ਬਦਲਵੇਂ ਸੱਭਿਆਚਾਰਾਂ ਨਾਲ ਸਬੰਧ ਰੱਖਣ ਵਾਲੇ ਨੌਜਵਾਨਾਂ ਵਿਚ ਖੁਦਕੁਸ਼ੀ ਦਾ ਖ਼ਤਰਾ ਜ਼ਿਆਦਾ

Thursday, Apr 05, 2018 - 03:22 PM (IST)

ਲੰਦਨ (ਭਾਸ਼ਾ)- ਬਦਲਵੇਂ ਸੱਭਿਆਚਾਰ ਨਾਲ ਸਬੰਧ ਰੱਖਣ ਵਾਲੇ ਨੌਜਵਾਨਾਂ ਵਿੱਚ ਆਪਣੇ-ਆਪ ਨੂੰ ਨੁਕਸਾਨ ਪਹੁੰਚਾਉਣ ਅਤੇ ਖੁਦਕੁਸ਼ੀ ਕਰਨ ਵਰਗੇ ਕਦਮ ਚੁੱਕਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇੱਕ ਨਵੇਂ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਮਾਹਰਾਂ ਨੇ ‘ਬ੍ਰਿਟਿਸ਼ ਜਰਨਲ ਆਫ ਕਲੀਨੀਕਲ ਸਾਇਕੋਲਾਜੀ’ ਵਿੱਚ ਛਪੇ ਅੰਗਰੇਜ਼ੀ ਭਾਸ਼ਾ ਦੇ 12 ਪੇਪਰਾਂ ਦੀ ਸਮੀਖਿਆ ਕੀਤੀ। ਵਿਸ਼ਵ ਸਿਹਤ ਸੰਗਠਨ ਦੀ 2017 ਦੀ ਰਿਪੋਰਟ ਮੁਤਾਬਕ ਅਧਿਐਨ ਵਿੱਚ ਨੌਜਵਾਨਾਂ ਵਿਚ ਜੋਖਮ ਨੂੰ ਲੈ ਕੇ ਵੱਧਦੀ ਚਿੰਤਾ ਇਸ ਅਧਿਐਨ ਵਿੱਚ ਝਲਕਦੀ ਹੈ।  ਖੁਦਕੁਸ਼ੀ ਨੂੰ ਅਲ੍ਹੜ ਉਮਰ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਅਤੇ 15 ਤੋਂ 29 ਸਾਲ ਦੀ ਉਮਰ ਵਿਚ ਇਹ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ ਇਹ ਹੈ। ਮੈਨਚੇਸਟਰ ਯੂਨੀਵਰਸਿਟੀ ਤੋਂ ਨੈਦਾਨਿਕ ਮਨੋਵਿਗਿਆਨਕ ਪੀਟਰ ਟੇਲਰ ਨੇ ਕਿਹਾ,‘‘ਅਜਿਹਾ ਮੰਨਿਆ ਜਾਂਦਾ ਹੈ ਕਿ ਬਦਲਵੇਂ ਸੱਭਿਆਚਾਰ ਵਿੱਚ ਆਪਣੇ-ਆਪ ਨੂੰ ਨੁਕਸਾਨ ਪਹੁੰਚਾਉਣ ਅਤੇ ਖੁਦਕੁਸ਼ੀ ਕਰਨ ਨੂੰ ਕੁੱਝ ਲੋਕ ਕਿਆਸ ਹੀ ਮੰਨਦੇ ਹਨ।’’ ਟੇਲਰ ਨੇ ਕਿਹਾ,‘‘ ਪਰ ਜਿਸ ਸਾਹਿਤ ਦੀ ਅਸੀਂ ਸਮੀਖਿਆ ਕੀਤੀ ਉਸਦੇ ਮੁਤਾਬਕ ਇਹ ਅਸਲੀ ਖਤਰੇ ਵਿੱਚ ਹਨ।’’ ਦੂਜੇ ਪਾਸੇ, ਲਿਵਰਪੂਲ ਯੂਨੀਵਰਸਿਟੀ ਦੇ ਮਾਰੇਡ ਹਿਊਜਸ ਦਾ ਆਖਣਾ ਹੈ ਕਿ ਸਾਡੇ ਕੋਲ ਇਸਦੇ ਭਰਪੂਰ ਸਬੂਤ ਨਹੀਂ ਹਨ ਕਿ ਅਖੀਰ ਇਸ ਸੱਭਿਆਚਾਰ ਨਾਲ ਨਾਤਾ ਰੱਖਣ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਖ਼ਤਰਾ ਕਿਉਂ ਹੈ।


Related News