ਇਟਲੀ ''ਚ ਇਕ ਹੋਰ ਪੰਜਾਬਣ ਨੇ ਮਾਰੀ ਮੱਲ, ਜਲੰਧਰ ਦੀ ਸੁਖਦੀਪ ਕੌਰ 100 ਫ਼ੀਸਦੀ ਅੰਕਾਂ ਨਾਲ ਬਣੀ ਨਰਸ

Friday, Dec 01, 2023 - 03:08 AM (IST)

ਇਟਲੀ ''ਚ ਇਕ ਹੋਰ ਪੰਜਾਬਣ ਨੇ ਮਾਰੀ ਮੱਲ, ਜਲੰਧਰ ਦੀ ਸੁਖਦੀਪ ਕੌਰ 100 ਫ਼ੀਸਦੀ ਅੰਕਾਂ ਨਾਲ ਬਣੀ ਨਰਸ

ਮਿਲਾਨ (ਸਾਬੀ ਚੀਨੀਆ): ਪੰਜਾਬੀਆਂ ਨੇ ਪੂਰੀ ਦੁਨੀਆ ਵਿਚ ਆਪਣੀ ਮਿਹਨਤ ਨਾਲ ਚੰਗਾ ਨਾਮਣਾ ਖੱਟਿਆ ਹੈ। ਮਿਹਨਤ ਨਾਲ ਪੰਜਾਬੀਆਂ ਨੇ ਹਰ ਮੁਕਾਮ ਸਰ ਕੀਤਾ ਹੈ। ਇਟਲੀ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ। ਵੱਖਰੀ ਭਾਸ਼ਾ ਹੋਣ ਦੇ ਬਾਵਜੂਦ ਇਟਲੀ ਵਿਚ ਵੀ ਪੰਜਾਬੀਆਂ ਨੇ ਚੰਗਾ ਮੁਕਾਮ ਹਾਸਲ ਕਰ ਲਿਆ ਹੈ। ਨਵੀਂ ਪੀੜੀ ਨੇ ਪੜ੍ਹਾਈ ਵਿਚ ਵੀ ਮੱਲਾਂ ਮਾਰ ਲਈਆਂ ਹਨ।

ਇਹ ਖ਼ਬਰ ਵੀ ਪੜ੍ਹੋ - 500 ਰੁਪਏ ਪਿੱਛੇ ਹੋਇਆ ਵਿਵਾਦ ਬਣਿਆ ਰਿਕਸ਼ਾ ਚਾਲਕ ਦੀ ਮੌਤ ਦੀ ਵਜ੍ਹਾ! ਜਾਣੋ ਕੀ ਹੈ ਪੂਰਾ ਮਾਮਲਾ

ਜਲੰਧਰ ਨਾਲ ਸਬੰਧਤ ਸੁਖਦੀਪ ਕੌਰ ਨੇ ਵੀ ਪੜ੍ਹਾਈ ਵਿਚ ਵੀ ਵੱਡੀ ਮੱਲ ਮਾਰਦਿਆਂ 100 ਵਿਚੋਂ 100 ਅੰਕ ਪ੍ਰਾਪਤ ਕਰ ਮਾਪਿਆਂ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜਲੰਧਰ ਦੇ ਪਿੰਡ ਲੱਧੜ ਕਲਾਂ ਦੇ ਕੁਲਦੀਪ ਸਿੰਘ ਜੋ ਕਿ ਲੰਬੇ ਸਮੇਂ ਤੋਂ ਇਟਲੀ 'ਚ ਰਹਿ ਰਹੇ ਹਨ, ਦੀ 22 ਸਾਲਾ ਲੜਕੀ ਸੁਖਦੀਪ ਕੌਰ ਨੇ ਬਰੇਸ਼ੀਆ ਯੁਨੀਵਰਸਿਟੀ ਚੋਂ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਮਾਣ ਵਧਾਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਕੇਂਦਰ ਨੇ ਪੰਜਾਬ ਸਰਕਾਰ ਦੀ ਅਪੀਲ ਕੀਤੀ ਮਨਜ਼ੂਰ, ਕਿਸਾਨਾਂ ਦੀ ਭਲਾਈ ਲਈ ਲਿਆ ਇਹ ਫ਼ੈਸਲਾ

ਬੀਤੇ ਦਿਨ ਇਹ ਬੱਚੀ ਡਿਗਰੀ ਪ੍ਰਾਪਤ ਕਰਨ ਉਪਰੰਤ ਮਾਪਿਆਂ ਨਾਲ ਰੀਗਲ ਰੈਂਸਟੋਰੈਂਟ ਪਹੁੰਚੇ, ਜਿਸਦਾ ਰੀਗਲ ਰੈਂਸਟੋਰੈਂਟ ਦੇ ਮਾਲਕ ਲਖਵਿੰਦਰ ਸਿੰਘ ਡੋਗਰਾਂਵਾਲ ਨੇ ਸਨਮਾਨ ਕੀਤਾ। ਇਸ ਮੌਕੇ ਜਗਜੀਤ ਸਿੰਘ ਡੋਗਰਾਂਵਾਲ ਅਤੇ ਫਤਿਹ ਸਿੰਘ ਪ੍ਰਬੰਧਕ ਗੁਰਦੁਆਰਾ ਤੋਰੇ ਦੀ ਪਿਚਨਾਰਦੀ ਮੌਜੂਦ ਸਨ। ਗੱਲਬਾਤ ਦੌਰਾਨ ਸੁਖਦੀਪ ਕੌਰ ਨੇ ਦੱਸਿਆ ਕਿ ਉਹ ਨੌਕਰੀ ਦੇ ਨਾਲ-ਨਾਲ ਅਗਲੇਰੀ ਪੜ੍ਹਾਈ ਜਾਰੀ ਰੱਖ ਕੇ ਮਾਸਟਰ ਡਿਗਰੀ ਪ੍ਰਾਪਤ ਕਰੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News