ਸੂਡਾਨ ਵਿਚ ਵਾਪਰਿਆ ਭਿਆਨਕ ਸੜਕ ਹਾਦਸਾ, 57 ਲੋਕਾਂ ਦੀ ਮੌਤ ਤੇ ਹੋਰ 20 ਜ਼ਖਮੀ

5/23/2020 8:30:15 AM

ਖਾਰਤੂਮ- ਸੂਡਾਨ ਦੇ ਉੱਤਰੀ ਦਾਰਫੂਰ ਸੂਬੇ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਘੱਟੋ-ਘੱਟ 57 ਲੋਕਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਸਾਨਾ ਨੇ ਇਹ ਰਿਪੋਰਟ ਦਿੱਤੀ ਹੈ। ਸ਼ੁੱਕਰਵਾਰ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਇਹ ਹਾਦਸਾ ਸ਼ਾਂਗਿਲ ਤੋਬਾਇਆ ਖੇਤਰ ਤੋਂ ਕੁਝ ਕਿਲੋਮੀਟਰ ਦੂਰ ਨਯਾਲਾ ਅਤੇ ਅਲ ਫਸ਼ੇਰ ਸ਼ਹਿਰਾਂ ਨੂੰ ਜੋੜਨ ਵਾਲੇ ਰਸਤੇ 'ਤੇ ਵੀਰਵਾਰ ਸ਼ਾਮ ਨੂੰ ਉਮ ਦ੍ਰਾਸਾਈ ਖੇਤਰ ਵਿਚ ਵਾਪਰਿਆ।

ਇਸ ਹਾਦਸੇ ਵਿਚ 20 ਹੋਰ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਵਾਹਨ ਰਸਤੇ ਵਿਚ ਇਕ ਹੋਰ ਵਾਹਨ ਨਾਲ ਟਕਰਾ ਗਿਆ। ਸੁਡਾਨ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ ਜਿਨ੍ਹਾਂ ਵਿਚ ਸਭ ਤੋਂ ਵੱਧ ਸੜਕ ਹਾਦਸੇ ਵਾਪਰਦੇ ਹਨ। ਇਹ ਮੁੱਖ ਤੌਰ 'ਤੇ ਵਾਹਨ ਚਲਾਉਣ ਵਿੱਚ ਲਾਪਰਵਾਹੀ ਅਤੇ ਸੜਕਾਂ ਆਦਿ ਦੀ ਮਾੜੀ ਸਥਿਤੀ ਕਾਰਨ ਹੈ। ਪ੍ਰਸ਼ਾਸਨ ਇਸ ਸਮੱਸਿਆ ਨੂੰ ਸੁਲਝਾਉਣ ਵਿਚ ਅਸਫਲ ਰਿਹਾ ਹੈ ਤੇ ਹਰ ਸਾਲ ਸੈਂਕੜੇ ਲੋਕਾਂ ਦੀ ਮੌਤ ਸੜਕ ਹਾਦਸਿਆਂ ਕਾਰਨ ਹੀ ਹੁੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lalita Mam

Content Editor Lalita Mam