ਪੱਛਮੀ ਇੰਡੋਨੇਸ਼ੀਆ 'ਚ ਸਮੁੰਦਰ ਦੇ ਅੰਦਰ ਆਏ ਭੂਚਾਲ ਕਾਰਨ ਫੈਲੀ ਦਹਿਸ਼ਤ, ਖੁੱਲ੍ਹੇ ਮੈਦਾਨਾਂ ਵੱਲ ਭੱਜੇ ਲੋਕ

Monday, Aug 29, 2022 - 05:34 PM (IST)

ਪੱਛਮੀ ਇੰਡੋਨੇਸ਼ੀਆ 'ਚ ਸਮੁੰਦਰ ਦੇ ਅੰਦਰ ਆਏ ਭੂਚਾਲ ਕਾਰਨ ਫੈਲੀ ਦਹਿਸ਼ਤ, ਖੁੱਲ੍ਹੇ ਮੈਦਾਨਾਂ ਵੱਲ ਭੱਜੇ ਲੋਕ

ਜਕਾਰਤਾ (ਏਜੰਸੀ) : ਪੱਛਮੀ ਇੰਡੋਨੇਸ਼ੀਆ ਵਿੱਚ ਸੋਮਵਾਰ ਨੂੰ ਸਮੁੰਦਰ ਵਿਚ ਆਏ ਭੂਚਾਲ ਕਾਰਨ ਵਸਨੀਕਾਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ ਭੂਚਾਲ ਨਾਲ ਕਿਸੇ ਗੰਭੀਰ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਚਸ਼ਮਦੀਦਾਂ ਨੇ ਐਸੋਸਿਏਟਿਡ ਪ੍ਰੈਸ ਨੂੰ ਦੱਸਿਆ ਕਿ ਭੂਚਾਲ ਨੇ ਮੇਨਟਾਵਾਈ ਟਾਪੂ ਦੇ ਤੱਟਵਰਤੀ ਸ਼ਹਿਰ ਸਾਈਬੇਰਾਤ ਵਿੱਚ ਦਹਿਸ਼ਤ ਫੈਲਾ ਦਿੱਤੀ। ਲੋਕ ਆਪਣੀ ਜਾਨ ਬਚਾਉਣ ਲਈ ਖੁੱਲ੍ਹੇ ਮੇਦਾਨਾਂ ਵੱਲ ਭੱਜਣ ਲੱਗੇ।

ਹਾਲਾਂਕਿ, ਭੂਚਾਲ ਦੇ ਕੇਂਦਰ ਦੇ ਸਭ ਤੋਂ ਨੇੜੇ ਦੇ ਟਾਪੂ ਮੇਨਟਾਵਾਈ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਇੰਡੋਨੇਸ਼ੀਆਈ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਦੇ ਅਨੁਸਾਰ, 6.4 ਤੀਬਰਤਾ ਦੇ ਭੂਚਾਲ ਨਾਲ ਫਿਲਹਾਲ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਉਥੇ ਹੀ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ 5.9 ਅਤੇ 5.2 ਦੀ ਤੀਬਰਤਾ ਵਾਲੇ ਛੋਟੇ ਭੂਚਾਲ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਭੂਚਾਲ ਦੀ ਤੀਬਰਤਾ 5.9 ਦੱਸੀ ਹੈ। ਵਿਭਾਗ ਨੇ ਕਿਹਾ ਕਿ ਭੂਚਾਲ 18 ਕਿਲੋਮੀਟਰ (11 ਮੀਲ) ਦੀ ਡੂੰਘਾਈ 'ਤੇ ਪੱਛਮੀ ਸੁਮਾਤਰਾ ਪ੍ਰਾਂਤ ਦੇ ਇੱਕ ਤੱਟਵਰਤੀ ਸ਼ਹਿਰ ਪਰੀਮਨ ਦੇ ਪੱਛਮ-ਦੱਖਣ-ਪੱਛਮ ਵਿੱਚ ਲਗਭਗ 170 ਕਿਲੋਮੀਟਰ (105.6 ਮੀਲ) ਦੀ ਦੂਰੀ 'ਤੇ ਕੇਂਦਰਿਤ ਸੀ। ਭੂਚਾਲ ਦੇ ਦ੍ਰਿਸ਼ਟੀਕੋਣ ਤੋਂ ਸੰਵੇਦਨਸ਼ੀਲ ਇੰਡੋਨੇਸ਼ੀਆ ਵਿਚ ਹਰ ਰੋਜ਼ ਭੁਚਾਲ, ਜਵਾਲਾਮੁਖੀ ਫਟਣ, ਸੁਨਾਮੀ ਵਰਗੀਆਂ ਕੁਦਰਤੀ ਆਫ਼ਤਾਂ ਆਉਂਦੀਆਂ ਰਹਿੰਦੀਆਂ ਹਨ।


author

cherry

Content Editor

Related News