ਦੁਖਦਾਇਕ ਖ਼ਬਰ: ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਗਈ ਭਾਰਤੀ ਕੁੜੀ ਦੀ ਮੌਤ
Tuesday, Apr 18, 2023 - 06:06 PM (IST)

ਮੈਲਬੌਰਨ (ਆਈ.ਏ.ਐੱਨ.ਐੱਸ.): ਆਸਟ੍ਰੇਲੀਆ ਵਿਖੇ ਸਿਡਨੀ ਦੇ ਦੱਖਣ-ਪੱਛਮੀ ਬਾਹਰੀ ਇਲਾਕੇ ਵਿੱਚ ਇੱਕ ਕਾਰ ਹਾਦਸੇ ਵਿੱਚ ਗੁਜਰਾਤ ਤੋਂ ਸਟੂਡੈਂਟ ਵੀਜ਼ੇ 'ਤੇ ਆਸਟ੍ਰੇਲੀਆ ਆਈ ਇੱਕ ਮੁਟਿਆਰ ਦੀ ਮੌਕੇ 'ਤੇ ਹੀ ਮੌਤ ਹੋ ਗਈ| ਜਾਣਕਾਰੀ ਮੁਤਾਬਕ 20 ਸਾਲ ਦੀ ਰੀਆ ਰਾਮਜੀਭਾਈ ਪਟੇਲ 16 ਅਪ੍ਰੈਲ ਨੂੰ ਆਪਣੇ ਦੋਸਤਾਂ ਨਾਲ ਸਿਡਨੀ ਤੋਂ ਵੋਲੋਂਗੌਂਗ ਜਾ ਰਹੀ ਸੀ, ਜਦੋਂ ਡਰਾਈਵਰ ਨੇ ਕੈਬ ਤੋਂ ਕੰਟਰੋਲ ਗੁਆ ਦਿੱਤਾ ਅਤੇ ਇਹ ਵਿਲਟਨ ਵਿਖੇ ਪਿਕਟਨ ਰੋਡ ਨੇੜੇ ਪਲਟ ਗਈ।
ਮੌਕੇ 'ਤੇ ਪਹੁੰਚੇ ਕੈਮਡੇਨ ਪੁਲਸ ਏਰੀਆ ਕਮਾਂਡ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਇੱਕ ਕਾਰ ਕਥਿਤ ਤੌਰ 'ਤੇ ਦੂਜੀ ਕਾਰ ਤੋਂ ਬਚਣ ਲਈ ਪਲਟ ਗਈ ਅਤੇ ਘੁੰਮ ਗਈ।ਨਿਊ ਸਾਊਥ ਵੇਲਜ਼ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਲਸ ਅਤੇ ਪੈਰਾਮੈਡਿਕਸ ਦੇ ਯਤਨਾਂ ਦੇ ਬਾਵਜੂਦ ਰੀਆ ਜੋ ਕਿ ਕਾਰ ਦੀ ਪਿਛਲੀ ਸੀਟ 'ਤੇ ਬੈਠੀ ਸੀ, ਨੂੰ ਬਚਾਇਆ ਨਹੀਂ ਜਾ ਸਕਿਆ। ਘੁੰਮਣ ਵਾਲੀ ਕਾਰ ਦੇ ਡਰਾਈਵਰ ਅਤੇ ਦੂਜੇ ਵਾਹਨ ਦੇ ਡਰਾਈਵਰ ਨੂੰ ਇਲਾਜ ਅਤੇ ਲਾਜ਼ਮੀ ਜਾਂਚ ਲਈ ਲਿਵਰਪੂਲ ਹਸਪਤਾਲ ਲਿਜਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦਾ ਭਾਰਤੀਆਂ ਨੂੰ ਵੱਡਾ ਝਟਕਾ, ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਦੇ ਦਾਖ਼ਲੇ 'ਤੇ ਲਾਈ ਪਾਬੰਦੀ
ਪੁਲਸ ਬਿਆਨ ਵਿੱਚ ਕਿਹਾ ਗਿਆ ਕਿ ਇੱਕ ਅਪਰਾਧ ਸੀਨ ਸਥਾਪਿਤ ਕੀਤਾ ਗਿਆ ਹੈ ਅਤੇ ਹਾਦਸੇ ਦੇ ਆਲੇ ਦੁਆਲੇ ਦੇ ਹਾਲਾਤ ਦੀ ਜਾਂਚ ਜਾਰੀ ਹੈ। ਇਸ ਦੌਰਾਨ ਰੀਆ ਦੇ ਚਚੇਰੇ ਭਰਾ ਦੁਆਰਾ ਉਸਦੀ ਮ੍ਰਿਤਕ ਦੇਹ ਨੂੰ ਗੁਜਰਾਤ ਵਾਪਸ ਭੇਜਣ ਲਈ ਅਤੇ ਉਸਦੇ ਵਿਦਿਆਰਥੀ ਕਰਜ਼ੇ ਅਤੇ ਹੋਰ ਫੁਟਕਲ ਖਰਚਿਆਂ ਨੂੰ ਪੂਰਾ ਕਰਨ ਲਈ ਇੱਕ ਫੰਡਰੇਜ਼ਰ ਸਥਾਪਤ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।