਼ੀ ਫੰਡਿੰਗ ਜਾਂ ਵਿਦੇਸ਼ੀ ਹਮਾਇਤ ਦੋਹਾਂ ਦੇਸ਼ਾਂ ਤੋਂ ਆਉਂਦੀ ਹੈ। ਪਾਕਿਸਤਾਨ ਸਾਲਾਂ ਤੋਂ ਭਾਰਤ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਤੋੜਣ ਦੇ ਆਪਣੇ ਇਰਾਦਿਆਂ 'ਤੇ ਕੰਮ ਕਰ ਰਿਹਾ ਹੈ ਅਤੇ ਉਹ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ।

ਕਟੋਚ ਨੇ ਕਿਹਾ ਕਿ ਇਹ ਲੋਕ ਪਾਕਿ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦੇ ਨਾਲ ਲਗਾਤਾਰ ਸੰਪਰਕ ਵਿਚ ਹਨ। ਉਹ ਅਜਿਹੀ ਹੀ ਇਕ ਮੂਵਮੈਂਟ ਬ੍ਰਿਟੇਨ ਵਿਚ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਵਿਚ ਹਨ। ਮੂਲ ਰੂਪ ਨਾਲ ਫੰਡਿੰਗ ਦੋ ਦੇਸ਼ਾਂ ਤੋਂ ਹੋ ਰਹੀ ਹੈ। ਇੰਗਲੈਂਡ ਵਿਚ ਹੋ ਰਹੇ ਵਿਸ਼ਵ ਕੱਪ ਮੈਚਾਂ ਵਿਚ ਵੀ ਇਹ ਦੇਖਣ ਨੂੰ ਮਿਲਿਆ।

ਪਾਕਿਸਤਾਨ ਕਈ ਸਾਲਾਂ ਤੋਂ ਇਕ ਹੀ ਏਜੰਡੇ 'ਤੇ ਕੰਮ ਕਰ ਰਿਹਾ ਹੈ। ਇਸ ਵਿਚ ਭਾਰਤ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓ ਹਨ, ਜਿਨ੍ਹਾਂ ਵਿਚ ਸਿੱਖ ਭਾਈਚਾਰੇ ਦੇ ਲੋਕ ਖਾਲਿਸਤਾਨ  ਹਮਾਇਤੀ ਸਲੋਗਨ ਬੋਲਦੇ ਨਜ਼ਰ ਆਏ ਹਨ। ਇਨ੍ਹਾਂ ਨੂੰ ਆਈ.ਐਸ.ਆਈ. ਹੀ ਫੰਡ ਮੁਹੱਈਆ ਕਰਵਾਉਂਦਾ ਹੈ।

ਕਟੋਚ ਮੁਤਾਬਕ ਭਾਰਤ ਦੀ ਅਖੰਡਤਾ 'ਤੇ ਸੱਟ ਮਾਰਨ ਲਈ ਪਾਕਿਸਤਾਨ ਪ੍ਰੋ-ਖਾਲਿਸਤਾਨ ਏਜੰਡਾ ਨੂੰ ਹਵਾ ਦਿੰਦਾ ਹੈ। ਇਸ ਵਿਚ ਆਈ.ਐਸ.ਆਈ. ਦੀ ਵੀ ਭੂਮਿਕਾ ਹੈ। ਪਾਕਿਸਤਾਨ ਮੈਨ ਪਾਵਰ ਅਤੇ ਵਸਤਾਂ ਰਾਹੀਂ ਖਾਲਿਸਤਾਨ ਹਮਾਇਤੀਆਂ ਦੀ ਮਦਦ ਕਰਦਾ ਹੈ। ਖਾਲਿਸਤਾਨ ਮੂਵਮੈਂਟ ਨੂੰ 1990 ਵਿਚ ਭਾਰਤੀ ਸੁਰੱਖਿਆ ਦਸਤਿਆਂ ਨੇ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਸੀ। ਇਸ ਵਿਚ ਕੁਝ ਨਿਰਦੋਸ਼ ਲੋਕ ਵੀ ਮਾਰੇ ਗਏ ਸਨ। ਪਾਕਿਸਤਾਨ ਲਗਾਤਾਰ ਭਾਰਤ ਵਿਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਉਹ ਪੰਜਾਬ ਵਿਚ ਅਜਿਹਾ ਕਰਨ ਵਿਚ ਨਾਕਾਮ ਰਿਹਾ ਹੈ।


Sunny Mehra

Content Editor

Related News