ਸੂਡਾਨ ਦੇ ਨਵੇਂ ਮੁਖੀ ਨੇ ਅਸਤੀਫਾ ਦਿੱਤਾ

Saturday, Apr 13, 2019 - 10:35 AM (IST)

ਖਾਰਤੂਮ, (ਭਾਸ਼ਾ)— ਸੂਡਾਨ ਦੇ ਨਵੇਂ ਫੌਜ ਮੁਖੀ ਨੇ ਦੇਸ਼ ਦੀ ਵਾਗਡੋਰ ਸੰਭਾਲਣ ਦੇ ਇਕ ਦਿਨ ਮਗਰੋਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੇਸ਼ ਦੇ ਫੌਜੀ ਸ਼ਾਸਕਾਂ ਦਾ ਕਹਿਣਾ ਹੈ ਕਿ ਉਹ ਗੈਰ-ਫੌਜੀ ਸਰਕਾਰ ਦਾ ਰਾਹ ਰੋਕਣਗੇ। ਸੂਡਾਨ ਦੇ ਨਵੇਂ ਸੱਤਾਧਾਰੀ ਫੌਜ ਪ੍ਰੀਸ਼ਦ ਦੇ ਮੁਖੀ ਜਨਰਲ ਅਵਦ ਇਬਨੇ ਔਫ ਨੂੰ ਵੀਰਵਾਰ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਅਤੇ ਇਸ ਦੇ ਠੀਕ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ। ਲੰਬੇ ਸਮੇਂ ਤੋਂ ਦੇਸ਼ 'ਚ ਸ਼ਾਸਨ ਕਰ ਰਹੇ ਰਾਸ਼ਟਰਪਤੀ ਉਮਰ ਅਲ ਬਸ਼ੀਰ ਦੇ ਸਥਾਨ 'ਤੇ ਜਨਰਲ ਨੂੰ ਲਿਆਂਦਾ ਗਿਆ ਸੀ। ਪ੍ਰੀਸ਼ਦ ਦੇ ਰਾਜਨੀਤੀ ਮੁਖੀ ਲੈਫਟੀਨੈਂਟ ਜਨਰਲ ਉਮਰ ਜੈਨ ਅਲ ਅਬਦਿਨ ਨੇ ਅਰਬ ਅਤੇ ਅਫਰੀਕਾ ਦੇ ਰਾਜਦੂਤਾਂ ਨੂੰ ਇਕ ਬੈਠਕ 'ਚ ਕਿਹਾ ਸੀ,''ਇਹ ਫੌਜੀ ਤਖਤਾਪਲਟ ਨਹੀਂ ਹੈ ਬਲਕਿ ਲੋਕਾਂ ਦੀ ਇੱਛਾ ਦਾ ਸਮਾਨ ਹੈ।'' ਇਸ ਬਿਆਨ ਦੇ ਬਾਅਦ ਔਫ ਨੇ ਅਸਤੀਫਾ ਦੇ ਦਿੱਤਾ।

ਔਫ ਦੀ ਵਿਦਾਈ ਸਪੱਸ਼ਟ ਰੂਪ ਨਾਲ ਦੇਸ਼ ਦੇ ਨਵੇਂ ਨੇਤਾਵਾਂ ਵਿਚਕਾਰ ਵਹਿਮ ਦੀ ਸਥਿਤੀ ਨੂੰ ਪ੍ਰਗਟ ਕਰਦੀ ਹੈ। ਉੱਥੇ ਔਫ ਦੇ ਨਾਂ ਆਪਣੇ ਸੰਬੋਧਨ 'ਚ ਕਿਹਾ,''ਮੈਂ ਟ੍ਰਾਂਜਿਸ਼ਨਲ ਮਿਲਟਰੀ ਕੌਂਸਲ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਥਾਨ 'ਤੇ ਜਨਰਲ ਅਬਦੇਲ ਫਾਤਾਹ ਅਲਬੁਰਹਾਨ ਅਬਦੁਲਰਹਿਮਾਨ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਬਦੁਲਾ ਰਹਮਾਨ ਦੇ ਅਨੁਭਵ ਅਤੇ ਡਟੇ ਰਹਿਣ ਦੀ ਕਾਬਲੀਅਤ 'ਤੇ ਭਰੋਸਾ ਹੈ। ਉੱਥੇ ਹੀ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਸੂਡਾਨੀਜ ਪ੍ਰੋਫੈਸ਼ਨਲ ਐਸੋਸੀਏਸ਼ਨ ਨੇ ਔਫ ਦੇ ਅਸਤੀਫੇ ਦਾ ਸਵਾਗਤ ਕੀਤਾ ਅਤੇ ਇਸ ਨੂੰ ਲੋਕਾਂ ਦੀ ਇੱਛਾ ਦੀ ਜਿੱਤ ਦੱਸਿਆ।


Related News