ਤੁਰਕੀ ਦੀ ਰਾਜਧਾਨੀ ''ਚ ਆਤਮਘਾਤੀ ਹਮਲਾ, ਦੋ ਪੁਲਸ ਅਧਿਕਾਰੀ ਜ਼ਖ਼ਮੀ
Sunday, Oct 01, 2023 - 02:09 PM (IST)

ਅੰਕਾਰਾ (ਭਾਸ਼ਾ)- ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲੀਕਾਯਾ ਨੇ ਦੱਸਿਆ ਕਿ ਇੱਕ ਆਤਮਘਾਤੀ ਹਮਲਾਵਰ ਨੇ ਐਤਵਾਰ ਨੂੰ ਉਨ੍ਹਾਂ ਦੇ ਮੰਤਰਾਲੇ ਨੇੜੇ ਇੱਕ ਵਿਸਫੋਟਕ ਯੰਤਰ ਵਿੱਚ ਧਮਾਕਾ ਕੀਤਾ, ਜਦੋਂ ਕਿ ਇੱਕ ਦੂਜੇ ਹਮਲਾਵਰ ਨੂੰ ਪੁਲਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ। ਯੇਰਲਿਕਾਯਾ ਨੇ ਕਿਹਾ ਕਿ ਰਾਜਧਾਨੀ ਅੰਕਾਰਾ ਵਿੱਚ ਹੋਏ ਹਮਲੇ ਦੌਰਾਨ ਦੋ ਪੁਲਸ ਅਧਿਕਾਰੀ ਮਾਮੂਲੀ ਜ਼ਖਮੀ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੇ ਮਨਾਇਆ ਤੀਜਾ ਰਾਸ਼ਟਰੀ ਦਿਵਸ, PM ਟਰੂਡੋ ਨੇ ਕਹੀ ਇਹ ਗੱਲ (ਤਸਵੀਰਾਂ)
ਤੁਰਕੀ 'ਚ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਐਤਵਾਰ ਨੂੰ ਸੰਸਦ ਦੀ ਕਾਰਵਾਈ ਮੁੜ ਸ਼ੁਰੂ ਹੋਣੀ ਸੀ। ਇਹ ਆਤਮਘਾਤੀ ਹਮਲਾ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੋਇਆ। ਟੀਵੀ ਫੁਟੇਜ 'ਚ ਬੰਬ ਨਿਰੋਧਕ ਦਸਤੇ ਨੂੰ ਇਲਾਕੇ 'ਚ ਖੜ੍ਹੇ ਇਕ ਵਾਹਨ ਦੇ ਨੇੜੇ ਕੰਮ ਕਰਦੇ ਦੇਖਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।