ਨਮਾਜ਼ ਤੋਂ ਪਹਿਲਾਂ ਕਾਬੁਲ ਦੀਆਂ ਸੜਕਾਂ ਸ਼ਾਂਤ

Friday, Aug 20, 2021 - 04:34 PM (IST)

ਕਾਬੁਲ (ਭਾਸ਼ਾ) : ਰਾਜਧਾਨੀ ਵਿਚ ਕੁੱਝ ਅਫ਼ਗਾਨ ਨਾਗਰਿਕਾਂ ਦਾ ਜੀਵਨ ਆਮ ਵਾਂਗ ਹੋ ਰਿਹਾ ਹੈ। ਹਾਲਾਂਕਿ ਕਾਬੁਲ ਦੀ ਆਮ ਤੌਰ ’ਤੇ ਭੀੜ ਵਾਲੀਆਂ ਸੜਕਾਂ ਖਾਲ੍ਹੀ ਨਜ਼ਰ ਆ ਰਹੀਆਂ ਹਨ। ਲੋਕ ਜੁੰਮੇ ਦੀ ਨਮਾਜ਼ ਦੀ ਤਿਆਰੀ ਕਰ ਰਹੇ ਹਨ। ਤਾਲਿਬਾਨ ਨੇ ਲੋਕਾਂ ’ਤੇ ਕੋਈ ਪਾਬੰਦੀ ਨਹੀਂ ਲਗਾਈ ਹੈ।

ਤਾਲਿਬਾਨ ਜਦੋਂ 1990 ਦੇ ਦਹਾਕੇ ਵਿਚ ਦੇਸ਼ ’ਤੇ ਸ਼ਾਸਨ ਕਰਦਾ ਸੀ, ਉਦੋਂ ਲੰਬੀ ਦਾੜ੍ਹੀ ਅਤੇ ਰਵਾਇਤੀ ਟੋਪੀਆਂ ਅਤੇ ਕੱਪੜੇ ਪਾਉਣਾ ਲਾਜ਼ਮੀ ਸੀ। ਕੁੱਝ ਦੁਕਾਨਾਂ ਖੁੱਲ੍ਹੀਆਂ ਹਨ ਅਤੇ ਸੜਕਾਂ ’ਤੇ ਕੁੱਝ ਕਾਰਾਂ ਦਿਖਾਈ ਦੇ ਰਹੀਆਂ ਹਨ। ਤਾਬਿਲਾਨ ਦੀਆਂ ਜਾਂਚ ਚੌਕੀਆਂ ਸ਼ਹਿਰ ਵਿਚ ਸਥਾਪਤ ਹੋ ਗਈਆਂ ਹਨ, ਜਿੱਥੇ ਕਾਰਾਂ ਦੀ ਤਲਾਸ਼ੀ ਹੋ ਰਹੀ ਹੈ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤਾਲਿਬਾਨ ਦੇ ਕੁੱਝ ਮੈਂਬਰ ਕਾਰਾਂ ਵਿਚ ਗਸ਼ਤ ਵੀ ਕਰ ਰਹੇ ਹਨ।
 


cherry

Content Editor

Related News