ਭਾਰਤੀ ਕਾਮਿਆਂ ਲਈ ਚੰਗੀ ਖ਼ਬਰ, ਹੁਣ ਕੁਵੈਤ 'ਚ ਮਿਲੇਗੀ 'ਕਾਨੂੰਨੀ ਸੁਰੱਖਿਆ'

Friday, Jun 11, 2021 - 10:25 AM (IST)

ਭਾਰਤੀ ਕਾਮਿਆਂ ਲਈ ਚੰਗੀ ਖ਼ਬਰ, ਹੁਣ ਕੁਵੈਤ 'ਚ ਮਿਲੇਗੀ 'ਕਾਨੂੰਨੀ ਸੁਰੱਖਿਆ'

ਕੁਵੈਤ ਸਿਟੀ (ਬਿਊਰੋ): ਭਾਰਤੀ ਕਾਮਿਆਂ ਲਈ ਕੁਵੈਤ ਤੋਂ ਚੰਗੀ ਖ਼ਬਰ ਹੈ। ਹੁਣ ਭਾਰਤੀ ਕਾਮਿਆਂ ਨੂੰ ਕੁਵੈਤ ਵਿਚ ਵੀ ਕਾਨੂੰਨੀ ਸੁਰੱਖਿਆ ਮਿਲੇਗੀ। ਭਾਰਤੀ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਪਹਿਲੀ ਵਾਰ ਕੁਵੈਤ ਦੌਰੇ 'ਤੇ ਹਨ। ਜੈਸ਼ੰਕਰ ਨੇ ਵੀਰਵਾਰ ਨੂੰ ਕੁਵੈਤ ਦੇ ਵਿਦੇਸ਼ ਮੰਤਰੀ ਸ਼ੇਖ ਅਹਿਮਦ ਨਸੀਰ ਅਲ ਮੁਹੰਮਦ ਅਲ ਸਬਾਹ ਨਾਲ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਸਿਹਤ , ਸਿੱਖਿਆ, ਖਾਧ, ਊਰਜਾ, ਡਿਜੀਟਲ ਅਤੇ ਵਪਾਰ ਦੇ ਖੇਤਰ ਵਿਚ ਸਹਿਯੋਗ ਵਧਾਉਣ 'ਤੇ ਸਕਰਾਤਮਕ ਚਰਚਾ ਹੋਈ। ਜੈਸ਼ੰਕਰ ਨੇ ਕੁਵੈਤ ਦੇ ਪੀ.ਐੱਮ. ਸ਼ੇਖ ਸਬਾਹ ਖਾਲਿਦ ਅਲ-ਹਮਾਦ ਨਾਲ ਵੀ ਗੱਲਬਾਤ ਕੀਤੀ।

PunjabKesari

ਜੈਸ਼ੰਕਰ ਨੇ ਟਵੀਟ ਕੀਤਾ,''ਭਾਰਤੀ ਭਾਈਚਾਰੇ ਦੇ ਮੁੱਦਿਆਂ ਨੂੰ ਸੁਲਝਾਉਣ ਵਿਚ ਅਸੀਂ  ਕੁਵੈਤ ਦੀ ਖੁੱਲ੍ਹੇਪਨ ਦੀ ਪ੍ਰਸ਼ੰਸਾ ਕਰਦੇ ਹਾਂ। ਇਸ ਸਮਝੌਤੇ ਨਾਲ ਸਾਡੇ ਕਾਮਿਆਂ ਨੂੰ ਵੱਧ ਕਾਨੂੰਨੀ ਸੁਰੱਖਿਆ ਮਿਲੇਗੀ। ਇਸ ਦੇ ਨਾਲ ਹੀ ਅਸੀਂ ਕੁਵੈਤ ਨਾਲ ਸੰਬੰਧਾਂ ਦੀ 60ਵੀਂ ਵਰ੍ਹੇਗੰਢ ਦੇ ਸਮਾਰੋਹ ਦੀ ਸ਼ੁਰੂਆਤ ਕਰਦੇ ਹਾਂ।'' ਕੁਵੈਤ ਵਿਚ ਕਰੀਬ 10 ਲੱਖ ਭਾਰਤੀ ਰਹਿੰਦੇ ਹਨ। ਜੈਸ਼ੰਕਰ ਨਾਲ ਗੱਲਬਾਤ ਦੌਰਾਨ ਕੁਵੈਤ ਦੇ ਵਪਾਰਕ ਮੰਤਰੀ ਡਾਕਟਰ ਅਬਦੁੱਲਾ ਇਸਾ ਅਲ ਸਲਮਾਨ ਵੀ ਮੌਜੂਦ ਰਹੇ। ਦੋਹਾਂ ਦੇਸ਼ਾਂ ਵਿਚਾਲੇ ਇਹਨਾਂ ਮੁੱਦਿਆਂ 'ਤੇ ਸੰਯੁਕਤ ਕਮਿਸ਼ਨ ਦੀ ਬੈਠਕ ਆਯੋਜਿਤ ਕਰਨ 'ਤੇ ਵੀ ਚਰਚਾ ਹੋਈ।

ਪੜ੍ਹੋ ਇਹ ਅਹਿਮ ਖਬਰ-  ਵੱਡੀ ਖ਼ਬਰ : ਆਸਟ੍ਰੇਲੀਆ ਨੇ 'ਸਤੰਬਰ' ਤੱਕ ਵਧਾਈ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਦੀ ਮਿਆ

ਜੈਸ਼ੰਕਰ ਨੇ ਕੁਵੈਤ ਦੇ ਪੀ.ਐੱਮ. ਸ਼ੇਖ ਸਬਾਹ ਖਾਲਿਦ ਅਲ ਹਮਾਦ ਅਲ ਸਬਾਹ ਨਾਲ ਵੀ ਗੱਲ ਕੀਤੀ। ਉਹਨਾਂ ਨੇ ਦੋਹਾਂ ਦੇਸ਼ਾਂ ਦੀ ਹਿੱਸੇਦਾਰੀ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਦੀ ਵਚਨਬੱਧਤਾ ਦੁਹਰਾਈ। ਦੋਹਾਂ ਦੇਸ਼ਾਂ ਵਿਚਾਲੇ ਡਿਪਲੋਮੈਟਿਕ ਸੰਬੰਧਾਂ ਦੇ 60 ਸਾਲ ਪੂਰੇ ਹੋਣ 'ਤੇ ਜੈਸ਼ੰਕਰ ਬਤੌਰ ਵਿਦੇਸ਼ ਮੰਤਰੀ ਪਹਿਲੀ ਕੁਵੈਤ ਯਾਤਰਾ 'ਤੇ ਹਨ। ਕੁਵੈਤ ਦੇ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਅਬਦੁੱਲ ਰੱਜ਼ਾਕ ਅਲ ਖਲੀਫਾ ਅਤੇ ਰਾਜਦੂਤ ਜਾਸੀਮ ਅਲ ਨਜ਼ੀਮ ਨੇ ਹਵਾਈ ਅੱਡੇ 'ਤੇ ਉਹਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਭਾਰਤੀ ਰਾਜਦੂਤ ਸਿਬੀ ਜੌਰਜ ਅਤੇ ਸੀਨੀਅਰ ਭਾਰਤੀ ਅਧਿਕਾਰੀ ਵੀ ਮੌਜੂਦ ਸਨ। ਜੈਸ਼ੰਕਰ ਕੁਵੈਤ ਵਿਚ ਉੱਚ ਪੱਧਰੀ ਬੈਠਕਾਂ ਕਰਨਗੇ ਅਤੇ ਇੱਥੇ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਿਤ ਕਰਨਗੇ। 

ਨੋਟ- ਭਾਰਤੀ ਕਾਮਿਆਂ ਲਈ ਚੰਗੀ ਖ਼ਬਰ, ਹੁਣ ਕੁਵੈਤ 'ਚ ਮਿਲੇਗੀ 'ਕਾਨੂੰਨੀ ਸੁਰੱਖਿਆ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News