ਟੋਕੀਓ ’ਚ ਦੱਖਣੀ ਕੋਰੀਆ ਤੇ ਜਾਪਾਨੀ ਨੇਤਾਵਾਂ ਵਿਚਾਲੇ ਸਿਖ਼ਰ ਵਾਰਤਾ ਸ਼ੁਰੂ

03/17/2023 3:16:00 AM

ਟੋਕੀਓ: ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਵੀਰਵਾਰ ਨੂੰ ਟੋਕੀਓ ’ਚ ਆਪਣੀ ਸਿਖ਼ਰ ਵਾਰਤਾ ਸ਼ੁਰੂ ਕੀਤੀ। ਦੱਖਣੀ ਕੋਰੀਆ ਅਤੇ ਜਾਪਾਨ ਵਿਚਾਲੇ ਇਕ ਦਹਾਕੇ ਤੋਂ ਵੱਧ ਸਮੇਂ ’ਚ ਆਪਣੀ ਪਹਿਲੀ ਸਿਖ਼ਰ ਵਾਰਤਾ ਆਯੋਜਿਤ ਕਰ ਰਹੇ ਹਨ ਕਿਉਂਕਿ ਨੇਤਾ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਨੂੰ ਦੂਰ ਕਰਨ ਅਤੇ ਸੁਰੱਖਿਆ ਤੇ ਆਰਥਿਕ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰਨਗੇ। ਯੂਨ ਜਾਪਾਨ ਦੇ ਸੱਦੇ 'ਤੇ ਟੋਕੀਓ ਪਹੁੰਚੇ ਹਨ। ਇਹ ਵਾਰਤਾ ਅਜਿਹੇ ਸਮੇਂ ’ਚ ਹੋ ਰਹੀ ਹੈ, ਜਦੋਂ ਦੱਖਣੀ ਕੋਰੀਆ ਨੇ ਹਾਲ ਹੀ ’ਚ ਉਨ੍ਹਾਂ ਕੋਰੀਆਈ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਸੀ, ਜਿਨ੍ਹਾਂ ਤੋਂ ਯੁੱਧ ਸਮੇਂ ਜਾਪਾਨ ਦੀਆਂ ਕੰਪਨੀਆਂ ਨੇ ਜਬਰੀ ਕੰਮ ਕਰਵਾਇਆ ਸੀ। 

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਵੱਲੋਂ ਕਾਲਜ ’ਚ ਬਿਤਾਏ ਦਿਨਾਂ ਨੂੰ ਯਾਦ ਕਰ ਭਾਵੁਕ ਹੋਏ ਮਾਪੇ

ਸਿਖ਼ਰ ਵਾਰਤਾ ਉੱਤਰੀ ਕੋਰੀਆ ਅਤੇ ਚੀਨ ’ਤੇ ਉਨ੍ਹਾਂ ਦੇ ਆਪਸੀ ਸਹਿਯੋਗੀ, ਅਮਰੀਕਾ ਦੇ ਨਾਲ ਇਕ ਸੰਯੁਕਤ ਮੋਰਚਾ ਬਣਾਉਣ ਦੀ ਤਤਕਾਲਿਕਤਾ ਦੇ ਉਨ੍ਹਾਂ ਦੇ ਸਾਂਝੇ ਨਜ਼ਰੀਏ ਨੂੰ ਦਰਸਾਉਂਦਾ ਹੈ। ਸਿਖ਼ਰ ਵਾਰਤਾ ਤੋਂ ਕੁਝ ਹੀ ਘੰਟੇ ਪਹਿਲਾਂ ਉੱਤਰੀ ਕੋਰੀਆ ਨੇ ਵੀਰਵਾਰ ਨੂੰ ਫੌਜੀ ਸ਼ਕਤੀ ਦੇ ਪ੍ਰਦਰਸ਼ਨ ’ਚ ਇੱਕ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਲਾਂਚ ਕੀਤੀ। ਇਸ ਪ੍ਰੀਖਣ ਨੂੰ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਫ਼ੌਜਾਂ ਵਿਚਾਲੇ ਸਿਖ਼ਰ ਸੰਮੇਲਨ ਅਤੇ ਚੱਲ ਰਹੇ ਸੰਯੁਕਤ ਫ਼ੌਜੀ ਅਭਿਆਸ ਦੇ ਵਿਰੋਧ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਮਿਜ਼ਾਈਲ ਪ੍ਰੀਖਣ ਜਾਪਾਨ ਅਤੇ ਦੱਖਣੀ ਕੋਰੀਆ ਨੂੰ ਨੇੜੇ ਆਉਣ ਲਈ ਵੀ ਗਤੀ ਪ੍ਰਦਾਨ ਕਰ ਸਕਦਾ ਹੈ। ਮਿਜ਼ਾਈਲ ਪ੍ਰੀਖਣ ਦਾ ਜ਼ਿਕਰ ਕਰਦੇ ਹੋਏ ਕਿਸ਼ਿਦਾ ਨੇ ਕਿਹਾ, ''ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਮਹੱਤਵਪੂਰਨ ਹੈ ਅਤੇ ਸਾਨੂੰ ਸਹਿਯੋਗੀਆਂ ਅਤੇ ਸਮਾਨ ਸੋਚ ਵਾਲੇ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨਾ ਚਾਹੀਦਾ ਹੈ।’’ ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਹਿਰੋਕਾਜ਼ੂ ਮਾਤਸੁਨੋ ਨੇ ਕਿਹਾ ਕਿ ਜਾਪਾਨ ਸਿਖਰ ਵਾਰਤਾ 'ਚ ਉੱਤਰੀ ਕੋਰੀਆ ਵੱਲੋਂ ਪੈਦਾ ਹੋਏ ਮਿਜ਼ਾਈਲ ਖ਼ਤਰੇ ਦੇ ਜਵਾਬ 'ਚ ਦੱਖਣੀ ਕੋਰੀਆ ਅਤੇ ਅਮਰੀਕਾ ਨਾਲ ਸਹਿਯੋਗ ਦੀ ਮੁੜ ਪੁਸ਼ਟੀ ਕਰਨ ਦਾ ਇਰਾਦਾ ਰੱਖਦਾ ਹੈ।


Manoj

Content Editor

Related News