ਆਸਟ੍ਰੇਲੀਆ ਵਿਖੇ ਕੌਂਸਲਰ ਚੋਣਾਂ 'ਚ ਕਿਸਮਤ ਅਜਮਾ ਰਿਹੈ ਸੁਖਮਨ ਗਿੱਲ
Monday, Oct 10, 2022 - 06:16 PM (IST)

ਸਿਡਨੀ (ਬਿਊਰੋ) ਆਸਟ੍ਰੇਲੀਆ ਵਿਖੇ ਕੌਂਸਲਰ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਾਰ ਇਹਨਾਂ ਚੋਣਾਂ ਵਿਚ ਭਾਰਤੀ ਮੂਲ ਦਾ ਸੁਖਮਨ ਗਿੱਲ ਮੈਦਾਨ ਵਿਚ ਹੈ। ਉਹ ਲੈਂਗਲੀ ਟਾਊਨਸ਼ਿਪ ਵਿਚ ਕੌਂਸਲਰ ਚੋਣਾਂ ਲਈ ਉਮੀਦਵਾਰ ਦੇ ਤੌਰ 'ਤੇ ਉਤਰਿਆ ਹੈ।ਉਸ ਦੇ ਸਮਰਥਨ ਵਿਚ ਭਾਈਚਾਰੇ ਨੇ ਸਮਾਗਮ ਦਾ ਆਯੋਜਨ ਕੀਤਾ ਅਤੇ ਉਸ ਦੀ ਸਫਲਤਾ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।ਰਾਜਾ ਨਾਮ ਦੇ ਵਿਅਕਤੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਹਮਰੁਤਬਾ ਨਾਲ ਮਿਲੇ ਜੈਸ਼ੰਕਰ, ਇੰਡੋ-ਪੈਸੀਫਿਕ ਸਮੇਤ ਅਹਿਮ ਮੁੱਦਿਆਂ 'ਤੇ ਚਰਚਾ
ਰਾਜਾ ਨੇ ਦੱਸਿਆ ਕਿ ਸੁਖਮਨ ਦਾ ਜਨਮ ਆਸਟ੍ਰੇਲੀਆ ਵਿਚ ਹੀ ਹੋਇਆ ਅਤੇ ਉਹ ਲੈਂਗਲੀ ਆਫ ਟਾਊਨਸ਼ਿਪ ਰਿਚ ਕੋਲਮੈਨ ਦੇ ਸ਼ਹਿਰ ਵਿਚ ਕੌਂਸਲਰ ਦੀ ਚੋਣ ਲੜ ਰਿਹਾ ਹੈ।ਰਿਚ ਕੌਲਮੈਨ ਉਹ ਵਿਅਕਤੀ ਹੈ ਜੋ ਡਿਪਟੀ ਮੁੱਖ ਮੰਤਰੀ, ਸੈਲਿਸਟਰ ਜਨਰਲ ਅਤੇ ਬੀਸੀ ਦੇ ਕਈ ਮੰਤਰੀ ਅਹੁਦਿਆਂ 'ਤੇ ਰਿਹਾ । ਆਪਣੇ ਬਾਰੇ ਗੱਲਬਾਤ ਕਰਦਿਆਂ ਰਾਜਾ ਨੇ ਦੱਸਿਆ ਕਿ ਉਹ 1998 ਵਿਚ ਆਸਟ੍ਰੇਲੀਆ ਆਇਆ ਸੀ ਅਤੇ ਖੇਤੀ ਬਾੜੀ ਦਾ ਕਾਰੋਬਾਰ ਕਰਦਾ ਸੀ।