ਪਾਕਿ 'ਚ ਅੱਜ ਤੋਂ ਲਾਗੂ ਹੋਵੇਗੀ ਸਖ਼ਤ ਤਾਲਾਬੰਦੀ, ਮਾਸਕ ਪਾਉਣਾ ਲਾਜ਼ਮੀ

Monday, Mar 15, 2021 - 01:27 AM (IST)

ਇਸਲਾਮਾਬਾਦ-ਪਾਕਿਸਤਾਨ 'ਚ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਸਰੀ ਲਹਿਰ ਦਰਮਿਆਨ ਪੰਜਾਬ ਸੂਬੇ ਦੇ ਸੱਤ ਸ਼ਹਿਰਾਂ 'ਚ ਅੱਜ ਭਾਵ ਸੋਮਵਾਰ ਤੋਂ ਸਖ਼ਤ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ ਸੱਤ ਸ਼ਹਿਰਾਂ 'ਚ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ 'ਚ ਲਾਹੌਰ, ਰਾਵਲਪਿੰਡੀ, ਸਰਗੋਧਾ, ਫੈਸਲਾਬਾਦ, ਮੁਲਤਾਨ, ਗੁਰਜਾਂਵਾਲਾ ਅਤੇ ਗੁਜਰਾਤ ਸ਼ਾਮਲ ਹੈ।

ਲਾਕਡਾਊਨ ਦੌਰਾਨ ਇਨ੍ਹਾਂ ਸ਼ਹਿਰਾਂ 'ਚ ਨਾ ਸਿਰਫ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ 'ਤੇ ਪਾਬੰਦੀ ਰਹੇਗੀ ਸਗੋਂ ਰੈਸਟੋਰੈਂਟਾ ਦੇ ਅੰਦਰ ਅਤੇ ਬਾਹਰ ਬੈਠ ਕੇ ਖਾਣ 'ਤੇ ਵੀ ਪੂਰੀ ਤਰ੍ਹਾਂ ਨਾਲ ਰੋਕ ਰਹੇਗੀ। ਮੈਰਿਜ ਹਾਲ ਬੰਦ ਰਹਿਣ ਦੇ ਨਾਲ ਹੀ ਹਰੇਕ ਤਰ੍ਹਾਂ ਦੀਆਂ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ 'ਤੇ ਵੀ ਰੋਕ ਰਹੇਗੀ।

ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਫੋਰਸਾਂ ਦੀ ਕਾਰਵਾਈ 'ਚ ਗੋਲੀ ਲੱਗਣ ਨਾਲ 4 ਦੀ ਮੌਤ

ਉਥੇ ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਇਸਲਾਮਾਬਾਦ 'ਚ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਮਾਸਕ ਨਾ ਪਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਹ ਨਿਯਮ ਦੋ ਮਹੀਨੇ ਤੱਕ ਪ੍ਰਭਾਵੀ ਰਹਿਣਗੇ। ਇਸ ਦੌਰਾਨ ਦੇਸ਼ ਦੀ ਸਿਵਲ ਹਵਾਬਾਜ਼ੀ ਅਥਾਰਟੀ ਨੇ ਬਾਹਰੀ
ਉਡਾਣਾਂ 'ਤੇ 18 ਮਾਰਚ ਤੱਕ ਰੋਕ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਸ਼੍ਰੇਣੀ ਏ 'ਚ ਆਉਣ ਵਾਲੇ ਦੇਸ਼ਾਂ ਦੀ ਗਿਣਤੀ 24 ਤੋਂ ਘਟਾ ਕੇ 15 ਕਰ ਦਿੱਤੀ ਹੈ।

ਇਹ ਵੀ ਪੜ੍ਹੋ -ਅਮਰੀਕਾ ਦੇ ਸ਼ਿਕਾਗੋ 'ਚ ਪਾਰਟੀ ਦੌਰਾਨ ਗੋਲੀਬਾਰੀ, 2 ਦੀ ਮੌਤ ਤੇ 10 ਜ਼ਖਮੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News