ਚੀਨ 'ਚ ਤੇਜ਼ ਹਵਾਵਾਂ ਦਾ ਕਹਿਰ, ਰੈਸਟੋਰੈਂਟ ਦੀ ਛੱਤ ਸਮੇਤ ਲੋਕ ਵੀ ਉੱਡੇ (ਵੀਡੀਓ)

06/14/2023 4:17:19 PM

ਬੀਜਿੰਗ: ਚੀਨ ਵਿਚ ਤੇਜ਼ ਹਵਾਵਾਂ ਦਾ ਕਹਿਰ ਜਾਰੀ ਹੈ। ਹਾਲ ਹੀ ਵਿਚ ਚੀਨ ਦੇ ਇਕ ਰੈਸਟੋਰੈਂਟ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ ਹੈ। ਵੀਡੀਓ ਮੁਤਾਬਕ ਜਦੋਂ ਤੇਜ਼ ਹਵਾ ਕਾਰਨ ਰੈਸਟੋਰੈਂਟ ਦੀ ਛੱਤ ਉੱਡਣ ਲੱਗਦੀ ਹੈ ਤਾਂ ਉਦੋਂ ਇਸ ਨੂੰ ਉੱਡਣ ਤੋਂ ਬਚਾਉਣ ਲਈ ਲੋਕ ਛੱਤ ਨੂੰ ਕੱਸ ਕੇ ਫੜ ਲੈਂਦੇ ਹਨ। ਪਰ ਤੇਜ਼ ਹਵਾ ਲੋਕਾਂ ਦੀ ਮਿਹਨਤ ਨੂੰ ਬਰਬਾਦ ਕਰ ਦਿੰਦੀ ਹੈ ਅਤੇ ਛੱਤ ਸਮੇਤ ਕਈ ਲੋਕਾਂ ਨੂੰ ਉਡਾ ਲੈ ਜਾਂਦੀ ਹੈ। ਇਸ ਘਟਨਾ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਵਾਇਰਲ ਵੀਡੀਓ 'ਚ ਲੋਕ ਤੇਜ਼ ਹਵਾ ਕਾਰਨ ਕਾਫੀ ਉਚਾਈ 'ਤੇ ਪਹੁੰਚ ਜਾਂਦੇ ਹਨ ਅਤੇ ਫਿਰ ਹੇਠਾਂ ਡਿੱਗ ਜਾਂਦੇ ਹਨ। ਇਹ ਵੀਡੀਓ ਮੱਧ ਚੀਨ ਦੇ ਹੁਬੇਈ ਸੂਬੇ ਦੀ ਹੈ।

 

ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ 16 ਸੰਕਿਟ ਦੀ ਵੀਡੀਓ 'ਚ ਲੋਕਾਂ ਨੂੰ ਹਵਾ ਵਿਚ ਉੱਡਣ ਤੋਂ ਬਾਅਦ ਜ਼ਮੀਨ 'ਤੇ ਡਿੱਗਦੇ ਵੀ ਦਿਖਾਇਆ ਗਿਆ ਹੈ। ਚੀਨੀ ਮੀਡੀਆ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਨੇੜੇ ਦੀ ਛੱਤ 'ਤੇ ਉਤਰਦਿਆਂ ਦੇਖਿਆ ਜਾ ਸਕਦਾ ਹੈ, ਜਿਸ ਦੀਆਂ ਕੁਝ ਪਸਲੀਆਂ ਵੀ ਟੁੱਟੀਆਂ ਹੋਈਆਂ ਹਨ। ਫਿਲਹਾਲ ਉਹ ਹਸਪਤਾਲ 'ਚ ਹੈ। ਇਕ ਹੋਰ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਇਕ ਵਿਅਕਤੀ ਰੈਸਟੋਰੈਂਟ ਦੇ ਇਕ ਨਿੱਜੀ ਕਮਰੇ ਵਿਚ ਡਿੱਗ ਰਿਹਾ ਹੈ, ਹਾਲਾਂਕਿ ਉਹ ਕਥਿਤ ਤੌਰ 'ਤੇ ਸੁਰੱਖਿਅਤ ਹੈ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਲਗਾਤਾਰ 4 ਦਿਨ ਤੱਕ ਬਣਾਇਆ ਖਾਣਾ, ਹੁਣ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ ਨਾਮ

 

ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਹੋਰ ਲੋਕ ਮਾਮੂਲੀ ਜ਼ਖਮੀ ਹੋਏ ਹਨ ਅਤੇ ਫਿਲਹਾਲ ਹਸਪਤਾਲ 'ਚ ਹਨ। ਰੈਸਟੋਰੈਂਟ ਦੇ ਮਾਲਕ, ਜਿਸ ਦੀ ਪਛਾਣ ਚੀਨੀ ਮੀਡੀਆ ਰਿਪੋਰਟਾਂ ਵਿੱਚ ਵੈਂਗ ਵਜੋਂ ਕੀਤੀ ਗਈ ਹੈ, ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਰੈਸਟੋਰੈਂਟ ਨੇ ਭੋਜਨ ਕਰਨ ਵਾਲਿਆਂ ਨੂੰ ਲਗਭਗ 50,000 ਯੂਆਨ (9,400 ਡਾਲਰ) ਦੀ ਰਕਮ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਹ ਆਪਣੇ ਭੋਜਨ ਦਾ ਆਨੰਦ ਨਹੀਂ ਲੈ ਸਕਦੇ ਸਨ। ਤੇਜ਼ ਹਵਾਵਾਂ ਅਤੇ ਮੀਂਹ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News