ਕੋਰੋਨਾ ਮਹਾਮਾਰੀ ਦੌਰਾਨ ਵਜ਼ਨ ਵਧਣ ਨਾਲ ਸ਼ੂਗਰ ਦਾ ਖਤਰਾ ਵਧਿਆ : ਅਧਿਐਨ
Saturday, Sep 04, 2021 - 08:22 PM (IST)
ਲੰਡਨ-ਕੋਰੋਨਾ ਮਹਾਮਾਰੀ ਦੌਰਾਨ ਕਈ ਵਾਰ ਲੱਗੇ ਲਾਕਡਾਊਨ 'ਚ ਲੋਕਾਂ ਦੇ ਵਜ਼ਨ ਵਧਣ ਨਾਲ ਉਨ੍ਹਾਂ 'ਚ ਟਾਈਪ-2 ਸ਼ੂਗਰ ਹੋਣ ਦਾ ਖਤਰਾ ਵਧ ਗਿਆ ਹੈ। ਬ੍ਰਿਟੇਨ 'ਚ ਹੋਏ ਇਕ ਨਵੇਂ ਅਧਿਐਨ 'ਚ ਸ਼ਨੀਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ। ਰਿਸਰਚ ਜਰਨਲ 'ਲੈਂਸੇਟ ਡਾਇਬਟੀਜ਼ ਅਤੇ ਐਂਡੋਕ੍ਰਾਈਨੋਲਾਜੀ' 'ਚ ਪ੍ਰਕਾਸ਼ਿਤ ਅਧਿਐਨ 'ਚ ਕਿਹਾ ਗਿਆ ਹੈ ਕਿ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਚ.) ਦੇ ਸ਼ੂਗਰ ਰੋਕਥਾਮ ਪ੍ਰੋਗਰਾਮ 'ਚ ਆਉਣ ਵਾਲੇ 40 ਸਾਲਾ 'ਚ ਘੱਟ ਉਮਰ ਦੇ ਲੋਕਾਂ ਦਾ ਵਜ਼ਨ ਪਹਿਲੇ ਆਉਣ ਵਾਲੇ ਲੋਕਾਂ ਦੀ ਤੁਲਨਾ 'ਚ ਔਸਤਨ ਸਾਢੇ ਤਿੰਨ ਕਿਲੋਗ੍ਰਾਮ ਵਧਿਆ ਹੋਇਆ ਹੈ।
.ਇਹ ਵੀ ਪੜ੍ਹੋ : ਯੂਰਪ 'ਚ ਡੇਢ ਸਾਲ ਬਾਅਦ ਸਕੂਲਾਂ 'ਚ ਪਰਤ ਰਹੇ ਹਨ ਬੱਚੇ
ਐੱਨ.ਐੱਚ.ਐੱਸ. ਮੁਤਾਬਕ ਕਿਸੇ ਵਿਅਕਤੀ ਦਾ ਇਕ ਕਿਲੋਗ੍ਰਾਮ ਵਜ਼ਨ ਵਧਣ ਨਾਲ ਉਸ ਨੂੰ ਸ਼ੂਗਰ ਦਾ ਖਤਰਾ 8 ਫੀਸਦੀ ਤੱਕ ਵਧ ਜਾਂਦਾ ਹੈ। ਐੱਨ.ਐੱਚ.ਐੱਸ. ਦੇ ਅਧਿਕਾਰੀ ਡਾ. ਜੋਨਾਥਨ ਵਲਭਜੀ ਨੇ ਕਿਹਾ ਕਿ ਮਹਾਮਾਰੀ ਨੇ ਸਾਡੇ ਜੀਵਨ ਦੇ ਹਰ ਪੱਖ ਨੂੰ ਬਦਲ ਦਿੱਤਾ ਹੈ ਅਤੇ ਸਾਡੇ ਦਿਮਾਗ ਅਤੇ ਸਰੀਰ 'ਤੇ ਹਾਵੀ ਹੋ ਗਿਆ ਹੈ। ਹਜ਼ਾਰਾਂ ਲੋਕ ਇਸ ਦੀ ਭਾਰੀ ਕੀਮਤ ਚੁੱਕਾ ਰਹੇ ਹਨ ਅਤੇ ਲਾਕਡਾਊਨ ਦੌਰਾਨ ਕਈ ਲੋਕਾਂ ਦਾ ਵਜ਼ਨ ਵਧ ਗਿਆ ਹੈ।
ਇਹ ਵੀ ਪੜ੍ਹੋ :ਤਾਲਿਬਾਨ ਨੇ ਸਰਕਾਰ ਗਠਨ ਦਾ ਐਲਾਨ ਇਕ ਵਾਰ ਫਿਰ ਕੀਤਾ ਮੁਲਤਵੀ
ਉਨ੍ਹਾਂ ਨੇ ਕਿਹਾ ਕਿ ਵਜ਼ਨ ਵਧਣਾ ਦਾ ਅਰਥ ਇਹ ਵੀ ਹੈ ਕਿ ਟਾਈਪ-2 ਸ਼ੂਗਰ ਹੋਣ ਦਾ ਖਤਰਾ ਵਧ ਗਿਆ ਹੈ। ਇਸ ਦੇ ਨਾਲ ਹੀ ਕੈਂਸਰ, ਅੰਨ੍ਹਾਪਣ, ਹਾਰਟ ਅਟੈਕ ਵਰਗੀਆਂ ਚੀਜ਼ਾਂ ਵੀ ਹੋ ਸਕਦੀਆਂ ਹਨ। ਬ੍ਰਿਟੇਨ 'ਚ ਕੇਅਰ ਏਟ ਡਾਇਬਟੀਜ਼ ਦੇ ਮੁਖੀ ਡੇਨ ਹਾਵਰਥ ਨੇ ਕਿਹਾ ਕਿ ਟਾਈਪ-2 ਡਾਇਬਟੀਜ਼ ਇਕ ਜਟਿਲ ਸਥਿਤੀ ਹੈ ਜਿਸ 'ਚ ਉਮਰ, ਪਰਿਵਾਰਿਕ ਇਤਿਹਾਸ, ਜਾਤੀ ਸਮੂਹ ਦੇ ਨਾਲ ਵੱਖ-ਵੱਖ ਜ਼ੋਖਮ ਰਹਿੰਦੇ ਹਨ। ਇਹ ਸਥਿਤੀ ਦੇ ਵਿਕਾਸ 'ਚ 80-85 ਫੀਸਦੀ ਤੱਕ ਦਾ ਯੋਗਦਾਨ ਦਿੰਦਾ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਹੜ੍ਹਾਂ ਨੇ ਮਚਾਈ ਤਬਾਹੀ, ਹੋਈਆਂ ਦਰਜਨਾਂ ਮੌਤਾਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।