ਸ਼੍ਰੀਲੰਕਾ ਸੀਰੀਅਲ ਬਲਾਸਟ 'ਚ ਮਾਰੀ ਗਈ ਆਤਮਘਾਤੀ ਹਮਲਾਵਰ ਦੀ ਪਤਨੀ ਤੇ ਭੈਣ

Tuesday, Apr 23, 2019 - 10:22 AM (IST)

ਸ਼੍ਰੀਲੰਕਾ ਸੀਰੀਅਲ ਬਲਾਸਟ 'ਚ ਮਾਰੀ ਗਈ ਆਤਮਘਾਤੀ ਹਮਲਾਵਰ ਦੀ ਪਤਨੀ ਤੇ ਭੈਣ

ਕੋਲੰਬੋ — ਸ਼੍ਰੀਲੰਕਾਈ ਪੁਲਸ ਨੇ ਇਕ ਅਦਾਲਤ ਨੂੰ ਦੱਸਿਆ ਸ਼ੰਗਰੀਲਾ ਹੋਟਲ 'ਚ ਧਮਾਕਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੀ ਪਤਨੀ ਅਤੇ ਭੈਣ ਉੱਤਰੀ ਕੋਲੰਬੋ ਦੇ ਉਪਨਗਰ ਇਲਾਕੇ 'ਚ ਦੋ ਮੰਜ਼ਿਲਾ ਇਮਾਰਤ 'ਚ ਹੋਏ ਆਤਮਘਾਤੀ ਧਮਾਕੇ 'ਚ ਉਸ ਸਮੇਂ ਮਾਰੀਆਂ ਗਈਆਂ ਜਦੋਂ ਠੋਸ ਕੰਕਰੀਟ ਦਾ ਮਲਬਾ ਉਨ੍ਹਾਂ 'ਤੇ ਡਿੱਗ ਪਿਆ।
ਇਕ ਅਖਬਾਰ ਦੀ ਖਬਰ ਮੁਤਾਬਕ ਪੁਲਸ ਨੇ ਕੋਲੰਬੋ ਦੇ ਮੁੱਖ ਮੈਜਿਸਟ੍ਰੇਟ ਨੂੰ ਇਹ ਵੀ ਦੱਸਿਆ ਕਿ ਸ਼ੰਗਰੀਲਾ ਹੋਟਲ ਦੇ ਆਤਮਘਾਤੀ ਹਮਲਾਵਰ ਦੀ ਪਛਾਣ ਇੰਸਾਨ ਸੀਲਾਵਨ ਦੇ ਤੌਰ 'ਤੇ ਹੋਈ ਹੈ ਜਿਹੜਾ ਅਵਿਸਸਾਵੇਲਲਾ-ਵੇਲਲਾਪਿਟਿਆ ਰੋਡ 'ਤੇ ਇਕ ਫੈਕਟਰੀ ਦਾ ਮਾਲਕ ਸੀ।

ਐਤਵਾਰ ਨੂੰ ਹੋਏ 8 ਧਮਾਕਿਆਂ 'ਚ 290 ਲੋਕਾਂ ਦੀ ਜਾਨ ਚਲੀ ਗਈ ਸੀ ਜਦੋਂਕਿ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।

ਪੁਲਸ ਦਾ ਇਕ ਦਲ ਡੇਮਾਤਾਗੋਡਾ ਦੇ ਅੋਰੂਗੋਦਾਵਟਟਾ ਖੇਤਰ ਦੇ ਦੋ ਮੰਜ਼ਿਲਾ ਇਕ ਘਰ ਵਿਚ ਜਦੋਂ ਜਾਂਚ ਲਈ ਪਹੁੰਚਿਆ ਤਾਂ ਉਥੇ ਮੌਜੂਦ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ ਸੀ। ਇਸ ਧਮਾਕੇ ਵਿਚ ਤਿੰਨ ਪੁਲਸਕਰਮਚਾਰੀਆਂ ਦੀ ਮੌਤ ਹੋ ਗਈ।
ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਸ਼ੰਗਰੀਲ ਹੋਟਲ ਦੇ ਆਤਮਘਾਤੀ ਹਮਲਾਵਰ ਦੀ ਪਤਨੀ ਅਤੇ ਭੈਣ ਦੀ ਮੌਤ ਇਸ ਧਮਾਕੇ ਵਿਚ ਹੋ ਗਈ।


Related News